‘ਦ ਖ਼ਾਲਸ ਬਿਊਰੋ : ਸ਼੍ਰੀਲੰਕਾ ਇਤਿਹਾਸ ਦੇ ਸਭ ਤੋਂ ਵੱਡੇ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ ਨੂੰ ਭਾਰਤ ਲਗਾਤਾਰ ਮਦਦ ਪਹੁੰਚਾ ਰਿਹਾ ਹੈ। ਭਾਰਤ ਨੇ ਕ੍ਰੈਡਿਟ ਲਾਈਨ ਦੇ ਤਹਿਤ ਦੂਜੀ ਵਾਰ ਸ਼੍ਰੀਲੰਕਾ ਨੂੰ ਫਿਊਲ ਸੰਕਟ ਨਾਲ ਨਜਿੱਠਣ ਲਈ ਡੀਜ਼ਲ ਅਤੇ ਪੈਟਰੋਲ ਦੀ ਸਪਲਾਈ ਕੀਤੀ ਹੈ। ਭਾਰਤ ਤੋਂ 36 ਹਜ਼ਾਰ ਮੀਟ੍ਰਿਕ ਟਨ ਪੈਟਰੋਲ ਅਤੇ 40 ਹਜ਼ਾਰ ਮੀਟ੍ਰਿਕ ਟਨ ਡੀਜ਼ਲ ਸ਼੍ਰੀਲੰਕਾ ਪਹੁੰਚਿਆ। ਭਾਰਤ ਪਹਿਲਾਂ ਹੀ ਸ਼੍ਰੀਲੰਕਾ ਨੂੰ 2 ਲੱਖ 70 ਹਜ਼ਾਰ ਮੀਟ੍ਰਿਕ ਟਨ ਤੇਲ ਭੇਜ ਚੁੱਕਾ ਹੈ।
ਈਂਧਨ ਤੋਂ ਇਲਾਵਾ, ਭਾਰਤ ਸ਼੍ਰੀਲੰਕਾ ਨੂੰ ਕਈ ਹੋਰ ਸਹਾਇਤਾ ਭੇਜ ਰਿਹਾ ਹੈ। ਇਨ੍ਹਾਂ ਵਿੱਚੋਂ ਅਨਾਜ ਅਤੇ ਦਵਾਈਆਂ ਮੁੱਖ ਹਨ। ਸ਼੍ਰੀਲੰਕਾ ਸਰਕਾਰ ਨੇ ਇਸ ਮਦਦ ਲਈ ਕਈ ਵਾਰ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ।