India International

ਚੀਨ ਦੇ ਓਲੰਪਿਕ ਉਦਘਾਟਨ ਤੇ ਸਮਾਪਤੀ ਸਮਾਰੋਹ ‘ਤੇ ਭਾਰਤ ਨਹੀਂ ਭੇਜੇਗਾ ਆਪਣਾ ਦੂਤ

‘ਦ ਖ਼ਾਲਸ ਬਿਊਰੋ : ਗਲਵਾਨ ਘਾਟੀ ਦੀ ਝ ੜਪ ਵਿੱਚ ਸ਼ਾਮਿਲ ਆਪਣੇ ਫ਼ੌਜੀ ਨੂੰ ਓਲੰਪਿਕ ਦੀ ਮਸ਼ਾਲ ਦੇਣ ਨੂੰ ਲੈ ਕੇ ਚੀਨ ‘ਤੇ ਭਾਰਤ ਨੇ ਸਖ਼ਤ ਰੁਖ ਅਪਣਾਇਆ ਹੈ। ਭਾਰਤ ਸਰਕਾਰ ਨੇ ਚੀਨ ਦੇ ਇਸ ਕਦਮ ਤੋਂ ਬਾਅਦ ਚੀਨ ਦੇ ਓਲੰਪਿਕ ਉਦਘਾਟਨ ਅਤੇ ਸਮਾਪਤ ਸਮਾਰੋਹ ਵਿੱਚ ਆਪਣੇ ਦੂਤ ਨੂੰ ਨਾ ਭੇਜਣ ਦਾ ਫੈਸਲਾ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਚੀਨ ਨੇ ਓਲੰਪਿਕ ਦਾ ਵੀ ਰਾਜਨੀਤੀਕਰਨ ਕਰਨ ਦਾ ਫੈਸਲਾ ਲਿਆ ਹੈ। ਭਾਰਤੀ ਦੂਤ ਬੀਜਿੰਗ ਵਿੰਟਰ ਓਲੰਪਿਕ ਦੇ ਉਦਘਾਟਨ ਜਾਂ ਸਮਾਪਤੀ ਸਮਾਗਮ ਵਿੱਚ ਹਿੱਸਾ ਨਹੀਂ ਲਵੇਗਾ।