The Khalas Tv Blog India ‘ਕਸ਼ਮੀਰ ਦੇ ਦਿਉ, ਸ੍ਰੀ ਕਰਤਾਰਪੁਰ ਸਾਹਿਬ ਲੈ ਲਿਓ’!
India International Punjab

‘ਕਸ਼ਮੀਰ ਦੇ ਦਿਉ, ਸ੍ਰੀ ਕਰਤਾਰਪੁਰ ਸਾਹਿਬ ਲੈ ਲਿਓ’!

ਬਿਉਰੋ ਰਿਪੋਰਟ – ਭਾਰਤ ਕਸ਼ਮੀਰ (Kashmir) ਦੇ ਬਦਲੇ ਸ੍ਰੀ ਕਰਤਾਰਪੁਰ ਸਾਹਿਬ (Sri Kartarpur Sahib) ਲੈ ਲਏ, ਇਹ ਵੱਡਾ ਬਿਆਨ ਭਾਰਤ ਵਿੱਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਰਹੇ ਅਬਦੁਲ ਬਾਸਿਤ (Ex Pakistan High Commissioner Abdul Basit) ਨੇ ਇੱਕ ਪਾਕਿਸਤਾਨੀ ਟੀਵੀ ਚੈਨਲ ਨੂੰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਭਾਰਤ ਵਿੱਚ ਰਹਿਣ ਵਾਲੇ ਸਿੱਖ ਅਕਸਰ ਸ੍ਰੀ ਕਰਤਾਰਪੁਰ ਸਾਹਿਬ ਨੂੰ ਵਾਪਸ ਲੈਣ ਦੀ ਮੰਗ ਕਰਦੇ ਹਨ, ਪਰ ਹੁਣ ਇਹ ਨਹੀਂ ਹੋ ਸਕਦਾ ਹੈ। ਪਰ ਜੇਕਰ ਉਹ ਕਸ਼ਮੀਰ ਦੇ ਬਦਲੇ ਸਾਡੇ ਕੋਲੋ ਸ੍ਰੀ ਕਰਤਾਰਪੁਰ ਸਾਹਿਬ ਮੰਗਣ ਤਾਂ ਅਸੀਂ ਇਸ ‘ਤੇ ਵਿਚਾਰ ਕਰ ਸਕਦੇ ਹਾਂ। ਉਨ੍ਹਾਂ ਦਾ ਇਹ ਬਿਆਨ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।

ਅਬਦੁਲ ਬਾਸਿਤ ਨੇ ਕਿਹਾ ਭਾਰਤ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਖਾਲਿਸਤਾਨੀ ਦੀ ਮੰਗ ਜਾਰੀ ਰੱਖਣੀ ਚਾਹੀਦੀ ਹੈ। ਜੇਕਰ ਉਨ੍ਹਾਂ ਨੂੰ ਭਾਰਤ ਤੋਂ ਅਜ਼ਾਦੀ ਮਿਲ ਜਾਂਦੀ ਹੈ ਤਾਂ ਉਹ ਪਾਕਿਸਤਾਨ ਦਾ ਹਿੱਸਾ ਬਣ ਸਕਦੇ ਹਨ। ਦਰਅਸਲ ਅਬਦੁਲ ਬਾਸਿਤ ਦਾ ਇਹ ਬਿਆਨ ਹਾਲ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਵਿੱਚ ਪਾਕਿਸਤਾਨ ਨੂੰ ਲੈਕੇ ਦਿੱਤੇ ਗਏ ਇੱਕ ਬਿਆਨ ਤੋਂ ਬਾਅਦ ਆਇਆ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਪਟਿਆਲਾ ਵਿੱਚ 23 ਮਈ ਨੂੰ ਕਾਂਗਰਸ ‘ਤੇ ਹਮਲਾ ਬੋਲ ਦੇ ਹੋਏ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਨੇ ਭਾਰਤ ਦਾ ਬਟਵਾਰਾ ਕੀਤਾ ਹੈ। PM ਨੇ ਕਿਹਾ ਸੀ ਕਿ ਬਟਵਾਰਾ ਅਜਿਹਾ ਸੀ ਕਿ 70 ਸਾਲ ਤੋਂ ਸਾਨੂੰ ਦੂਰਬੀਨ ਦੇ ਜ਼ਰੀਏ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨੇ ਪੈਂਦੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ 1971 ਵਿੱਚ ਜਦੋਂ ਬੰਗਲਾਦੇਸ਼ ਦੀ ਲੜਾਈ ਹੋਈ ਤਾਂ 90 ਹਜ਼ਾਰ ਤੋਂ ਜ਼ਿਆਦਾ ਪਾਕਿਸਤਾਨੀ ਫੌਜੀਆਂ ਨੇ ਸਰੰਡਰ ਕੀਤਾ ਸੀ। ਸਾਡੇ ਹੱਥ ਤਾਕਤ ਸੀ, ਜੇਕਰ ਉਸ ਸਮੇਂ ਮੈਂ ਪ੍ਰਧਾਨ ਮੰਤਰੀ ਹੁੰਦਾ ਤਾਂ ਸ੍ਰੀ ਕਰਤਾਰਪੁਰ ਸਾਹਿਬ ਲੈਕੇ ਰਹਿੰਦਾ ਤਾਂ ਹੀ ਪਾਕਿਸਤਾਨ ਦੇ ਜਵਾਨ ਛੱਡ ਦਾ।

9 ਨਵੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲਿਆ ਗਿਆ ਸੀ, ਭਾਰਤ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਵੱਲੋਂ ਤਤਕਾਲੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਦਾ ਉਦਘਾਟਨ ਕੀਤਾ ਸੀ। 4 ਕਿਲੋਮੀਟਰ ਦਾ ਗਲਿਆਰੇ ਤੋਂ ਜਾਣ ਦੇ ਲਈ ਯਾਤਰੀਆਂ ਨੂੰ ਵੀਜ਼ਾ ਦੀ ਜ਼ਰੂਰਤ ਨਹੀਂ ਹੁੰਦੀ ਹੈ, ਦਸਤਾਵੇਜ਼ ਦੇ ਰੂਪ ਵਿੱਚ ਪਾਸਪੋਰਟ ਚਾਹੀਦਾ ਹੈ। ਇਸ ਤੋਂ ਇਲਾਵਾ 20 ਡਾਲਰ ਫੀਸ ਦੇਣਾ ਹੁੰਦੀ ਹੈ। ਜਿਸ ਨੂੰ ਪਾਕਿਸਤਾਨ ਵਸੂਲ ਦਾ ਹੈ।

ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਰਾਵੀ ਨਦੀ ਦੇ ਕੋਲ ਸਥਿਤ ਹੈ। 500 ਸਾਲ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਅੰਤਿਮ ਸਮਾਂ ਇੱਥੇ ਹੀ ਬਿਤਾਇਆ ਸੀ।

ਇਹ ਵੀ ਪੜ੍ਹੋ –   ਚੋਣ ਪ੍ਰਚਾਰ ਦੌਰਾਨ ਬਸਪਾ ਉਮੀਦਵਾਰ ਹੋਈ ਜ਼ਖ਼ਮੀ, ਪਹੁੰਚਾਇਆ ਹਸਪਤਾਲ

 

Exit mobile version