ਨਵੀਂ ਦਿੱਲੀ : ਬੀਤੇ ਦਿਨ IMF ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟੀਨਾ ਜਾਰਜੀਵਾ (Kristina Georgieva) ਨੇ ਭਾਰਤੀ ਅਰਥਵਿਵਸਥਾ ਨੂੰ ਹਨੇਰੇ ਦੇ ਵਿਚਕਾਰ ਇੱਕ ਉਮੀਦ ਦੀ ਕਿਰਨ ਦੱਸਿਆ ਸੀ। ਪਰ ਹੁਣ ਇੱਕ ਵੱਖਰੇ ਮਾਮਲੇ ਵਿੱਚ ਭਾਰਤ ਲਈ ਨਿਰਾਸ਼ਾਂ ਦੀ ਖ਼ਬਰ ਆਈ ਹੈ। ਜੀ ਹਾਂ ਗਲੋਬਲ ਭੁਖਮਰੀ ਸੂਚਕਾਂਕ(Global Hunger Index (GHI) 2022 ) ‘ਚ ਪਾਕਿਸਤਾਨ(Pakistan), ਨੇਪਾਲ(Nepal), ਬੰਗਲਾਦੇਸ਼ ਤੋਂ ਵੀ ਭਾਰਤ ਪਛੜ ਗਿਆ ਹੈ। ਭਾਰਤ 121 ਦੇਸ਼ਾਂ ਵਿੱਚੋਂ ਗਲੋਬਲ ਹੰਗਰ ਇੰਡੈਕਸ (GHI) 2022 ਵਿੱਚ 107ਵੇਂ ਸਥਾਨ ‘ਤੇ ਖਿਸਕ ਗਿਆ ਹੈ, 2021 ਦੇ 101ਵੇਂ ਸਥਾਨ ਤੋਂ ਅਤੇ ਆਪਣੇ ਗੁਆਂਢੀਆਂ ਪਾਕਿਸਤਾਨ, ਬੰਗਲਾਦੇਸ਼, ਸ਼ੀਲੰਕਾ ਅਤੇ ਨੇਪਾਲ ਤੋਂ ਪਿੱਛੇ ਹੈ।
ਗਲੋਬਲ ਹੰਗਰ ਇੰਡੈਕਸ ਵੈੱਬਸਾਈਟ ਨੇ ਸ਼ਨੀਵਾਰ ਨੂੰ ਕਿਹਾ ਕਿ ਚੀਨ, ਤੁਰਕੀ ਅਤੇ ਕੁਵੈਤ ਸਮੇਤ 17 ਦੇਸ਼ਾਂ ਨੇ ਪੰਜ ਤੋਂ ਘੱਟ GHI ਸਕੋਰ ਦੇ ਨਾਲ ਚੋਟੀ ਦਾ ਰੈਂਕ ਹਾਸਲ ਕੀਤਾ ਹੈ। ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਦੇ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ ਚਿਦੰਬਰਮ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ 8 ਸਾਲਾਂ ਵਿੱਚ 2014 ਤੋਂ ਬਾਅਦ ਸਾਡਾ ਸਕੋਰ ਵਿਗੜ ਗਿਆ ਹੈ। ਉਨ੍ਹਾਂ ਨੇ ਟਵਿੱਟਰ ‘ਤੇ ਪੁੱਛਿਆ, “ਮਾਨਯੋਗ ਪ੍ਰਧਾਨ ਮੰਤਰੀ ਬੱਚਿਆਂ ਵਿੱਚ ਕੁਪੋਸ਼ਣ, ਭੁੱਖਮਰੀ ਅਤੇ ਲਾਚਾਰੀ ਵਰਗੇ ਅਸਲ ਮੁੱਦਿਆਂ ਨੂੰ ਕਦੋਂ ਸੰਬੋਧਿਤ ਕਰਨਗੇ?”
When will the Hon'ble PM address real issues like malnutrition, hunger, and stunting and wasting among children?
22.4 crore people in India are considered undernourished
India's rank in the Global Hunger Index is near the bottom — 107 out of 121 countries
— P. Chidambaram (@PChidambaram_IN) October 15, 2022
ਆਇਰਿਸ਼ ਸਹਾਇਤਾ ਏਜੰਸੀ ਕੰਸਰਨ ਵਰਲਡਵਾਈਡ ਅਤੇ ਜਰਮਨ ਸੰਗਠਨ ਵੇਲਟ ਹੰਗਰ ਹਿਲਫੇ ਦੁਆਰਾ ਸਾਂਝੇ ਤੌਰ ‘ਤੇ ਤਿਆਰ ਕੀਤੀ ਗਈ ਰਿਪੋਰਟ ਵਿੱਚ ਭਾਰਤ ਵਿੱਚ ਭੁੱਖਮਰੀ ਦੇ ਪੱਧਰ ਨੂੰ “ਗੰਭੀਰ” ਦੱਸਿਆ ਗਿਆ ਹੈ।
ਸਾਲ 2021 ‘ਚ ਭਾਰਤ 116 ਦੇਸ਼ਾਂ ਦੀ ਸੂਚੀ ‘ਚ 101ਵੇਂ ਨੰਬਰ ‘ਤੇ ਸੀ ਪਰ ਇਸ ਵਾਰ 121 ਦੇਸ਼ਾਂ ਦੀ ਸੂਚੀ ‘ਚ ਭਾਰਤ ਛੇ ਅੰਕ ਹੇਠਾਂ ਖਿਸਕ ਕੇ 107ਵੇਂ ਨੰਬਰ ‘ਤੇ ਆ ਗਿਆ ਹੈ। ਇਸ ਦੇ ਨਾਲ ਹੀ, ਭਾਰਤ ਦਾ GHI ਸਕੋਰ ਵੀ ਡਿੱਗ ਗਿਆ ਹੈ – 2000 ਦੇ 38.8 ਤੋਂ 28.2 – 2014 ਅਤੇ 2022 ਵਿੱਚ 29.1. ਵਿਚਕਾਰ ਪਹੁੰਚ ਗਿਆ ਹੈ।
ਭਾਰਤ ਦੀ ਰੈਂਕਿੰਗ ਡਿੱਗਣ ਤੋਂ ਬਾਅਦ, ਸਰਕਾਰ ਨੇ ਪਿਛਲੇ ਸਾਲ ਰਿਪੋਰਟ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਗਲੋਬਲ ਹੰਗਰ ਇੰਡੈਕਸ ਦੀ ਗਣਨਾ ਕਰਨ ਲਈ ਵਰਤਿਆ ਜਾਣ ਵਾਲਾ ਤਰੀਕਾ ਗੈਰ-ਵਿਗਿਆਨਕ ਸੀ।
ਇੰਡੈਕਸ ਜਾਰੀ ਕਰਨ ਵਾਲੇ ਸੰਗਠਨ ਮੁਤਾਬਕ ਸ਼੍ਰੀਲੰਕਾ 64ਵੇਂ, ਨੇਪਾਲ 81ਵੇਂ, ਬੰਗਲਾਦੇਸ਼ 84ਵੇਂ ਅਤੇ ਪਾਕਿਸਤਾਨ 99ਵੇਂ ਨੰਬਰ ‘ਤੇ ਹੈ। ਦੱਖਣੀ ਏਸ਼ੀਆ ਵਿੱਚ ਸਿਰਫ਼ ਅਫ਼ਗਾਨਿਸਤਾਨ ਭਾਰਤ ਤੋਂ ਪਿੱਛੇ ਹੈ। ਅਫਗਾਨਿਸਤਾਨ ਇਸ ਸੂਚਕਾਂਕ ‘ਚ 109ਵੇਂ ਨੰਬਰ ‘ਤੇ ਹੈ।
ਜ਼ਿਕਰਯੋਗ ਹੈ ਕਿਕਿ ਸੂਡਾਨ, ਇਥੋਪੀਆ, ਰਵਾਂਡਾ, ਨਾਈਜੀਰੀਆ, ਕੀਨੀਆ, ਗੈਂਬੀਆ, ਨਾਮੀਬੀਆ, ਕੰਬੋਡੀਆ, ਮਿਆਂਮਾਰ, ਘਾਨਾ, ਇਰਾਕ, ਵੀਅਤਨਾਮ, ਲੇਬਨਾਨ, ਗੁਆਨਾ, ਯੂਕਰੇਨ ਅਤੇ ਜਮਾਇਕਾ ਵਰਗੇ ਦੇਸ਼ ਵੀ ਇਸ ਸੂਚਕਾਂਕ ਵਿੱਚ ਭਾਰਤ ਤੋਂ ਬਹੁਤ ਉੱਪਰ ਹਨ।