India

ਅੱਜ ਭਾਰਤ ਨੂੰ ਮਿਲ ਜਾਵੇਗਾ 15ਵਾਂ ਰਾਸ਼ਟਰਪਤੀ

ਦ ਖ਼ਾਲਸ ਬਿਊਰੋ : ਭਾਰਤ ਦਾ 15ਵਾਂ ਰਾਸ਼ਟਰਪਤੀ ਕੌਣ ਚੁਣਿਆ ਜਾਵੇਗਾ ? ਇਸ ਸਵਾਲ ਤੋਂ ਅੱਜ ਪਰਦਾ ਉਠ ਜਾਵੇਗਾ। 18 ਜੁਲਾਈ ਨੂੰ ਹੋ ਚੁੱਕੀਆਂ ਰਾਸ਼ਟਰਪਤੀ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਅੱਜ ਹੋਵੇਗੀ ਅਤੇ ਸ਼ਾਮ ਤੱਕ ਨਤੀਜੇ ਐਲਾਨੇ ਜਾਣ ਦੀ ਸੰਭਾਵਨਾ ਹੈ। ਵੋਟਾਂ ਦੀ ਗਿਣਤੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਵੋਟਾਂ ਦੀ ਗਿਣਤੀ ਸੰਸਦ ਭਵਨ ਵਿੱਚ ਹੋਵੇਗੀ। ਵੋਟਾਂ ਦੀ ਗਿਣਤੀ ਲਈ ਸਾਰੀਆਂ ਵਿਧਾਨ ਸਭਾਵਾਂ ਤੋਂ ਬੈਲਟ ਬਾਕਸ ਪਹੁੰਚ ਚੁੱਕੇ ਹਨ। ਵੋਟਾਂ ਦੀ ਗਿਣਤੀ ਸਵੇਰੇ 11 ਵਜੇ ਸ਼ੁਰੂ ਹੋਵੇਗੀ।

NDA ਉਮੀਦਵਾਰ ਦ੍ਰੌਪਤੀ ਮੁਰਮੂ ਅਤੇ ਵਿਰੋਧੀ ਧਿਰਾ ਦੇ ਉਮੀਦਵਾਰ ਯਸ਼ਵੰਤ ਸਿਨਹਾ

ਰਾਸ਼ਟਰੀ ਜਮਹੂਰੀ ਗਠਜੋੜ (ਐੱਨਡੀਏ) ਤੋਂ ਦਰੋਪਦੀ ਮੁਰਮੂ ਅਤੇ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂਪੀਏ) ਵੱਲੋਂ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਹਨ।ਦਰੋਪਦੀ ਮੁਰਮੂ ਇਸ ਤੋਂ ਪਹਿਲਾਂ ਝਾਰਖੰਡ ਦੀ ਰਾਜਪਾਲ ਰਹਿ ਚੁੱਕੀ ਹੈ। ਜੇਕਰ ਕਬਾਇਲੀ ਨੇਤਾ ਮੁਰਮੂ ਚੁਣੀ ਜਾਂਦੀ ਹਨ ਤਾਂ ਮੁਰਮੂ ਆਦਿਵਾਸੀ ਭਾਈਚਾਰੇ ਨਾਲ ਸਬੰਧਤ ਭਾਰਤ ਦੀ ਪਹਿਲੀ ਰਾਸ਼ਟਰਪਤੀ ਹੋਵੇਗੀ। ਵਿਰੋ ਧੀ ਪਾਰਟੀਆਂ ਵੱਲੋਂ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਉਮੀਦਵਾਰ ਹਨ, ਜੋ ਕਦੇ ਭਾਜਪਾ ਦੇ ਵੱਡੇ ਨੇਤਾ ਸਨ। ਸਿਨਹਾ ਨੇ 2018 ਵਿੱਚ ਭਾਜਪਾ ਨੂੰ ਛੱਡ ਦਿੱਤਾ ਸੀ ਅਤੇ ਦੋ ਸ਼ ਲਾਇਆ ਸੀ ਕਿ ਭਾਜਪਾ ਵਿੱਚ ਅੰਦਰੂਨੀ ਲੋਕਤੰਤਰ ਨਹੀਂ ਹੈ।

ਰਾਸ਼ਟਰਪਤੀ ਭਵਨ

ਰਾਸ਼ਟਰਪਤੀ ਚੋਣਾਂ ਵਿੱਚ NDA ਉਮੀਦਵਾਰ ਦੀ ਜਿੱਤ ਤੈਅ ਮੰਨੀ ਜਾ ਰਹੀ ਹੈ, NDA ਕੋਲ 5,63,825 ਵੋਟਾਂ ਨੇ ਯਾਨੀ 52%, ਜਦਕਿ ਵਿਰੋ ਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਕੋਲ 4,80,748 ਯਾਨੀ 44% ਵੋਟ, 27 ਦਿਨਾਂ ਵਿੱਚ NDA ਨੇ ਮੁਰਮੂ ਦੇ ਪੱਖ ਵਿੱਚ ਹੋਰ ਹਿਮਾਇਤ ਹਾਸਲ ਕੀਤੀ ਹੈ।

ਜੇਕਰ ਵਿ ਰੋਧੀ ਧਿਰਾਂ ਦੇ 10,86,431 ਵੋਟ ਵੀ ਮਰਮੂ ਨੂੰ ਪੈਂਦੇ ਹਨ ਤਾਂ 6.67 ਲੱਖ ਯਾਨੀ 61% ਵੋਟ ਪੈਣਗੇ ਜਦਕਿ ਸਿਨਹਾ ਨੂੰ 4.19 ਲੱਖ ਪੈਣਗੇ ਜਿੱਤ ਦੇ ਲਈ 5,40,065 ਵੋਟਾਂ ਦੀ ਜ਼ਰੂਰਤ ਹੁੰਦੀ ਹੈ। ਪੰਜਾਬ ਦੀਆਂ 117 ਸੀਟਾਂ ਨੇ ਜਿੰਨਾਂ ਵਿੱਚ ਯਸ਼ਵੰਤ ਸਿਨਹਾ ਨੂੰ 95 ਫੀਸਦੀ ਵੋਟ ਮਿਲ ਸਕਦੇ ਹਨ।