Sports

ਏਸ਼ੀਅਨ ਖੇਡਾਂ ‘ਚ ਹਾਕੀ ਵਿੱਚ ਭਾਰਤ ਨੇ ਜਿੱਤਿਆ ਗੋਲਡ ! ਓਲੰਪਿਕ ਦੀ ਟਿਕਟ ਕੀਤੀ ਪੱਕੀ ! ਹੁਣ 100 ਮੈਡਲ ਹੋਏ ਪੱਕੇ !

ਬਿਉਰੋ ਰਿਪੋਰਟ : ਹਾਂਗਝੋਓ ਵਿੱਚ ਚੱਲ ਰਹੀਆਂ ਏਸ਼ੀਅਨ ਖੇਡਾਂ ਦੇ 13ਵੇਂ ਦਿਨ ਭਾਰਤ ਨੇ ਹਾਕੀ ਵਿੱਚ ਗੋਲਡ ਮੈਡਲ ਜਿੱਤ ਲਿਆ ਹੈ । ਭਾਰਤੀ ਪੁਰਸ਼ਾਂ ਦੀ ਟੀਮ ਨੇ ਜਾਪਾਨ ਨੂੰ 5-1 ਦੇ ਫਰਕ ਨਾਲ ਹਰਾ ਦਿੱਤਾ ਹੈ। ਭਾਰਤ ਵੱਲੋਂ ਮਨਪ੍ਰੀਤ ਸਿੰਘ ਨੇ 25 ਵੇਂ ਮਿੰਟ ਵਿੱਚ ਪਹਿਲਾਂ ਗੋਲ ਕੀਤਾ ਸੀ । ਫਿਰ ਹਰਮਨਪ੍ਰੀਤ ਨੇ 2 ਗੋਲ ਕੀਤੇ ਪਹਿਲਾਂ 32ਵੇਂ ਅਤੇ ਦੂਜਾ 59ਵੇਂ ਮਿੰਟ ਵਿੱਚ ਕੀਤਾ । ਇਸ ਦੇ ਨਾਲ ਅਮਿਤ ਰੋਹਿਦਾਸ ਨੇ 36ਵੇਂ ਅਤੇ ਅਭਿਸ਼ੇਕ ਨੇ 48ਵੇ ਮਿੰਟ ਵਿੱਚ ਗੋਲ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ । ਜਾਪਾਨ ਦੇ ਤਾਨਾਕ ਨੇ 51ਵੇਂ ਮਿੰਟ ਵਿੱਚ ਭਾਰਤ ਖਿਲਾਫ ਗੋਲ ਕੀਤਾ । ਭਾਰਤ ਨੇ ਇਸ ਜਿੱਤ ਦੇ ਨਾਲ ਪੈਰਿਸ ਓਲੰਪਿਕ 2024 ਦੇ ਲਈ ਕੁਆਲੀਫਾਈ ਕਰ ਲਿਆ ਹੈ ।

ਦੂਜੇ ਪਾਸੇ ਭਾਰਤ ਤੋਂ ਬਿਨਾਂ ਟਰਾਇਲ ਦੇ ਏਸ਼ੀਆਡ ਲਈ ਕੁਆਲੀਫਾਈ ਕਰਨ ਵਾਲੇ ਰੈਸਲਰ ਬਜਰੰਗ ਪੁਨੀਆ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ । ਉਨ੍ਹਾਂ ਨੇ ਜਾਪਾਨ ਦੇ ਯਾਮਾਗੁਚੀ ਨੂੰ ਇੱਕ ਤਰਫਾ ਮੁਕਾਬਲੇ ਵਿੱਚ 10-0 ਨਾਲ ਹਰਾਇਆ ਹੈ ।

ਭਾਰਤ ਨੇ ਸ਼ੁੱਕਰਵਾਰ ਨੂੰ 1 ਗੋਲਡ,2ਸਿਲਵਰ, 5 ਕਾਂਸੀ ਦੇ ਮੈਡਲ ਸਮੇਤ ਕੁੱਲ 9 ਤਮਗੇ ਜਿੱਤੇ ਹਨ । ਕੁੱਲ ਮੈਡਲਾਂ ਦੀ ਗਿਣਤੀ 95 ਹੋ ਗਈ ਹੈ । ਭਾਰਤ ਦੇ 100 ਮੈਡਲ ਆਉਣੇ ਹੁਣ ਪੱਕੇ ਹੋ ਗਏ ਹਨ ।

ਰੈਸਲਿੰਗ,ਤੀਰ ਅੰਦਾਜ਼ੀ ਅਤੇ ਬ੍ਰਿਜ ਵਿੱਚ ਵੀ ਮੈਡਲ

ਰੈਸਲਿੰਗ ਵਿੱਚ ਭਾਰਤ ਨੂੰ ਔਰਤਾਂ ਦੇ 62 KG ਵੇਟ ਕੈਟੇਗਰੀ ਦੇ ਬਾਅਦ ਹੁਣ 76 KG ਫ੍ਰੀਸਟਾਇਲ ਵਿੱਚ ਵੀ ਕਾਂਸੀ ਦਾ ਤਗਮਾ ਮਿਲਿਆ ਹੈ। ਭਾਰਤ ਦੀ ਕਿਰਣ ਨੇ ਮੰਗੋਲੀਆ ਦੀ ਗੈਨਮੈਟ ਨੂੰ ਹਰਾਇਆ ਹੈ । ਤੀਰ ਅੰਦਾਜ਼ੀ ਵਿੱਚ ਮਰਦਾ ਦੀ ਟੀਮ ਨੇ ਦੱਖਣੀ ਕੋਰੀਆ ਦੇ ਖਿਲਾਫ ਹਾਰ ਦੇ ਬਾਅਦ ਸਿਲਵਰ ਮੈਡਲ ਜਿੱਤਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

ਭਾਰਤ ਦੇ 100 ਮੈਡਲ ਪੱਕੇ ਹਨ

ਹੋਂਗਝੋਓ ਵਿੱਚ ਚੱਲ ਰਹੇ ਏਸ਼ੀਅਨ ਗੇਮਸ ਵਿੱਚ ਭਾਰਤ ਦੇ 100 ਮੈਡਲ ਜਿੱਤਣਾ ਹੁਣ ਪਕਾ ਹੈ । ਸ਼ੁੱਕਰਵਾਰ ਨੂੰ 9 ਜਿੱਤਣ ਦੇ ਬਾਅਦ ਭਾਰਤ ਦੇ ਖਾਤੇ ਵਿੱਚ ਕੁੱਲ 95 ਮੈਡਲ ਹੋ ਚੁੱਕੇ ਹਨ । ਇਸ ਦੇ ਨਾਲ ਭਾਰਤ ਦੇ ਅੱਜ 4 ਖੇਡਾਂ ਦੇ ਅੰਦਰ 7 ਮੈਡਲ ਪੱਕੇ ਹਨ ।ਇਸ ਹਿਸਾਬ ਨਾਲ 100 ਮੈਡਲ ਜਿੱਤਣ ਦੇ ਕਰੀਬ ਹੈ ਭਾਰਤ