India Punjab

ਭਾਰਤ ਅੱਜ ਮਨਾ ਰਿਹੈ ਵਿਜੇ ਦਿਵਸ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਭਾਰਤ ਵਿੱਚ ਵਿਜੇ ਦਿਵਸ ਮਨਾਇਆ ਜਾ ਰਿਹਾ ਹੈ। 1971 ਵਿੱਚ ਇਸੇ ਦਿਨ ਪਾਕਿਸਤਾਨੀ ਸੈਨਾ ਨੇ ਭਾਰਤ ਦੇ ਸਾਹਮਣੇ ਸਮਰਪਣ ਕੀਤਾ ਸੀ ਜਿਸ ਤੋਂ ਬਾਅਦ 13 ਦਿਨਾਂ ਤੱਕ ਚੱਲਿਆ ਯੁੱਧ ਸਮਾਪਤ ਹੋਇਆ। ਵਿਜੈ ਦਿਵਸ ਮੌਕੇ ਦੇਸ਼ ਦੇ ਸਾਰੇ ਲੀਡਰਾਂ ਨੇ ਜਵਾਨਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਪ੍ਰਣਾਮ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਟਵੀਟ ਕਰਕੇ ਕਿਹਾ ਕਿ “ਵਿਜੇ ਦਿਵਸ ਦੀ 50ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਮੈਂ ਆਜ਼ਾਦੀ ਘੁਲਾਟੀਆਂ, ਨਾਇਕਾਂ ਅਤੇ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਨਾਇਕਾਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਯਾਦ ਕਰਦਾ ਹਾਂ। ਅਸੀਂ ਦਮਨਕਾਰੀ ਤਾਕਤਾਂ ਨਾਲ ਲੜਿਆ ਅਤੇ ਹਰਾਇਆ ਹੈ। ਰਾਸ਼ਟਰਪਤੀ ਕੋਵਿੰਦ ਦੀ ਬੰਗਲਾਦੇਸ਼ ਵਿੱਚ ਮੌਜੂਦਗੀ ਹਰ ਭਾਰਤੀ ਲਈ ਵਿਸ਼ੇਸ਼ ਮਹੱਤਵ ਰੱਖਦੀ ਹੈ।”

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਸ ਮੌਕੇ ‘ਤੇ ਟਵੀਟ ਕਰਕੇ ਕਿਹਾ ਕਿ “ਭਾਰਤੀ ਸੈਨਿਕਾਂ ਦੀ ਅਦਭੁਤ ਹਿੰਮਤ ਅਤੇ ਬਹਾਦਰੀ ਦੇ ਪ੍ਰਤੀਕ ‘ਵਿਜੇ ਦਿਵਸ’ ਦੀ ਗੋਲਡਨ ਜੁਬਲੀ ‘ਤੇ ਮੈਂ ਬਹਾਦਰ ਸੈਨਿਕਾਂ ਨੂੰ ਪ੍ਰਣਾਮ ਕਰਦਾ ਹਾਂ। 1971 ਦੇ ਅੱਜ ਦੇ ਦਿਨ, ਭਾਰਤੀ ਫੌਜ ਨੇ ਮਨੁੱਖਤਾ ਦੀ ਰੱਖਿਆ ਦੀ ਪਰੰਪਰਾ ਦੇ ਇਤਿਹਾਸ ਵਿੱਚ ਇੱਕ ਸੁਨਹਿਰੀ ਅਧਿਆਏ ਜਿੱਤਿਆ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਮੌਕੇ ਕੁੱਝ ਇਤਿਹਾਸਤ ਤਸਵੀਰਾਂ ਸਾਂਝੀਆਂ ਕੀਤੀਆਂ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਸ ਮੌਕੇ ਟਵੀਟ ਕਰਕੇ ਜਵਾਨਾਂ ਨੂੰ ਯਾਦ ਕੀਤਾ।