India International

ਭਾਰਤ ਰੂਸ ਤੋਂ ਤੇਲ ਖਰੀਦਣਾ ਜਾਰੀ ਰੱਖੇਗਾ:ਨਿਰਮਲਾ ਸੀਤਾਰਮਨ

‘ਦ ਖਾਲਸ ਬਿਉਰੋ:ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਹ ਸਪੱਸ਼ਟ ਕੀਤਾ ਹੈ ਕਿ ਭਾਰਤ ਰੂਸ ਤੋਂ ਕੱਚਾ ਤੇਲ ਖਰੀਦਣਾ ਜਾਰੀ ਰੱਖੇਗਾ। ਵਿੱਤ ਮੰਤਰੀ  ਅਨੁਸਾਰ ਅਜਿਹਾ ਕਰਨਾ ਜ਼ਰੂਰੀ ਹੈ ਤਾਂ ਜੋ ਭਾਰਤ ਦੀਆਂ ਊਰਜਾ ਚਿੰਤਾਵਾਂ ਦੂਰ ਕੀਤੀਆਂ ਜਾ ਸਕਣ । ਭਾਰਤ ਅਤੇ ਰੂਸ ਸਸਤੇ ਤੇਲ ਦੇ ਸੌਦੇ ‘ਤੇ ਸਮਝੌਤਾ ਹੋਣ ਦਾ ਸੂਰਤ ਵਿੱਚ  ਜਿਥੇ ਪੈਟਰੋਲੀਅਮ ਪਦਾਰਥਾਂ ਦੀਆਂ ਘਰੇਲੂ ਕੀਮਤਾਂ ਨੂੰ ਘੱਟ ਰੱਖਣ ‘ਚ ਮਦਦ ਮਿਲੇਗੀ, ਉਥੇ ਦਰਾਮਦ ਬਿੱਲ ਵੀ ਘੱਟ ਹੋਵੇਗਾ, ਜਿਸ ਨਾਲ ਚਾਲੂ ਖਾਤੇ ਦੇ ਘਾਟੇ ਨੂੰ ਕੰਟਰੋਲ ਕਰਨ ‘ਚ ਮਦਦ ਮਿਲੇਗੀ।

ਰੂਸ ਨੇ ਭਾਰਤ ਨੂੰ ਕੱਚੇ ਤੇਲ ਦੀ ਦਰਾਮਦ ‘ਤੇ 35 ਡਾਲਰ ਪ੍ਰਤੀ ਬੈਰਲ ਤੱਕ ਦੀ ਛੋਟ ਦੀ ਪੇਸ਼ਕਸ਼ ਕੀਤੀ ਹੈ,ਜਿਸ ਕਾਰਣ ਸਸਤੇ ਕੱਚੇ ਤੇਲ ਨਾਲ ਥੋਕ ਅਤੇ ਪ੍ਰਚੂਨ ਮਹਿੰਗਾਈ ਦਰ ਵੀ ਕਾਬੂ ਹੇਠ ਰਹਿਣ ਦੀ ਉਮੀਦ ਹੈ। ਰੂਸ ਨੇ ਭਾਰਤ ਅੱਗੇ ਪੇਸ਼ਕਸ਼ ਰੱਖੀ ਹੈ ਕਿ ਭਾਰਤ ਵੱਲੋਂ 15 ਮਿਲੀਅਨ ਬੈਰਲ ਕੱਚਾ ਤੇਲ ਖਰੀਦਣ ਦੀ  ਸੂਰਤ ਵਿੱਚ ਇਹ ਕੀਮਤ ਯੁੱਧ ਤੋਂ ਪਹਿਲਾਂ ਦੀ ਕੀਮਤ ਤੋਂ 35 ਡਾਲਰ ਪ੍ਰਤੀ ਬੈਰਲ ਘੱਟ ਹੋਵੇਗੀ।