‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤ ਨੇ ਸੰਯੁਕਤ ਰਾਸ਼ਟਰ ‘ਚ ਅੱਤ ਵਾਦ ਦੇ ਮੁੱਦੇ ‘ਤੇ ਇੱਕ ਵਾਰ ਫਿਰ ਤੋਂ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਭਾਰਤ ਨੇ ਮੰਗਲਵਾਰ ਨੂੰ 1993 ਦੇ ਮੁੰਬਈ ਧਮਾ ਕਿਆਂ ਦੇ ਮੁੱਖ ਦੋ ਸ਼ੀ ਦਾਊਦ ਇਬਰਾਹਿਮ ਦਾ ਨਾਂ ਲਏ ਬਿਨਾਂ ਕਿਹਾ ਕਿ ਇਸ ਘਟ ਨਾ ਨੂੰ ਅੰਜਾਮ ਦੇਣ ਵਾਲੇ ਦੋ ਸ਼ੀਆਂ ਨੂੰ ਨਾ ਸਿਰਫ ਇੱਕ ਰਾਸ਼ਟਰ ਨੇ ਸੁਰੱਖਿਆ ਦਿੱਤੀ, ਸਗੋਂ ਉਨ੍ਹਾਂ ਨੇ ਪੰਜ ਸਿਤਾਰਾ ਮਹਿਮਾਨ-ਨਿਵਾਜ਼ੀ ਦਾ ਅਨੰਦ ਵੀ ਲਿਆ।
ਜ਼ਿਕਰਯੋਗ ਹੈ ਕਿ ਭਾਰਤ ਇਹ ਦਾਅਵਾ ਕਰਦਾ ਰਿਹਾ ਹੈ ਕਿ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਪਾਕਿਸਤਾਨ ‘ਚ ਲੁਕਿਆ ਹੋਇਆ ਹੈ। ਅਗਸਤ 2020 ‘ਚ ਪਾਕਿਸਤਾਨ ਨੇ ਇੱਕ ਨੋਟੀਫਿਕੇਸ਼ਨ ‘ਚ ਦੱਸਿਆ ਸੀ ਕਿ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦਾ ਘਰ ਕਰਾਚੀ ‘ਚ ਹੈ ਅਤੇ ਉਸ ਨੇ ਦਾਊਦ ‘ਤੇ ਆਰਥਿਕ ਪਾਬੰਦੀਆਂ ਲਾਈਆਂ ਹੋਈਆਂ ਹਨ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀਐੱਸ ਤਿਰੁਮੂਰਤੀ ਨੇ ਇਹ ਗੱਲ ਸੰਯੁਕਤ ਰਾਸ਼ਟਰ ਵਿੱਚ ਗਲੋਬਲ ਕਾਊਂਟਰ ਟੈਰੋਰਿਜ਼ਮ ਕੌਂਸਲ ਵੱਲੋਂ ਆਯੋਜਿਤ ਅੰਤਰਰਾਸ਼ਟਰੀ ਅੱਤ ਵਾਦ ਵਿਰੋਧੀ ਕਾਨਫਰੰਸ 2022 ਦੌਰਾਨ ਕਹੀ। ਉਨ੍ਹਾਂ ਨੇ ਕਿਹਾ ਕਿ, “1993 ਦੇ ਮੁੰਬਈ ਬੰ ਬ ਧਮਾ ਕਿਆਂ ਲਈ ਜ਼ਿੰਮੇਵਾਰ ਕ੍ਰਾਈਮ ਸਿੰਡੀਕੇਟ ਨੂੰ ਨਾ ਸਿਰਫ਼ ਇੱਕ ਦੇਸ਼ ਨੇ ਸੁਰੱਖਿਅਤ ਰੱਖਿਆ, ਸਗੋਂ ਉਨ੍ਹਾਂ ਨੇ ਪੰਜ ਸਿਤਾਰਾ ਪ੍ਰਾਹੁਣਾਚਾਰੀ ਦਾ ਵੀ ਆਨੰਦ ਲਿਆ।”
ਤਿਰੁਮੂਰਤੀ ਨੇ ਇਸ ਸਮਾਗਮ ਦੌਰਾਨ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਇਹ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਮੈਂਬਰ ਦੇਸ਼ ਆਪਣੇ ਸਿਆਸੀ, ਧਾਰਮਿਕ ਅਤੇ ਹੋਰ ਉਦੇਸ਼ਾਂ ‘ਤੇ ਧਿਆਨ ਕੇਂਦਰਿਤ ਕਰ ਰਹੇ ਹਨ, ਜਿਸ ਤਹਿਤ ਉਹ ਅੱਤ ਵਾਦ ਨੂੰ ਨਸਲੀ ਅਤੇ ਜਾਤੀ ਤੌਰ ‘ਤੇ ਪ੍ਰੇਰਿਤ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਇਹ ਹਾਲ ਹੀ ਵਿਚ ਪ੍ਰਵਾਨਿਤ ਗਲੋਬਲ ਕਾਊਂਟਰ ਟੈਰਰਿਜ਼ਮ (Terrorism) ਰਣਨੀਤੀ ਦੇ ਸਾਰੇ ਸਿਧਾਂਤਾਂ ਦੇ ਵਿਰੁੱਧ ਹੈ, ਜਿਸ ਨੂੰ ਸੰਯੁਕਤ ਰਾਸ਼ਟਰ ਦੇ ਸਾਰੇ ਮੈਂਬਰਾਂ ਨੇ ਸਵੀਕਾਰ ਕੀਤਾ ਸੀ, ਜੋ ਕਿਸੇ ਵੀ ਰੂਪ ਵਿੱਚ ਅੱਤਵਾਦ ਦੀ ਸਪੱਸ਼ਟ ਨਿੰਦਾ ਕਰਦਾ ਹੈ। ਤਿਰੁਮੂਰਤੀ ਨੇ ਕਿਹਾ ਕਿ “ਕਿਸੇ ਵੀ ਕਿਸਮ ਦੇ ਅੱਤ ਵਾਦ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ। ਇਹ ਸਾਨੂੰ 9/11 ਤੋਂ ਪਹਿਲਾਂ ਦੇ ਯੁੱਗ ਵਿੱਚ ਵਾਪਸ ਲੈ ਜਾਵੇਗਾ ਜਦੋਂ ਅੱਤ ਵਾਦ ਨੂੰ ‘ਤੁਹਾਡਾ ਅੱਤ ਵਾਦ’ ਅਤੇ ‘ਮੇਰਾ ਅੱਤ ਵਾਦ’ ਕਿਹਾ ਜਾਂਦਾ ਸੀ ਅਤੇ ਇਹ ਪਿਛਲੇ ਦੋ ਦਹਾਕਿਆਂ ਦੇ ਸਾਡੇ ਸਾਂਝੇ ਲਾਭਾਂ ਨੂੰ ਖਤਮ ਕਰ ਦੇਵੇਗਾ।”