India Punjab

MPOX ਦੀ ਜਾਂਚ ਲਈ ਭਾਰਤ ਨੇ ਤਿਆਰ ਕੀਤੀ 15 ਦਿਨ ਅੰਦਰ ਕਿੱਟ! ਸਿਰਫ ਇੰਨੇ ਮਿੰਟ ‘ਚ ਮਿਲੇਗਾ ਨਤੀਜਾ!

ਬਿਉਰੋ ਰਿਪੋਰਟ – ਭਾਰਤ ਨੇ MPOX ਦੀ ਜਾਂਚ ਦੇ ਲ਼ਈ RT-PCR (KIT) ਕਿੱਟ ਤਿਆਰ ਕੀਤੀ ਹੈ। ਇਸ ਕਿੱਟ ਦਾ ਨਾਂ IMDX (Monkeypox Detection RT-PCR Assay) ਹੈ। ਇਸ ਨੂੰ ਸੀਮੇਂਸ ਹੈਲ਼ਥੀਨੀਅਰਸ (SIEMENS HELTHINEERS) ਨੇ ਤਿਆਰ ਕੀਤਾ ਹੈ। WHO ਵੱਲੋਂ MPOX ਨੂੰ ਗਲੋਬਰ ਪਬਲਿਕ ਹੈਲਥ ਐਮਰਜੈਂਸੀ ਐਲਾਨੇ ਜਾਣ ਤੋਂ 15 ਦਿਨਾਂ ਦੇ ਅੰਦਰ ਭਾਰਤ ਵਿੱਚ ਇਸ ਕਿੱਟ ਨੂੰ ਤਿਆਰ ਕੀਤਾ ਗਿਆ ਹੈ।

ਕੰਪਨੀ ਦੇ ਮੁਤਾਬਿਕ ਇਸ ਕਿੱਟ ਵਿੱਚ ਸਿਰਫ 40 ਮਿੰਟ ਵਿੱਚ ਟੈਸਟ ਦੇ ਨਤੀਜੇ ਮਿਲ ਜਾਣਗੇ। ਇਸ ਕਿੱਟ ਨੂੰ ਪੁਣੇ ਦੇ ICMR ਕਲੀਨਿਕਸ ਵਿੱਚ ਤਿਆਰ ਕੀਤਾ ਗਿਆ ਹੈ। ਸੈਂਟਰਲ ਪ੍ਰੋਟੈਕਸ਼ਨ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਇਜੇਸ਼ਨ (CDSCO) ਨੇ ਇਸ ਕਿੱਟ ਨੂੰ ਬਣਾਉਣ ਦੀ ਮਨਜ਼ੂਰੀ ਦਿੱਤੀ ਸੀ।

ਵਿਸ਼ਵ ਸਿਹਤ ਸੰਘਠਨ (WHO) ਨੇ 14 ਅਗਸਤ ਨੂੰ Mpox ਯਾਨੀ ਮੰਨੀਪਾਕਸ ਨੂੰ ਗਲੋਬਲ ਪਬਲਿਕ ਹੈਲਥ ਐਮਰਜੈਂਸੀ ਐਲਾਨਿਆ ਸੀ, ਜਿਸ ਤੋਂ ਬਾਅਦ ਭਾਰਤ ਦੇ ਏਅਰਪੋਰਟ ‘ਤੇ ਇਸ ਦੀ ਜਾਂਚ ਹੋ ਰਹੀ ਹੈ। ਦਿੱਲੀ ਸਮੇਤ ਵੱਖ-ਵੱਖ ਸੂਬਿਆਂ ਵਿੱਚ ਇਸ ਨੂੰ ਲੈਕੇ ਸਪੈਸ਼ਲ ਵਾਰਡ ਵੀ ਬਣਾਏ ਗਏ ਹਨ। PGI ਚੰਡੀਗੜ੍ਹ ਵਿੱਚ ਵੀ ਵਾਰਡ ਤਿਆਰ ਕੀਤੇ ਗਏ ਹਨ। 2 ਸਾਲ ਵਿੱਚ ਇਹ ਦੂਜੀ ਵਾਰ ਹੈ ਜਦੋਂ MPOX ਨੂੰ ਮੈਡੀਕਲ ਐਮਰਜੈਂਸੀ ਐਲਾਨਿਆ ਗਿਆ ਹੈ। ਇਸ ਵਾਇਰਸ ਦਾ ਨਵਾਂ ਸਟ੍ਰੇਨ (Clad-1) ਪਿਛਲੇ ਸਟ੍ਰੇਨ ਦੇ ਮੁਕਾਬਲੇ ਜ਼ਿਆਦਾ ਤਾਕਤਵਰ ਹੈ ਅਤੇ ਇਸ ਵਿੱਚ ਮੌਤ ਦੀ ਦਰ ਜ਼ਿਆਦਾ ਹੈ।

 

ਇਹ ਵੀ ਪੜ੍ਹੋ –   ਅਮਿਤ ਸ਼ਾਹ ਦੇ ਪੁੱਤਰ ਨੂੰ ਮਿਲੀ ਵੱਡੀ ਜਿੰਮੇਵਾਰੀ! ICC ਦੀ ਸੰਭਾਲਗੇ ਜਿੰਮੇਵਾਰੀ