ਬਿਉਰੋ ਰਿਪੋਰਟ: ਮੌਜੂਦਾ ਚੈਂਪੀਅਨ ਭਾਰਤੀ ਹਾਕੀ ਟੀਮ ਨੇ ਅੱਜ ਸ਼ਨੀਵਾਰ ਨੂੰ ਏਸ਼ੀਆਈ ਹਾਕੀ ਚੈਂਪੀਅਨਜ਼ ਟਰਾਫੀ ਵਿੱਚ ਪਾਕਿਸਤਾਨ ਨੂੰ 2-1 ਨਾਲ ਹਰਾ ਦਿੱਤਾ ਹੈ। ਇਹ ਮੈਚ ਹੁਲੁਨਬੁਈਰ ਦੇ ਮੋਕੀ ਹਾਕੀ ਟਰੇਨਿੰਗ ਬੇਸ ’ਚ ਖੇਡਿਆ ਗਿਆ। ਇਸ ਹਾਕੀ ਏਸ਼ੀਅਨ ਚੈਂਪੀਅਨਸ ਟਰਾਫੀ ਵਿੱਚ ਭਾਰਤ ਦੀ ਇਹ ਲਗਾਤਾਰ ਪੰਜਵੀਂ ਜਿੱਤ ਹੈ। ਭਾਰਤ ਲਈ ਦੋਵੇਂ ਗੋਲ ਕਪਤਾਨ ਹਰਮਨਪ੍ਰੀਤ ਸਿੰਘ ਨੇ ਕੀਤੇ। ਪਾਕਿਸਤਾਨ ਲਈ ਅਹਿਮਦ ਨਦੀਮ ਨੇ ਗੋਲ ਕੀਤਾ।
Captain Harmanpreet Singh leads Team India to yet another famous victory against Pakistan.
2️⃣ penalty corners scored in the first half were enough to win this game after Pakistan took the lead in the game in Q1.
Next up Semi Final on Monday. More details to follow.… pic.twitter.com/NWpH5si6aT
— Hockey India (@TheHockeyIndia) September 14, 2024
ਭਾਰਤੀ ਟੀਮ ਨੇ ਇਸ ਏਸ਼ੀਆਈ ਚੈਂਪੀਅਨਸ ਟਰਾਫੀ ਵਿੱਚ ਆਪਣੇ ਸਾਰੇ 5 ਮੈਚ ਜਿੱਤੇ ਹਨ। ਜਦਕਿ ਪਾਕਿਸਤਾਨ 5 ’ਚੋਂ 2 ਮੈਚ ਜਿੱਤ ਕੇ ਅੰਕ ਸੂਚੀ ’ਚ ਭਾਰਤ ਤੋਂ ਬਾਅਦ ਦੂਜੇ ਸਥਾਨ ’ਤੇ ਹੈ। ਦੋਵੇਂ ਟੀਮਾਂ ਪਹਿਲਾਂ ਹੀ ਸੈਮੀਫਾਈਨਲ ਲਈ ਕੁਆਲੀਫਾਈ ਕਰ ਚੁੱਕੀਆਂ ਹਨ।
ਪਾਕਿਸਤਾਨ ’ਤੇ ਭਾਰਤ ਦੀ 8ਵੀਂ ਜਿੱਤ
ਏਸ਼ੀਅਨ ਚੈਂਪੀਅਨਜ਼ ਟਰਾਫੀ ’ਚ ਭਾਰਤ ਦੀ ਪਾਕਿਸਤਾਨ ’ਤੇ ਇਹ 8ਵੀਂ ਜਿੱਤ ਹੈ। ਦੋਵਾਂ ਟੀਮਾਂ ਵਿਚਾਲੇ ਇਹ 12ਵਾਂ ਮੈਚ ਸੀ। ਇਸ ਦੌਰਾਨ ਪਾਕਿਸਤਾਨ ਸਿਰਫ਼ 2 ਮੈਚ ਹੀ ਜਿੱਤ ਸਕਿਆ ਹੈ। 2 ਮੈਚ ਡਰਾਅ ਰਹੇ ਹਨ।