ਬਿਊਰੋ ਰਿਪੋਰਟ (6 ਨਵੰਬਰ, 2025): ਭਾਰਤ ਨੇ ਚੌਥੇ ਟੀ-20 ਮੈਚ ਵਿੱਚ ਆਸਟ੍ਰੇਲੀਆ ਨੂੰ 48 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਭਾਰਤੀ ਟੀਮ 5 ਮੈਚਾਂ ਦੀ ਸੀਰੀਜ਼ ਵਿੱਚ 2-1 ਨਾਲ ਅੱਗੇ ਹੋ ਗਈ ਹੈ।
ਗੋਲਡ ਕੋਸਟ ਵਿੱਚ ਵੀਰਵਾਰ ਨੂੰ 168 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਆਸਟ੍ਰੇਲੀਆ ਦੀ ਟੀਮ 18.2 ਓਵਰਾਂ ਵਿੱਚ ਸਿਰਫ਼ 119 ਦੌੜਾਂ ‘ਤੇ ਹੀ ਆਲਆਊਟ ਹੋ ਗਈ। ਭਾਰਤ ਵੱਲੋਂ ਗੇਂਦਬਾਜ਼ੀ ਵਿੱਚ ਵਾਸ਼ਿੰਗਟਨ ਸੁੰਦਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਿਰਫ਼ 3 ਦੌੜਾਂ ਦੇ ਕੇ 3 ਵਿਕਟਾਂ ਝਟਕਾਈਆਂ। ਅਕਸ਼ਰ ਪਟੇਲ ਅਤੇ ਸ਼ਿਵਮ ਦੂਬੇ ਨੂੰ ਵੀ 2-2 ਵਿਕਟਾਂ ਮਿਲੀਆਂ।
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰ ਰਹੀ ਭਾਰਤੀ ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ 167 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਨੇ ਸਭ ਤੋਂ ਵੱਧ 46 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਅਭਿਸ਼ੇਕ ਸ਼ਰਮਾ ਨਾਲ ਮਿਲ ਕੇ ਓਪਨਿੰਗ ਸਾਂਝੇਦਾਰੀ ਵਿੱਚ 56 ਦੌੜਾਂ ਜੋੜੀਆਂ।
ਕਪਤਾਨ ਸੂਰਯਕੁਮਾਰ ਯਾਦਵ 20 ਅਤੇ ਸ਼ਿਵਮ ਦੂਬੇ 22 ਦੌੜਾਂ ਬਣਾ ਕੇ ਆਊਟ ਹੋਏ।
ਆਸਟ੍ਰੇਲੀਆ ਲਈ ਨਾਥਨ ਐਲਿਸ ਅਤੇ ਐਡਮ ਜ਼ੈਂਪਾ ਨੇ 3-3 ਵਿਕਟਾਂ ਲਈਆਂ। ਜੈਵੀਅਰ ਬਾਰਟਲੇਟ ਅਤੇ ਮਾਰਕਸ ਸਟੋਇਨਿਸ ਨੂੰ ਇੱਕ-ਇੱਕ ਵਿਕਟ ਮਿਲੀ।

