India Sports

T-20 ਮਹਿਲਾ ਵਰਲਡ ਕੱਪ ਲਈ ਟੀਮ ਇੰਡੀਆ ਦਾ ਐਲਾਨ! ਪੰਜਾਬ ਦੀ ਧੀ ਨੂੰ ਮਿਲੀ ਕਪਤਾਨੀ

ਬਿਉਰੋ ਰਿਪੋਰਟ – ਬੀਸੀਸੀਆਈ (BCCI) ਨੇ ਮਹਿਲਾ ਟੀ-20 ਵਰਲਡ ਕੱਪ (WOMEN T-20 WORLD CUP) ਦੇ ਲਈ ਭਾਰਤੀ ਟੀਮ (INDIAN WOMEN CRICKET TEAM) ਦਾ ਐਲਾਨ ਕਰ ਦਿੱਤਾ ਹੈ। ਇੱਕ ਵਾਰ ਮੁੜ ਚੋਣਕਰਤਾਵਾਂ ਨੇ ਹਰਮਨਪ੍ਰੀਤ ਕੌਰ (HARMANPREET KAUR) ’ਤੇ ਭਰੋਸਾ ਜਤਾਉਂਦੇ ਹੋਏ ਉਸ ਨੂੰ ਕਪਤਾਨੀ ਦੀ ਜ਼ਿੰਮੇਵਾਰੀ ਸੌਂਪੀ ਹੈ। ਸਮਰਤੀ ਮੰਧਾਨਾ (SMRITI MANDHANA) ਨੂੰ ਉਪ-ਕਪਤਾਨ (VICE CAPTAIN) ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਵਰਲਡ ਕੱਪ ਦੀ ਸ਼ੁਰੂਆਤ 3 ਅਕਤੂਬਰ ਨੂੰ ਹੋਵੇਗੀ, ਫਾਈਨਲ ਮੁਕਾਬਲਾ 20 ਅਕਤੂਬਰ ਨੂੰ ਖੇਡਿਆ ਜਾਵੇਗਾ। ਟੀਮ ਇੰਡੀਆ ਦਾ ਪਹਿਲਾ ਮੁਕਾਬਲਾ 4 ਅਕਤੂਬਰ ਨੂੰ ਨਿਊਜ਼ੀਲੈਂਡ ਦੇ ਨਾਲ ਹੋਵੇਗਾ। ਪਹਿਲਾਂ ਟੂਰਨਾਮੈਂਟ ਬੰਗਲਾਦੇਸ਼ ਵਿੱਚ ਖੇਡਿਆ ਜਾਣਾ ਸੀ ਪਰ ਦੇਸ਼ ਵਿੱਤ ਤਖ਼ਤਾ ਪਲਟ ਤੋਂ ਬਾਅਦ ICC ਟੂਰਨਾਮੈਂਟ UAE ਵਿੱਚ ਕਰਵਾ ਰਿਹਾ ਹੈ। ਇਸ ਤੋਂ ਪਹਿਲਾਂ ਬੰਗਲਾਦੇਸ਼ ਬੋਰਡ ਨੇ ਭਾਰਤ ਨੂੰ ਮੇਜ਼ਬਾਨੀ ਕਰਨ ਲਈ ਕਿਹਾ ਸੀ ਪਰ ਬੀਸੀਸੀਆਈ ਦੇ ਸਕੱਤਰ ਜੈਸ਼ਾਹ ਨੇ ਸਾਫ ਮਨ੍ਹਾ ਕਰ ਦਿੱਤਾ ਸੀ।

WOMEN WORLD CUP T-20 ਵਿੱਚ ਭਾਰਤੀ ਟੀਮ

ਹਰਮਨਪ੍ਰੀਤ ਕੌਰ (ਕਪਤਾਨ, ਸਮਰਤੀ ਮੰਧਾਨਾ (ਉੱਪ ਕਪਤਾਨ) ਸ਼ੇਫਾਲੀ ਵਰਮਾ, ਦੀਪਤੀ ਸ਼ਰਮਾ, ਜੇਮਿਮਾ ਰੋਡ੍ਰਿਗਸ, ਰਿਚਾ ਘੋਸ਼ (ਵਿਕੇਟ ਕੀਪਰ), ਯਾਸਤਿਕਾ ਭਾਟਿਆ (ਵਿਕੇਟ ਕੀਪਰ), ਪੂਜਾ ਵਸਤਾਕਰ, ਅਰੂਧਤੀ ਰੇਡੀ, ਰੇਣੂਕਾ ਸਿੰਘ ਠਾਕੁਰ, ਦਿਆਲਨ ਹੇਮਲਤਾ, ਆਸ਼ਾ ਸ਼ੋਭਨਾ, ਰਾਧਾ ਯਾਦਵ, ਸ਼ੇਯੰਕਾ ਪਾਟਿਲ, ਸਜਨਾ ਸਜੀਵਨ।

3 ਅਕਤੂਬਰ ਨੂੰ ਬੰਗਲਾਦੇਸ਼ ਅਤੇ ਸਕਾਟਲੈਂਡ ਦੇ ਵਿਚਾਲੇ ਸ਼ਾਰਜਾਹ ਵਿੱਚ ਓਪਨਿੰਗ ਮੈਚ ਹੋਵੇਗਾ। ਭਾਰਤੀ ਮਹਿਲਾ ਟੀਮ ਦਾ ਪਹਿਲਾ ਮੁਕਾਬਲਾ 4 ਅਕਤੂਬਰ ਨੂੰ ਨਿਊਜ਼ੀਲੈਂਡ ਨਾਲ ਹੋਵੇਗਾ। ਫਿਰ ਟੀਮ ਇੰਡੀਆ 6 ਅਕਤੂਬਰ ਨੂੰ ਪਾਕਿਸਤਾਨ ਨਾਲ ਖੇਡੇਗੀ। ਪਾਕਿਸਤਾਨ ਆਪਣਾ ਪਹਿਲਾ ਮੈਚ 3 ਅਕਤੂਬਰ ਨੂੰ ਸ੍ਰੀ ਲੰਕਾ ਨਾਲ ਖੇਡੇਗੀ।

10 ਟੀਮਾਂ ਲੈ ਰਹੀਆਂ ਹਨ ਹਿੱਸਾ

ਟੀ-20 ਮਹਿਲਾ ਵਰਲਡ ਕੱਪ ਵਿੱਚ 10 ਟੀਮਾਂ ਹਿੱਸਾ ਲੈ ਰਹੀਆਂ ਹਨ। 18 ਦਿਨਾਂ ਦੇ ਅੰਦਰ 23 ਮੈਚ ਖੇਡੇ ਜਾਣਗੇ। ਭਾਰਤ ਗਰੁੱਪ ਏ ਵਿੱਚ 6 ਵਾਰ ਦੀ ਚੈਂਪੀਅਨ ਆਸਟ੍ਰੇਲੀਆ ਨਾਲ ਹੈ। ਇਸ ਤੋਂ ਇਸ ਇਲਾਵਾ ਗਰੁੱਪ ਵਿੱਚ ਪਾਕਿਸਤਾਨ, ਨਿਊਜ਼ੀਲੈਂਡ ਅਤੇ ਕੁਆਲੀਫਾਈ ਤੋਂ ਆਈ ਇੱਕ ਟੀਮ ਹੋਵੇਗੀ। ਦੂਜੇ ਗਰੁੱਪ ਵਿੱਚ ਬੰਗਲਾਦੇਸ਼, ਇੰਗਲੈਂਡ, ਦੱਖਣੀ ਅਫਰੀਕਾ, ਵੈਸਟਇੰਡੀਜ਼ ਅਤੇ ਕੁਆਲੀਫਾਈ ਟੀਮ ਹੋਵੇਗੀ।