ਬਿਉਰੋ ਰਿਪੋਰਟ – (Canada Pm Justin Trudeau) ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Pm Narinder Modi) ਨਾਲ ਈਸਟ ਏਸ਼ੀਆ ਸਮਿਟ ਵਿੱਚ ਮੁਲਾਕਾਤ ਦਾ ਦਾਅਵਾ ਕੀਤਾ ਸੀ । ਟਰੂਡੋ ਨੇ ਦੱਸਿਆ ਸੀ ਕਿ ਇਸ ਮੁਲਾਕਾਤ ਦੇ ਦੌਰਾਨ ਜ਼ਰੂਰੀ ਮੁੱਦਿਆਂ ‘ਤੇ ਕੰਮ ਕਰਨ ਨੂੰ ਲੈਕੇ ਗੱਲਬਾਤ ਹੋਈ । ਪਰ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਮੁਲਕਾਤ ਤੋਂ ਸਾਫ ਇਨਕਾਰ ਕਰ ਦਿੱਤਾ ਹੈ । ਦੋਵਾਂ ਆਗੂਆਂ ਦੇ ਵਿਚਾਲੇ ਇਸ ਤਰ੍ਹਾਂ ਦੀ ਕੋਈ ਮੁਲਾਕਾਤ ਨਹੀਂ ਹੋਈ ਹੈ ।
ਦਰਅਸਲ ਟਰੂਡੋ ਨੇ ਭਾਰਤ ‘ਤੇ ਹਰਦੀਪ ਸਿੰਘ ਨਿੱਝਰ (Hardeep Singh Nijjar) ਦੇ ਕਤਲ ਦਾ ਇਲਜ਼ਾਮ ਲਗਾਇਆ ਸੀ । ਇਸ ਦੇ ਬਾਅਦ ਦੋਵਾਂ ਦੇਸ਼ਾਂ ਵਿੱਚ ਤਣਾਅ ਪੈਦਾ ਹੋ ਗਿਆ ਹੈ । ਲਾਓਸ ਵਿੱਚ ਪ੍ਰੈਸ ਕਾਂਫਰੰਸ ਕਰਦੇ ਹੋਏ ਟਰੂਡੋ ਨੇ ਕਿਹਾ ਮੈਂ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਸਾਨੂੰ ਕੁਝ ਕੰਮ ਕਰਨਾ ਹੈ । ਟਰੂਡੋ ਨੇ ਗੱਲਬਾਤ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ ।
ਬੀਤੇ ਦਿਨ ਹੀ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਭਾਰਤ ਦੇ ਨਾਲ ਕੈਨੇਡਾ ਦੇ ਸਬੰਧਾ ਨੂੰ ਤਣਾਪੂਰਣ ਅਤੇ ਬਹੁਤ ਮੁਸ਼ਕਿਲ ਦੱਸਿਆ ਸੀ । ਉਨ੍ਹਾਂ ਨੇ ਕਿਹਾ ਕਿ ਕੈਨੇਡਾ ਵਿੱਚ ਨਿੱਝਰ ਵਰਗੇ ਕਤਰ ਦਾ ਖਤਰਾ ਹੁਣ ਵੀ ਬਣਿਆ ਹੋਇਆ ਹੈ ।
ਕੈਨੇਡਾ ਦੀ ਨਿਊਜ਼ CBC ਦੇ ਮੁਤਾਬਿਕ ਮੇਲੋਨੀ ਨੇ ਕਿਹਾ ਸਰਕਾਰ ਨਿੱਝਰ ਮੌਤ ਦੀ ਜਾਂਚ ਵਿੱਚ ਭਾਰਤ ਤੋਂ ਮਦਦ ਚਾਹੁੰਦੀ ਹੈ। ਤਾਂਕੀ ਘਟਨਾ ਦੀ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਮਿਲ ਸਕੇ । ਪਰ ਹੁਣ ਤੱਕ ਭਾਰਤ ਤੋਂ ਕੋਈ ਮਦਦ ਨਹੀਂ ਮਿਲੀ । ਵਿਦੇਸ਼ ਮੰਤਰੀ ਨੇ ਕਿਹਾ ਕੈਨੇਡਾ ਦੇ ਲੋਕ ਸੁਰੱਖਿਆ ਨੂੰ ਲੈਕੇ ਚਿੰਤਾ ਵਿੱਚ ਹਨ ।
ਨਿੱਝਰ ਕਤਲਕਾਂਡ ਵਿੱਚ ਕੈਨੇਡਾ ਤੋਂ ਹੁਣ ਤੱਕ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇੰਨਾਂ ਵਿੱਚ ਇੱਕ ਐਡਮਾਂਟਨ ਦੇ ਰਹਿਣ ਵਾਲੇ 22 ਸਾਲ ਦੇ ਕਰਨ ਬਰਾਰ,22 ਸਾਲ ਦੇ ਕਰਮਪ੍ਰੀਤ ਸਿੰਘ,28 ਸਾਲ ਦੇ ਕਰਨਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਦਾ ਨਾਂ ਸ਼ਾਮਲ ਹੈ ।