Punjab

ਹੁਣ ਕੋਰੋਨਾ ਤੋਂ ਬਚਾਅ ਲਈ ਮਾਸਕ ਤੇ ਸੈਨੇਟਾਈਜ਼ਰ ਮਿਲਣਗੇ ਘਟ ਕੀਮਤਾਂ ਉੱਤੇ, ਪੜ੍ਹੋ ਪੂਰੀ ਖ਼ਬਰ

‘ਦ ਖ਼ਾਲਸ ਬਿਊਰੋ :- ਅੰਮ੍ਰਿਤਸਰ ‘ਚ ਕੋਵਿਡ-19 ਤੋਂ ਬਚਾਅ ਰੱਖਣ ਵਾਲੇ ਸਮਾਨ ਦਾ ਸ਼ੋਅਰੂਮ ਖੋਲ੍ਹਿਆ ਗਿਆ ਹੈ। ਇਹ ਦੇਸ਼ ਦਾ ਪਹਿਲਾ ਅਜਿਹਾ ਨਿੱਜੀ ਸਟੋਰ ਹੈ, ਜਿਸ ਵਿੱਚ ਕੋਵਿਡ-19 ਨਾਲ ਸੰਬੰਧਿਤ ਸਮਾਨ ਰੱਖਿਆ ਗਿਆ ਹੈ। ਇਸਨੂੰ ‘ਕੋਵਿਡ ਐਸੇਂਸ਼ੀਅਲ ਸ਼ੋਅਰੂਮ’ ਦਾ ਨਾਮ ਦਿੱਤਾ ਗਿਆ ਹੈ।

ਇਸ ਸਟੋਰ ‘ਚ ਤਿਉਹਾਰਾਂ ਲਈ ਵੀ ਵਿਸ਼ੇਸ਼ ਤਰ੍ਹਾਂ ਦੇ ਤੋਹਫੇ ਤਿਆਰ ਕੀਤੇ ਗਏ ਹਨ। ਰੱਖੜੀ ਤਿਉਹਾਰ ਨਾਲ ਸੰਬੰਧਿਤ ਤੋਹਫਿਆਂ ‘ਚ ਮਾਸਕ, ਸੈਨੇਟਾਈਜ਼ਰ, ਸੈਨੇਟਾਈਜ਼ਰ ਪੈੱਨ ਉਹ ਸਾਰੀਆਂ ਚੀਜ਼ਾਂ ਰੱਖੀਆਂ ਗਈਆਂ ਹਨ, ਜੋ ਰੋਜ਼ਾਨਾ ਵਰਤੋਂ ‘ਚ ਆਉਣ ਵਾਲੀਆਂ ਹਨ।

ਵਿਕਰਾਂਤ ਕਪੂਰ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਤਿਉਹਾਰਾਂ ਦੇ ਇਸ ਮਾਹੌਲ ‘ਚ ਲੋਕਾਂ ਨੂੰ ਜ਼ਰੂਰੀ ਸਮਾਨ ਲੈਣ ਲਈ ਕਈ ਥਾਵਾਂ ‘ਤੇ ਜਾਣਾ ਪੈਂਦਾ ਸੀ, ਜਿਸ ਨਾਲ ਪੈਸੇ ਤੇ ਸਮੇਂ ਦੀ ਬਰਬਾਦੀ ਹੁੰਦੀ ਸੀ। ਜਿਸ ਤੋਂ ਬਾਅਦ ਵਿਕਰਾਂਤ ਨੇ ਕੋਵਿਡ-19 ਲਈ ਲੋੜੀਂਦੀਆਂ ਚੀਜ਼ਾਂ ਬਾਰੇ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਸ਼ੋਅਰੂਮ ਤਿਆਰ ਕੀਤਾ। ਜਿਸ ਵਿੱਚ ਸਾਰਾ ਉਹੀ ਸਮਾਨ ਰੱਖਿਆ ਗਿਆ ਹੈ, ਜਿਸਨੂੰ ਕੋਰੋਨਾ ਤੋਂ ਬਚਾਅ ਲਈ ਵਰਤਿਆ ਜਾਂਦਾ ਹੈ।

ਵਿਕਰਾਂਤ ਦੀ ਇਸ ਪਹਿਲ-ਕਦਮੀ ਨਾਲ ਹੁਣ ਲੋਕਾਂ ਨੂੰ ਇੱਕੋ ਜਗ੍ਹਾ ਸਾਰਾ ਸਮਾਨ ਮਿਲ ਸਕਦਾ ਹੈ। ਇਸ ਤੋਂ ਇਲਾਵਾ ਜੋ ਲੋਕ ਕੋਰੋਨਾ ਕਰਕੇ ਘਰਾਂ ਤੋਂ ਬਾਹਰ ਨਹੀਂ ਜਾ ਸਕਦੇ, ਉਨ੍ਹਾਂ ਲਈ ਮੁਫਤ ਹੋਮ ਡਿਲਿਵਰੀ ਸੇਵਾ ਵੀ ਪ੍ਰਦਾਨ ਕੀਤੀ ਜਾ ਰਹੀ ਹੈ।