India International

ਭਾਰਤ ਵੱਡੀਆਂ ਚੁਣੌਤੀਆਂ ਵਿਚਕਾਰ ਘਿਰਿਆ : ਅਮਰੀਕਾ

ਦ ਖ਼ਾਲਸ ਬਿਊਰੋ : ਅਮਰੀਕਾ ਨੇ ਇੰਡੋ-ਪੈਸੀਫਿਕ ਰਣਨੀਤੀ ‘ਤੇ ਆਪਣੀ ਰਿਪੋਰਟ ਜਾਰੀ ਕੀਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਇਸ ਸਮੇਂ ਮਹੱਤਵਪੂਰਨ ਰਾਜਨੀਤਿਕ ਚੁਣੌਤੀਆਂ ਨਾਲ ਘਿਰਿਆ ਹੋਇਆ ਹੈ। ਇਹ ਚੁਣੌਤੀ ਖਾਸ ਤੌਰ ‘ਤੇ ਚੀਨ ਅਤੇ ਅਸਲ ਕੰਟਰੋਲ ਰੇਖਾ ‘ਤੇ ਉਸ ਦੇ ਸਟੈਂਡ ਦੁਆਰਾ ਮਿਲ ਰਹੀ ਹੈ। ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਇਹ ਰਿਪੋਰਟ ਰਾਸ਼ਟਰਪਤੀ ਜੋਅ ਬਿਡੇਨ ਦੇ ਪ੍ਰਸ਼ਾਸਨ ਦੀ ਪਹਿਲੀ ਖੇਤਰੀ ਵਿਸ਼ੇਸ਼ ਰਿਪੋਰਟ ਹੈ। ਇਸ ਰਿਪੋਰਟ ‘ਚ ਜਿੱਥੇ ਭਾਰਤ-ਅਮਰੀਕਾ ਵਿਚਾਲੇ ਵਧਦੇ ਸਹਿਯੋਗ ‘ਤੇ ਜ਼ੋਰ ਦਿੱਤਾ ਗਿਆ ਹੈ, ਉਥੇ ਹੀ ਚੀਨ ਨੂੰ ਵੀ ਨਿ ਸ਼ਾਨਾ ਬਣਾਇਆ ਗਿਆ ਹੈ।