‘ਦ ਖ਼ਾਲਸ ਬਿਊਰੋ ( ਅਮਰੀਕਾ ) :- ਅਮਰੀਕਾ ‘ਚ ਸਥਿਤ ਕਮਿਸ਼ਨ ਆਨ ਦਾ ਸਟੇਟਸ ਆਫ ਵਿਮੈਨ (CSW) ਦੀ ਮਹੱਤਵਪੂਰਨ ਚੋਣ ਵਿੱਚ ਭਾਰਤ ਨੇ ਚੀਨ ਨੂੰ ਹਰਾ ਕੇ ਕਮਿਸ਼ਨ ਦੀ ਮੈਂਬਰਸ਼ਿਪ ਹਾਸਲ ਕਰ ਲਈ ਹੈ। ਇਹ ਵਿਸ਼ਵਵਿਆਪੀ ਸੰਸਥਾ ਲਿੰਗ ਬਰਾਬਰੀ ਤੇ ਔਰਤ ਸਸ਼ਕਤੀਕਰਨ ਦੇ ਖੇਤਰ ਵਿੱਚ ਕੰਮ ਕਰਦੀ ਹੈ।
CSW ਅਮਰੀਕਾ ਦੀ ਆਰਥਿਕ ਤੇ ਸਮਾਜਿਕ ਕੌਂਸਲ (ECOSOC) ਦਾ ਕਾਰਜਸ਼ੀਲ ਕਮਿਸ਼ਨ ਹੈ। ਅਤੇ ECOSOC ਦੇ 54 ਮੈਂਬਰੀ ਨੇ 2021 ਸੈਸ਼ਨ ਦੀ ਆਪਣੀ ਪਹਿਲੀ ਬੈਠਕ ਸੋਮਵਾਰ ਨੂੰ ਜਨਰਲ ਅਸੈਂਬਲੀ ਹਾਲ ਵਿੱਚ ਰੱਖੀ, ਜਿਸ ਵਿੱਚ ਅਫ਼ਗ਼ਾਨਿਸਤਾਨ, ਭਾਰਤ ਤੇ ਚੀਨ ਏਸ਼ੀਆਈ ਦੇਸ਼ਾਂ ਦੀਆਂ ਦੋ ਸੀਟਾਂ ਲਈ ਮੈਦਾਨ ਵਿੱਚ ਸਨ। ਸੰਯੁਕਤ ਰਾਜ ਵਿੱਚ ਰਾਜਦੂਤ ਅਡੇਲਾ ਰਾਜ ਦੀ ਅਗਵਾਈ ਵਿੱਚ ਅਫ਼ਗ਼ਾਨਿਸਤਾਨ ਨੂੰ 39 ਵੋਟਾਂ ਮਿਲੀਆਂ ਤੇ ਭਾਰਤ ਨੂੰ 54 ਵੋਟਾਂ ਵਿਚੋਂ 38 ਵੋਟਾਂ ਮਿਲੀਆਂ। ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਦੇ ਸਥਾਈ ਮੈਂਬਰ ਚੀਨ ਨੂੰ ਸਿਰਫ 27 ਵੋਟਾਂ ਪ੍ਰਾਪਤ ਹੋਈਆਂ ਤੇ 28 ਵੋਟਾਂ ਲਈ ਲੋੜੀਂਦਾ ਬਹੁਮਤ ਪ੍ਰਾਪਤ ਕਰਨ ਵਿੱਚ ਉਹ ਅਸਫ਼ਲ ਰਿਹਾ।