India Sports

ਟੀਮ ਇੰਡੀਆ ਦੇ ਟਾਪ ਆਰਡਰ ਨੇ ਬੰਗਲਾਦੇਸ਼ ਸਾਹਮਣੇ ਗੋਢੇ ਟੇਕੇ! ਅਸ਼ਵਿਨ ਤੇ ਜਡੇਜਾ ਨੇ ਲਾਜ ਬਚਾਈ!

ਬਿਉਰੋ ਰਿਪੋਰਟ – ਭਾਰਤ-ਬੰਗਲਾਦੇਸ਼ (INDIA-BANGLADESH TEST SERIES) ਦੇ ਵਿਚਾਲੇ ਪਹਿਲੇ ਟੈਸਟ ਮੈਚ ਵਿੱਚ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਪਰ ਬਾਅਦ ਵਿੱਚੋਂ ਆਲ ਰਾਊਂਡਰ ਅਸ਼ਵਿਨ (RAVICHANDREN ASHVIN) ਦੇ ਸੈਂਕੜੇ ਅਤੇ ਰਵਿੰਦਰ ਜਡੇਜਾ (RAVINDER JADEJA) ਦੇ ਸ਼ਾਨਦਾਰ ਅਰਧ ਸੈਂਕੜੇ ਨਾਲ ਟੀਮ ਇੰਡੀਆ ਨੇ ਖੇਡ ਵਿੱਚ ਸ਼ਾਨਦਾਰ ਵਾਪਸੀ ਕੀਤੀ। ਪਹਿਲੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਭਾਰਤ ਨੇ 6 ਵਿਕਟਾਂ ਗਵਾ ਕੇ 339 ਦੌੜਾਂ ਬਣਾਈਆਂ, ਅਸ਼ਵਿਨ ਅਤੇ ਜਡੇਜਾ 194 ਦੌੜਾਂ ਦੀ ਸਾਂਝੇਦਾਰੀ ਨਾਲ ਹੁਣ ਵੀ ਮੈਦਾਨ ’ਤੇ ਟਿਕੇ ਹੋਏ ਹਨ।

ਅਸ਼ਵਿਨ 102 ਅਤੇ ਜਡੇਜਾ 86 ਦੌੜਾਂ ’ਤੇ ਖੇਡ ਰਹੇ ਹਨ। ਕਪਤਾਨ ਰੋਹਿਤ ਸ਼ਰਮਾ (ROHIT SHARMA) 6 ਦੌੜਾਂ ਬਣਾ ਕੇ ਸਭ ਤੋਂ ਪਹਿਲਾਂ ਆਊਟ ਹੋਏ, ਉਸ ਤੋਂ ਬਾਅਦ ਸ਼ੁਭਮਨ ਗਿੱਲ (SHUBHMAN GILL) ਬਿਨਾਂ ਖ਼ਾਤਾ ਖੋਲ੍ਹੇ ਸਿਫਰ ’ਤੇ ਆਊਟ ਹੋ ਗਏ। ਲੰਮੇ ਸਮੇਂ ਬਾਅਦ ਟੈਸਟ ਟੀਮ ਵਿੱਚ ਵਾਪਸੀ ਕਰ ਰਹੇ ਕਿੰਗ ਕੋਹਲੀ (VIRAT KOHLI) ਵੀ 6 ਦੌੜਾਂ ’ਤੇ ਆਊਟ ਹੋ ਗਏ।

ਰੋਹਿਤ ਸ਼ਰਮਾ ਭਾਵੇਂ ਸਲਾਮੀ ਬੱਲੇਬਾਜ਼ ਦੇ ਰੂਪ ਵਿੱਚ ਕੁਝ ਨਹੀਂ ਕਰ ਸਕੇ ਪਰ ਉਨ੍ਹਾਂ ਦੇ ਜੋੜੀਦਾਰ ਯਸ਼ਸਵੀ ਜੈਸਵਾਲ (YASHASVI JAISWAL) ਨੇ 56 ਦੌੜਾਂ ਨਾਲ ਟੀਮ ਨੂੰ ਰਿਸ਼ਭ ਪੰਤ (RISHAB PANT) ਦੇ ਨਾਲ ਮਿਲ ਕੇ ਸੰਭਾਲਿਆ। ਕੇ.ਐੱਲ ਰਾਹੁਲ (KL RAHUL) ਵੀ ਚੰਗੀ ਸ਼ੁਰੂਆਤ ਤੋਂ ਬਾਅਦ ਸਿਰਫ਼ 16 ਦੌੜਾਂ ਹੀ ਬਣਾ ਸਕੇ।

ਬੰਗਲਾਦੇਸ਼ ਦੇ ਹਸਨ ਮਹਿਮੂਦ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 4 ਵਿਕਟਾਂ ਹਾਸਲ ਕੀਤੀਆਂ ਜਦਕਿ ਮਹਿੰਦੀ ਹਸਨ ਮਿਰਾਜ ਅਤੇ ਨਾਹਿਦ ਰਾਣਾ ਦੇ ਖਾਤੇ ਵਿੱਚ 1-1 ਵਿਕਟ ਹੀ ਗਈ। ਅਸ਼ਵਨੀ ਨੇ ਆਪਣੇ ਟੈਸਟ ਕਰੀਅਰ ਦਾ 6ਵਾਂ ਸੈਂਕੜਾ ਲਗਾਇਆ ਹੈ ਜਦਕਿ ਰਵਿੰਦਰ ਜਡੇਜਾ ਨੇ ਟੈਸਟ ਕੈਰੀਅਰ ਦਾ 21ਵਾਂ ਅਰਧ ਸੈਂਕੜਾ ਲਾਇਆ ਹੈ।