India International Sports

ਏਸ਼ੀਆਈ ਖੇਡਾਂ ‘ਚ ਭਾਰਤ ਨੇ ਰਚਿਆ ਇਤਿਹਾਸ, ਏਸ਼ੀਆਡ ਦੇ ਇਤਿਹਾਸ ‘ਚ ਪਹਿਲੀ ਵਾਰ ਭਾਰਤ ਨੇ 100 ਤਮਗੇ ਜਿੱਤੇ…

India created history in Asian Games, India won 100 medals for the first time in the history of Asiad...

ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ੀਆਈ ਖੇਡਾਂ 2022 ਵਿੱਚ ਪਹਿਲੀ ਵਾਰ ਭਾਰਤ ਨੇ 100 ਤਮਗੇ ਜਿੱਤੇ ਹਨ। ਸ਼ੁੱਕਰਵਾਰ ਤੱਕ ਭਾਰਤ ਨੇ ਕੁੱਲ 95 ਤਗਮੇ ਜਿੱਤੇ ਸਨ। ਸ਼ਨੀਵਾਰ ਸਵੇਰੇ ਭਾਰਤ ਨੇ ਪਹਿਲਾਂ ਤੀਰਅੰਦਾਜ਼ੀ ਵਿੱਚ ਦੋ ਤਗਮੇ ਜਿੱਤੇ। ਮਹਿਲਾ ਵਰਗ ਵਿੱਚ ਭਾਰਤ ਦੀ ਜੋਤੀ ਸੁਰੇਖਾ ਨੇ ਸੋਨ ਤਗ਼ਮਾ ਅਤੇ ਅਦਿਤੀ ਸਵਾਮੀ ਨੇ ਕਾਂਸੀ ਦਾ ਤਗ਼ਮਾ ਜਿੱਤਿਆ।

ਭਾਰਤੀ ਮਹਿਲਾ ਕਬੱਡੀ ਟੀਮ ਨੇ ਫਾਈਨਲ ਵਿੱਚ ਚੀਨੀ ਤਾਈਪੇ ਨੂੰ 26-25 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ ਅਤੇ ਭਾਰਤ ਲਈ 100ਵਾਂ ਤਗ਼ਮਾ ਜਿੱਤਿਆ। ਇਸ ਨਾਲ ਭਾਰਤ ਦੇ ਕੋਲ ਹੁਣ 25 ਸੋਨ ਤਗਮੇ ਹੋ ਗਏ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਸ਼ੀਆਡ ‘ਚ ਭਾਰਤ ਦੇ ਪਹਿਲੀ ਵਾਰ 100 ਤਗਮਿਆਂ ਦੇ ਅੰਕੜੇ ਨੂੰ ਛੂਹਣ ‘ਤੇ ਖੁਸ਼ੀ ਜ਼ਾਹਰ ਕੀਤੀ। ਟਵੀਟ ਕਰਦਿਆਂ ਉਨ੍ਹਾਂ ਨੇ ਭਾਰਤੀ ਟੀਮ ਨੂੰ ਇਸ ਇਤਿਹਾਸਕ ਉਪਲੱਬਧੀ ‘ਤੇ ਵਧਾਈ ਦਿੱਤੀ। ਉਨ੍ਹਾਂ ਨੇ ਲਿਖਿਆ, ‘ਏਸ਼ਿਆਈ ਖੇਡਾਂ ਵਿੱਚ ਭਾਰਤ ਲਈ ਇੱਕ ਅਹਿਮ ਪ੍ਰਾਪਤੀ! ਭਾਰਤ ਦੇ ਲੋਕ ਬਹੁਤ ਖੁਸ਼ ਹਨ ਕਿ ਅਸੀਂ 100 ਤਗਮਿਆਂ ਦੀ ਸ਼ਾਨਦਾਰ ਪ੍ਰਾਪਤੀ ਤੱਕ ਪਹੁੰਚ ਗਏ ਹਾਂ। ਮੈਂ ਸਾਡੇ ਸ਼ਾਨਦਾਰ ਅਥਲੀਟਾਂ ਨੂੰ ਦਿਲੋਂ ਵਧਾਈ ਦਿੰਦਾ ਹਾਂ, ਜਿਨ੍ਹਾਂ ਦੇ ਯਤਨਾਂ ਸਦਕਾ ਭਾਰਤ ਇਹ ਇਤਿਹਾਸਕ ਉਪਲਬਧੀ ਹਾਸਲ ਕਰਨ ਦੇ ਯੋਗ ਹੋਇਆ ਹੈ।

ਏਸ਼ਿਆਈ ਖੇਡਾਂ ਦੇ 14ਵੇਂ ਦਿਨ ਤੀਰਅੰਦਾਜ਼ੀ ਕੰਪਾਊਂਡ ਵਿੱਚ ਭਾਰਤ ਨੂੰ ਚਾਰ ਤਗ਼ਮੇ ਮਿਲੇ ਹਨ। ਇਨ੍ਹਾਂ ‘ਚ 2 ਸੋਨੇ ਦੇ, ਇਕ ਚਾਂਦੀ ਅਤੇ ਇਕ ਕਾਂਸੀ ਦਾ ਤਮਗਾ ਸ਼ਾਮਲ ਹੈ। ਦਿਨ ਦੀ ਸ਼ੁਰੂਆਤ ਤੀਰਅੰਦਾਜ਼ੀ ਦੇ ਕੰਪਾਊਂਡ ਵਿਅਕਤੀਗਤ ਮਹਿਲਾ ਈਵੈਂਟ ਵਿੱਚ ਦੋ ਤਮਗਿਆਂ ਨਾਲ ਹੋਈ।ਅੱਜ ਸ਼ਨੀਵਾਰ ਨੂੰ ਅਦਿਤੀ ਗੋਪੀਚੰਦ ਸਵਾਮੀ ਨੇ ਕੰਪਾਊਂਡ ਵਿਅਕਤੀਗਤ ਮਹਿਲਾ ਤੀਰਅੰਦਾਜ਼ੀ ਵਿੱਚ ਭਾਰਤ ਨੂੰ ਪਹਿਲਾ ਤਮਗਾ ਦਿਵਾਇਆ। ਕਾਂਸੀ ਦੇ ਤਗਮੇ ਲਈ ਹੋਏ ਇਸ ਮੈਚ ਵਿੱਚ ਅਦਿਤੀ ਨੇ ਮਲੇਸ਼ੀਆ ਦੀ ਰਤੀਹ ਫਾਡਲੀ ਨੂੰ 146-140 ਨਾਲ ਹਰਾਇਆ।

ਇਸ ਦੇ ਨਾਲ ਹੀ ਭਾਰਤ ਨੂੰ ਇਸੇ ਈਵੈਂਟ ਵਿੱਚ ਦੂਜਾ ਤਮਗਾ ਵੀ ਮਿਲਿਆ। ਇਸ ਵਾਰ ਸੋਨੇ ਦੇ ਮੁਕਾਬਲੇ ਵਿੱਚ ਜਯੋਤੀ ਸੁਰੇਖਾ ਵੇਨਮ ਨੇ ਦੱਖਣੀ ਕੋਰੀਆ ਦੀ ਸੋ ਚਾਵੋਨ ਨੂੰ 149-145 ਨਾਲ ਹਰਾਇਆ। ਚਵੋਨ ਨੂੰ ਚਾਂਦੀ ਨਾਲ ਸੰਤੁਸ਼ਟ ਹੋਣਾ ਪਿਆ।

ਮਹਿਲਾਵਾਂ ਤੋਂ ਬਾਅਦ ਪੁਰਸ਼ਾਂ ਦੇ ਮੁਕਾਬਲੇ ਵਿੱਚ ਭਾਰਤ ਨੂੰ ਸੋਨ ਅਤੇ ਚਾਂਦੀ ਦੇ ਤਗਮੇ ਮਿਲੇ। ਓਜਸ ਪ੍ਰਵੀਨ ਨੇ ਸੋਨੇ ਦੇ ਮੁਕਾਬਲੇ ਵਿੱਚ ਹਮਵਤਨ ਅਭਿਸ਼ੇਕ ਵਰਮਾ ਨੂੰ 149-147 ਨਾਲ ਹਰਾਇਆ। ਅਭਿਸ਼ੇਕ ਨੂੰ ਚਾਂਦੀ ਨਾਲ ਹੀ ਸੰਤੁਸ਼ਟ ਹੋਣਾ ਪਿਆ। ਇਸ ਨਾਲ ਭਾਰਤ ਨੇ 100 ਤਗਮੇ ਜਿੱਤ ਲਏ ਹਨ। ਇਸ ਵਿੱਚ 25 ਸੋਨੇ ਦੇ ਤਮਗੇ ਸ਼ਾਮਲ ਹੈ। ਗੁਆਂਗਜ਼ੂ ਵਿੱਚ ਏਸ਼ੀਆਈ ਖੇਡਾਂ ਚੱਲ ਰਹੀਆਂ ਹਨ।

ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਭਾਰਤੀ ਅਥਲੀਟਾਂ ਨੂੰ ਵਧਾਈ ਦਿੰਦੇ ਹੋਏ, ਭਾਰਤੀ ਖੇਡ ਅਥਾਰਟੀ ਨੇ ਲਿਖਿਆ, “ਇਹ ਉਪਲਬਧੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗੀ। ਇਹ ਦਰਸਾਉਂਦਾ ਹੈ ਕਿ ਸਖ਼ਤ ਮਿਹਨਤ ਅਤੇ ਲਗਨ ਨਾਲ ਕੁਝ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ।