ਕੰਟਰੋਲ ਰੇਖਾ ‘ਤੇ ਹਥਿਆਰਬੰਦ ਬਲਾਂ ਨੇ 50 ਤੋਂ ਵੱਧ ਪਾਕਿਸਤਾਨੀ ਡਰੋਨਾਂ ਨੂੰ ਬੇਅਸਰ ਕੀਤਾ ਹੈ। ਜਿਵੇਂ ਕਿ ਪਾਕਿਸਤਾਨ ਨੇ ਕੰਟਰੋਲ ਰੇਖਾ (LoC) ਅਤੇ ਅੰਤਰਰਾਸ਼ਟਰੀ ਸਰਹੱਦ ਦੇ ਨਾਲ-ਨਾਲ ਵੱਖ-ਵੱਖ ਥਾਵਾਂ ‘ਤੇ ਡਰੋਨ ਭੇਜਣ ਦੀਆਂ ਅਸਫਲ ਕੋਸ਼ਿਸ਼ਾਂ ਕੀਤੀਆਂ।
ਉਧਮਪੁਰ, ਸਾਂਬਾ, ਜੰਮੂ, ਅਖਨੂਰ, ਨਗਰੋਟਾ ਅਤੇ ਪਠਾਨਕੋਟ ਵਿੱਚ ਭਾਰਤੀ ਫੌਜ ਦੇ ਹਵਾਈ ਰੱਖਿਆ ਯੂਨਿਟਾਂ ਦੇ ਵੱਡੇ ਪੱਧਰ ‘ਤੇ ਕਾਊਂਟਰ-ਡਰੋਨ ਆਪ੍ਰੇਸ਼ਨ ਦੌਰਾਨ 50 ਤੋਂ ਵੱਧ ਡਰੋਨਾਂ ਨੂੰ ਸਫ਼ਲਤਾਪੂਰਵਕ ਬੇਅਸਰ ਕੀਤਾ ਗਿਆ।
ਇਸ ਮੁਹਿੰਮ ਵਿੱਚ L-70 ਤੋਪਾਂ, Zu-23mm, Schilka ਸਿਸਟਮ ਅਤੇ ਹੋਰ ਉੱਨਤ ਕਾਊਂਟਰ-UAS ਉਪਕਰਣਾਂ ਦੀ ਵਿਆਪਕ ਵਰਤੋਂ ਸ਼ਾਮਲ ਸੀ, ਜੋ ਹਵਾਈ ਖਤਰਿਆਂ ਦਾ ਮੁਕਾਬਲਾ ਕਰਨ ਲਈ ਫੌਜ ਦੀ ਮਜ਼ਬੂਤਸਮਰੱਥਾ ਦਾ ਪ੍ਰਦਰਸ਼ਨ ਕਰਦੀ ਹੈ।
ਸੂਤਰਾਂ ਅਨੁਸਾਰ, ਪਾਕਿਸਤਾਨ ਵਾਲੇ ਪਾਸਿਓਂ ਡਰੋਨਾਂ ਦੇ ਨਾਲ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਗਈਆਂ। ਭਾਰਤ ਦੇ ਹਵਾਈ ਰੱਖਿਆ ਪ੍ਰਣਾਲੀ ਨੇ ਉਨ੍ਹਾਂ ਨੂੰ ਅਸਮਾਨ ਵਿੱਚ ਹੀ ਤਬਾਹ ਕਰ ਦਿੱਤਾ। ਹਮਲੇ ਤੋਂ ਬਾਅਦ ਪਠਾਨਕੋਟ, ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਸਵੇਰੇ 4 ਵਜੇ ਤੱਕ ਬਲੈਕਆਊਟ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਇਸ ਤੋਂ ਪਹਿਲਾਂ ਬੁੱਧਵਾਰ ਰਾਤ ਨੂੰ ਪਾਕਿਸਤਾਨ ਨੇ ਪੰਜਾਬ ਅਤੇ ਚੰਡੀਗੜ੍ਹ ਵਿੱਚ 8 ਫੌਜੀ ਠਿਕਾਣਿਆਂ ‘ਤੇ ਹਮਲਾ ਕੀਤਾ ਸੀ। ਰੱਖਿਆ ਮੰਤਰਾਲੇ ਨੇ ਕਿਹਾ ਕਿ ਪਠਾਨਕੋਟ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਆਦਮਪੁਰ, ਲੁਧਿਆਣਾ, ਬਠਿੰਡਾ ਅਤੇ ਚੰਡੀਗੜ੍ਹ ਦੇ ਫੌਜੀ ਠਿਕਾਣਿਆਂ ‘ਤੇ ਰਾਕੇਟ ਅਤੇ ਮਿਜ਼ਾਈਲਾਂ ਦਾਗੀਆਂ ਗਈਆਂ।
ਹਾਲਾਂਕਿ, ਭਾਰਤ ਦੇ ਹਵਾਈ ਰੱਖਿਆ ਪ੍ਰਣਾਲੀ ਨੇ ਇਸਨੂੰ ਅਸਮਾਨ ਵਿੱਚ ਬੇਅਸਰ ਕਰ ਦਿੱਤਾ। ਇਨ੍ਹਾਂ ਥਾਵਾਂ ‘ਤੇ 5 ਏਅਰਬੇਸ ਅਤੇ 6 ਛਾਉਣੀਆਂ ਹਨ। ਕਈ ਥਾਵਾਂ ‘ਤੇ ਪਾਕਿਸਤਾਨੀ ਰਾਕੇਟਾਂ ਦਾ ਮਲਬਾ ਵੀ ਮਿਲਿਆ ਹੈ।