‘ਦ ਖ਼ਾਲਸ ਬਿਊਰੋ :- ਭਾਰਤ ਸਰਕਾਰ ਦੇ ਉੱਚ ਅਧਿਕਾਰੀਆਂ ਨੇ ਆਪਣੇ ਬਿਆਨ ‘ਚ ਇਹ ਸਪਸ਼ਟ ਕੀਤਾ ਹੈ ਪ੍ਰੈਸੀਡੈਂਟ ਡੋਨਾਲਡ ਟਰੰਪ ਦੀ ਪ੍ਰਧਾਨਮੰਤਰੀ ਨਰੇਂਦਰ ਮੋਦੀ ਨਾਲ ਭਾਰਤ ਤੇ ਚੀਨ ਦੀ ਲਾਈਨ ਆਫ਼ ਕੰਟਰੋਲ ਦੇ ਹਾਲਾਤਾਂ ਬਾਰੇ ਕੋਈ ਗ਼ਲਤ ਬਾਤ ਨਹੀਂ ਹੋਈ ਹੈ ਅਧਿਕਾਰੀਆਂ ਨੇ ਇਹ ਵੀ ਸਪਸ਼ਟ ਕੀਤਾ ਕਿ ਪ੍ਰੈਸੀਡੈਂਟ ਡੋਨਾਲਡ ਟਰੰਪ ਦੀ ਪ੍ਰਧਾਨਮੰਤਰੀ ਨਰੇਂਦਰ ਮੋਦੀ ਨਾਲ ਆਖ਼ਰੀ ਗੱਲ ਹਾਈਡਰੋਕਸਾਈਕਲੋਰੋਕੁਇਨ ਦੇ ਮੁਦੇ ‘ਤੇ 4 ਅਪ੍ਰੈਲ 2020 ਨੂੰ ਹੋਈ ਸੀ।
ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਤੁਹਾਨੂੰ ਦੱਸ ਸਕਦਾ ਹਾਂ, ਮੈਂ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕੀਤੀ ਸੀ। ਉਹ ਇਸ ਮੁੱਦੇ ‘ਤੇ ਗੱਲ ਕਰਨ ਦੇ ਹੱਕ ਵਿੱਚ ਨਹੀਂ ਸੀ ਕਿ ਚੀਨ ਤੇ ਭਾਰਤ ਵਿਚਕਾਰ ਕੀ ਹੋ ਰਿਹਾ ਹੈ। ਇਹ ਗੱਲ ਸੁਨ ਕੇ ਉੱਚ ਅਧਿਕਾਰੀਆਂ ਨੇ ਕਿਹਾ ਕਿ ਸਾਨੂੁੰ ਅਚੰਬਾ ਹੈ ਕਿ ਡੋਨਾਲਡ ਟਰੰਪ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਮੂਡ ‘ਤੇ ਵੀ ਆਪਣੇ ਵਿਚਾਰ ਰੱਖੇ, ਜੱਦ ਕਿ ਦੋਹਾਂ ਦੇ ਵਿਚਕਾਰ ਇਹੋ ਜਹੀ ਕੋਈ ਗੱਲ ਨਹੀ ਹੋਈ।
ਸਮੇਂ ਦੇ ਕੰਡੇ ਨੂੰ ਕੁੱਝ ਪਿੱਛੇ ਲੈ ਜਾਈਏ ਤਾਂ ਅੰਤਰਰਾਸ਼ਟਰੀ ਪਲੇਟਫਾਰਮ ਤੇ ਨਰੇਂਦਰ ਮੋਦੀ ਤੇ ਡੋਨਾਲਡ ਟਰੰਪ ਦੀ ਦੋਸਤੀ ਦੀ ਗੱਲਾਂ ਬਹੁਤ ਚਮਕਾਇਆਂ ਜਾਂਦੀਆਂ ਨੇ ਪਰ ਹਾਈਡਰੋਕਸਾਈਕਲੋਰੋਕੁਇਨ ਮੈਡੀਸਨ ਦੇ ਮੁੱਦੇ ‘ਤੇ ਟਰੰਪ ਭਾਰਤ ਨੂੰ ਇੱਕ ਚੇਤਾਵਨੀ ਵੀ ਦੇ ਗਏ ਸੀ। ਇਹ ਕੁੱਝ ਗੱਲਾਂ ਸਾਨੂ ਸੋਚਾਂ ਲਈ ਮਜਬੂਰ ਕਰ ਦਿੰਦਿਆਂ ਨੇ ਕਿ ਦੋਸਤੀ ਵਪਾਰ ਦੀ ਹੈ ਜਾਂ ਫੇਰ ਆਪਸੀ ਪਿਆਰ ਦੀ।