ਬਿਉਰੋ ਰਿਪੋਰਟ : ਮੁੰਬਈ ਵਿੱਚ ਵਿਰੋਧੀ ਧਿਰਾਂ ਦੇ INDIA ਗਠਜੋੜ ਦੀ ਤੀਜੀ ਬੈਠਕ ਦੇ ਦੂਜੇ ਦਿਨ ਸਭ ਤੋਂ ਅਹਿਮ ਕੰਮ ਤਾਲਮੇਲ ਕਮੇਟੀ ਦਾ ਗਠਨ ਸੀ । ਇਸ ਵਿੱਚ 24 ਪਾਰਟੀਆਂ ਦੇ 14 ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ ।ਕਮੇਟੀ ਵਿੱਚ 2 ਮੁੱਖ ਮੰਤਰੀ ਅਤੇ ਇੱਕ ਡਿਪਟੀ ਮੁੱਖ ਮੰਤਰੀ ਨੂੰ ਸ਼ਾਮਲ ਕੀਤਾ ਗਿਆ ਹੈ । ਪੰਜਾਬ ਤੋਂ ਰਾਜਸਭਾ ਮੈਂਬਰ ਰਾਘਵ ਚੱਢਾ ਆਪ ਵੱਲੋਂ ਤਾਲਮੇਲ ਕਮੇਟੀ ਦੇ ਮੈਂਬਰ ਹੋਣਗੇ । ਨਾਲ ਹੀ INDIA ਗਠਜੋੜ ਦਾ ਨਾਅਰਾ ਹੋਵੇਗਾ ‘ਜੁੜੇਗਾ ਭਾਰਤ, ਜਿੱਤੇਗਾ INDIA’ ।
ਇੰਡੀਆ ਅਲਾਇੰਸ ਵੱਲੋਂ ਚਾਰ ਕਮੇਟੀਆਂ ਬਣਾਈਆਂ ਗਈਆਂ ਹਨ। ਕੇਸੀ ਵੇਣੂ ਗੋਪਾਲ, ਸ਼ਰਦ ਪਵਾਰ, ਸਟਾਲਿਨ, ਸੰਜੇ ਰਾਉਤ, ਟੀ ਰਾਜਾ, ਤੇਜਸਵੀ ਯਾਦਵ, ਅਭਿਸ਼ੇਕ ਬੈਨਰਜੀ, ਰਾਘਵ ਚੱਢਾ, ਜਾਵੇਦ ਅਲੀ ਖਾਨ ਨੂੰ ਇਸ ਕਮੇਟੀ ਵਿੱਚ ਜਗ੍ਹਾ ਦਿੱਤੀ ਗਈ ਹੈ। INDIA ਗਠਜੋੜ ਦੀਆਂ 26 ਪਾਰਟੀਆਂ ਵਿੱਚੋ 14 ਪਿਛਲੀਆਂ ਚੋਣਾਂ ਵਿੱਚ 326 ਸੀਟਾਂ ‘ਤੇ ਦੂਜੇ ਨੰਬਰ ‘ਤੇ ਸੀ ।ਬੈਠਕ ਵਿੱਚ ਇਸ ਮੁੱਦੇ ਤੇ ਵਿਚਾਰ ਕੀਤਾ ਗਿਆ ਕਿ ਬੀਜੇਪੀ ਦੇ ਖਿਲਾਫ ਇੱਕ ਮਜ਼ਬੂਤ ਉਮੀਦਵਾਰ ਹੋਵੇ। 2019 ਵਿੱਚ ਜਿਸ ਪਾਰਟੀ ਦਾ ਉਮੀਦਵਾਰ ਦੂਜੇ ਨੰਬਰ ‘ਤੇ ਸੀ ਉਸ ਨੂੰ ਮਜ਼ਬੂਤ ਦਾਅਵੇਦਾਰ ਮੰਨਿਆ ਜਾਵੇ। ਪਿਛਲੀ ਵਾਰ ਕਾਂਗਰਸ 209, TMC 19, SP 31, RJD 19, NCP 15 ਸਮੇਤ ਇੰਡੀਆ ਦੇ 26 ਵਿੱਚੋਂ 14 ਪਾਰਟੀਆਂ 326 ਸੀਟਾਂ ਤੇ ਦੂਜੇ ਨੰਬਰ ਤੇ ਸੀ ।।ਇਸ ਤੋਂ ਇਲਾਵਾ ਵਿਰੋਧੀ ਧਿਰ ਦੇ ਇੰਡੀਆ ਗਠਜੋੜ ਦੀ ਬੈਠਕ ਵਿੱਚ 4 ਮਤੇ ਪਾਸ ਹੋਏ ਹਨ ।
1. ਅਸੀਂ I.N.D.I.A. ਦੇ ਮੈਂਬਰ ਲੋਕਸਭਾ ਚੋਣਾਂ ਦੌਰਾਨ ਜਿੱਥੇ ਤੱਕ ਹੋ ਸਕੇਗਾ ਮਿਲਕੇ ਚੋਣ ਲ਼ੜਨ ਦਾ ਅਹਿਦ ਲੈਂਦੇ ਹਾਂ। ਯਾਨੀ ਪਹਿਲੇ ਮਤੇ ਵਿੱਚ ਹੀ ਸਾਫ ਹੋ ਗਿਆ ਹੈ ਕਿ ਇੰਡੀਆ ਗਠਜੋੜ ਵਿੱਚ ਸੀਟ ਸ਼ੇਅਰਿੰਗ ਨੂੰ ਲੈਕੇ ਪਰੇਸ਼ਾਨੀ ਆ ਸਕਦੀ ਹੈ । ਯਾਨੀ ਪੰਜਾਬ,ਦਿੱਲੀ ਵਿੱਚ ਜਿੱਥੇ ਆਪ ਅਤੇ ਕਾਂਗਰਸ ਇੱਕ ਦੂਜੇ ਦੇ ਵਿਰੋਧ ਵਿੱਚ ਹਨ ਤਾਂ ਇੱਥੇ ਕੀ ਰਸਤਾ ਹੋਵੇਗਾ ਇਸ ਬਾਰੇ ਤਾਲਮੇਲ ਕਮੇਟੀ ਅੰਤਿਮ ਫੈਸਲਾ ਕਰੇਗਾ । ਫਿਲਹਾਲ ਦੋਵਾਂ ਸੂਬਿਆਂ ਦੇ ਸਥਾਨਕ ਆਗੁਆਂ ਦੇ ਬਿਆਨਾਂ ਨੂੰ ਵੇਖ ਦੇ ਹੋਏ ਤਾਲਮੇਲ ਕਮੇਟੀ ਲਈ ਫੈਸਲਾ ਲੈਣਾ ਅਸਾਨ ਨਹੀਂ ਹੋਵੇਗਾ ।
2. ਦੂਜਾ ਮਤਾ ਪਾਸ ਹੋਇਆ ਹੈ ਕਿ ਸੂਬਿਆਂ ਵਿੱਚ ਸੀਟ ਬਟਵਾਰੇ ਨੂੰ ਫੌਰਨ ਸ਼ੁਰੂ ਕੀਤਾ ਜਾਵੇਗਾ ਲੈਣ-ਦੇਣ ਦੀ ਭਾਵਨਾ ਜਲਦ ਖਤਮ ਕੀਤੀ ਜਾਵੇਗੀ । ਲੈਣ ਦੇਣ ਦੀ ਭਾਵਨਾ ਕੀ ਮਤਲਬ ਹੈ ? INDIA ਗਠਜੋੜ ਦੇ ਲਈ ਪਰੇਸ਼ਾਨੀ ਸਿਰਫ ਪੰਜਾਬ ਦਿੱਲੀ ਹੀ ਨਹੀਂ ਹੈ,ਪੱਛਮੀ ਬੰਗਾਲ ਅਤੇ ਯੂਪੀ ਵੀ ਹੈ । ਪੱਛਮੀ ਬੰਗਾਲ ਵਿੱਚ TMC,CPI M ਅਤੇ ਕਾਂਗਰਸ ਇੱਕ ਦੂਜੇ ਦੇ ਕੱਟਰ ਦੁਸ਼ਮਣ ਹਨ ਹੁਣ ਇਨ੍ਹਾਂ ਵਿੱਚ ਭਲਾ ਕਿਵੇਂ ਸੀਟਾਂ ਦੀ ਵੰਡ ਹੋਵੇਗੀ,ਇਸੇ ਤਰ੍ਹਾਂ ਕੇਰਲਾ ਵੀ ਹੈ ਜਿੱਥੇ ਆਹਮੋ ਸਾਹਮਣੇ ਕਾਂਗਰਸ ਅਤੇ CPI M ਹੈ,ਉੱਥੇ ਸੀਟ ਸ਼ੇਅਰਿੰਗ ਕਿਵੇਂ ਹੋਵੇਗੀ । ਯੂਪੀ ਵਿੱਚ SP ਅਤੇ ਕਾਂਗਰਸ ਕਿਵੇਂ ਤਾਲਮੇਲ ਬਿਠਾਉਣਗੇ । ਯੂਪੀ ਵਿੱਚ ਕਾਂਗਰਸ ਨਾ ਦੇ ਬਰਾਬਰ ਹੈ ਐੱਸਪੀ ਕਾਫੀ ਮਜ਼ਬੂਤ ਹੈ ।
3. ਅਸੀਂ I.N.D.I.A ਦੇ ਮੈਂਬਰ ਲੋਕਾਂ ਦੇ ਮੁੱਦਿਆਂ ਤੇ ਦੇਸ਼ ਭਰ ਵਿੱਚ ਰੈਲੀਆਂ ਕਰਨ ਦਾ ਅਹਿਦ ਲੈਂਦੇ ਹਾਂ। ਪਰ ਇਸ ਦੇ ਲਈ ਵੀ ਉਨ੍ਹਾਂ ਸੂਬਿਆਂ ਵਿੱਚ ਮੁਸ਼ਿਕਲ ਆਵੇਗੀ ਜਿੱਥੇ 2 ਪਾਰਟੀਆਂ ਇੱਕ ਦੂਜੇ ਦੇ ਵਿਰੋਧ ਵਿੱਚ ਹਨ । ਇੱਕ ਮੰਚ ‘ਤੇ ਆਉਣ ‘ਤੇ ਲੋਕਾਂ ਵਿੱਚ ਪੁੱਠਾ ਸੁਨੇਹਾ ਨਾ ਚੱਲਾ ਜਾਵੇ। ਕੀ ਪੰਜਾਬ ਵਿੱਚ ਆਪ ਅਤੇ ਕਾਂਗਰਸ ਇੱਕ ਮੰਚ ‘ਤੇ ਆਉਣਗੇ ? ਜਾਂ ਦਿੱਲੀ ਵਿੱਚ ਕਾਂਗਰਸ ਅਤੇ ਆਪ ਦੇ ਆਗੂ ਮਿਲਕੇ ਪ੍ਰਚਾਰ ਕਰਨਗੇ ?
4. I.N.D.I.A ਗਠਜੋੜ ਨੇ ਨਾਅਰਾ ਦਿੱਤਾ ਹੈ ਜੁੜੇਗਾ ਭਾਰਤ,ਜਿੱਤੇਗਾ ਇੰਡੀਆ ।
INDIA ਗਠਜੋੜ ਦੇ 4 ਮਤਿਆਂ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਦਾ ਸਭ ਤੋਂ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਮੋਦੀ ਚੋਣਾਂ ਕਿਸੇ ਵੀ ਵੇਲੇ ਕਰਵਾ ਸਕਦੇ ਹਨ ਇਸ ਲਈ ਅਸੀਂ ਹੁਣੇ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਹੈ । ਪਾਰਲੀਮੈਂਟ ਦੇ ਸਪੈਸ਼ਲ਼ ਸੈਸ਼ਨ ਤੋਂ ਬਾਅਦ ਇਹ ਕਿਆਸ ਲਗਾਏ ਜਾਣ ਲੱਗੇ ਹਨ । ਇਸ ਤੋਂ ਇਲਾਵਾ ਨਿਤੀਸ਼ ਕੁਮਾਰ ਨੇ ਕਿਹਾ ਕਿ ਇੱਕ ਵਾਰ ਜਦੋਂ ਪੀਐੱਮ ਮੋਦੀ ਤੋਂ ਮੁਕਤੀ ਮਿਲੇਗੀ ਤਾਂ ਪ੍ਰੈਸ ਵੀ ਆਜ਼ਾਦ ਹੋ ਜਾਵੇਗੀ, ਤਾਂ ਤੁਹਾਡੇ ਮਨ ਵਿੱਚ ਜੋ ਆਏ ਲਿਖੋ । ਅੱਜ ਕੱਲ ਵੇਖ ਰਹੇ ਹਾਂ ਕਿ ਮੋਦੀ ਸਰਕਾਰ ਕੋਈ ਕੰਮ ਨਹੀਂ ਕਰ ਰਹੀ ਹੈ ਪਰ ਤੁਸੀਂ ਉਨ੍ਹਾਂ ਦੀ ਤਾਰੀਫਾ ਦਾ ਪੁੱਲ ਬੰਨ ਰਹੇ ਹੋ । ਮੋਦੀ ਦੇਸ਼ ਦਾ ਇਤਿਹਾਸ ਬਦਲਣਾ ਚਾਹੁੰਦੇ ਹਨ ਅਸੀਂ ਬਦਲਣ ਨਹੀਂ ਦੇਵਾਂਗੇ ।
ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਕੇ ਨੇ ਕਿਹਾ ਹੁਣ INDIA ਗਠਜੋੜ ਦੇ ਮੈਂਬਰ ਈਡੀ,CBI ਰੇਡ ਦੇ ਲਈ ਤਿਆਰ ਰਹਿਣ । ਇਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਵਿਰੋਧੀਆਂ ਨੂੰ ਦਬਾਉਣ ਲਈ ਜਿੰਨੀ ਏਜੰਸੀਆਂ ਦੀ ਵਰਤੋਂ ਕੀਤੀ ਹੈ ਉਹ ਕਿਸੇ ਨੇ ਨਹੀਂ ਕੀਤੀ ਹੈ । ਇਸ ਲਈ ਇੰਡੀਆ ਦਾ ਜਿੱਤਣਾ ਜ਼ਰੂਰੀ ਹੈ । ਅਸੀਂ ਸਾਰੇ ਇੱਕ ਮੰਚ ‘ਤੇ ਆਏ ਹਾਂ। ਅਸੀਂ ਹਰ ਸੂਬੇ ਦੀ ਰਾਜਧਾਨੀ ਵਿੱਚ ਮੀਟਿੰਗ ਕਰਾਂਗੇ । ਮੋਦੀ ਝੂਠ ਬੋਲ ਦੇ ਹਨ ਪਰ ਲੋਕ ਉਸ ਨੂੰ ਸੱਚ ਮੰਨਦੇ ਹਨ ਅਸੀਂ ਐਕਸਪੋਜ਼ ਕਰਾਂਗੇ।
ਆਪ ਸੁਪਰੀਮੋ ਕੇਜਰੀਵਾਲ ਨੇ ਕਿਹਾ ਇੰਡੀਆ ਐਲਾਇੰਸ 26 ਪਾਰਟੀਆਂ ਦਾ ਗਠਜੋੜ ਨਹੀਂ ਦੇਸ਼ ਦੇ 140 ਕਰੋੜ ਲੋਕਾਂ ਦਾ ਗਠਜੋੜ ਹੈ । ਕੇਜਰੀਵਾਲ ਨੇ ਮੋਦੀ ਸਰਕਾਰ ਨੂੰ ਹੰਕਾਰੀ ਦੱਸਿਆ,ਉਨ੍ਹਾਂ ਕਿਹਾ INDIA ਗਠਜੋਰ ਦੀ ਤਾਕਤ ਨੂੰ ਵੇਖ ਕੇ ਹੁਣ ਇਹ ਲੋਕ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਕਨਗੇ । ਰੋਜ਼ ਝੂਠਿਆ ਖਬਰਾਂ ਛਾਪਣਗੇ ਕਿ ਸਾਡੇ ਗਠਜੋੜ ਵਿੱਚ ਇਹ ਹੋ ਗਿਆ । ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ ਹਾਂ ਕਿ ਸਾਡੇ ਗਠਜੋੜ ਵਿੱਚ ਸਭ ਕੁਝ ਚੰਗਾ ਚੱਲ ਰਿਹਾ ਹੈ । ਇੱਥੇ ਕੋਈ ਕਿਸੇ ਅਹੁਦੇ ਦਾ ਲਾਲਚੀ ਨਹੀਂ ਹੈ । ਸਾਰੇ ਅੱਗੇ ਵੱਧ ਕੇ ਕੋਈ ਸੀਟ ਸ਼ੇਅਰਿੰਗ ਦੀ ਜ਼ਿੰਮੇਵਾਰੀ ਲੈ ਰਿਹਾ ਹੈ ਕੋਈ ਮੀਡੀਆ ਮੈਨੇਜ ਕਰੇਗਾ ਅਤੇ ਕੋਈ ਸੋਸ਼ਲ ਮੀਡੀਆ ਦੀ ਜ਼ਿੰਮੇਵਾਰੀ ਲਏਗਾ।
ਉਦਵ ਠਾਕਰੇ ਨੇ ਕਿਹਾ ਅਸੀਂ ਤੈਅ ਕਰ ਰਿਹਾ ਹੈ ਕਿ ਇਸ ਚੋਣਾਂ ਵਿੱਚ ਤਾਨਾਸ਼ਾਹ -ਜੁਮਲੇਬਾਜ਼ਾ ਦੇ ਖਿਲਾਫ ਲੜਾਗੇ । ਅਸੀਂ ਸੁਣਿਆ ਸੀ ਸਭ ਦਾ ਸਾਥ ਅਤੇ ਸਭ ਦਾ ਵਿਕਾਸ। ਚੋਣਾ ਜਿੱਤ ਦੇ ਹੀ ਮਿੱਤਰਾਂ ਨੂੰ ਲੱਤਾ ਅਤੇ ਆਪਣਾ ਵਿਕਾਸ ਹੋਇਆ । ਸਾਡੀ ਏਕਤਾ ਵਿਰੋਧੀਆਂ ਨੂੰ ਘਬਰਾਹਤ ਵਿੱਚ ਪਾ ਰਹੀ ਹੈ ।ਅਸੀਂ ਮਿੱਤਰ ਪਰਿਵਾਰਵਾਦ ਦੇ ਖਿਲਾਫ ਲੜਾਗੇ ।
ਰਾਹੁਲ ਗਾਂਧੀ ਨੇ ਕਿਹਾ ਇੱਕਜੁੱਟ ਹੋਕੇ ਲੜਾਂਗੇ ਤਾਂ ਬੀਜੇਪੀ ਜਿੱਤ ਨਹੀਂ ਸਕੇਗੀ । ਜੋ ਲੋਕ ਮੰਚ ‘ਤੇ ਹਨ ਉਹ ਦੇਸ਼ ਦੇ 60 ਫੀਸਦੀ ਜਨਤਾ ਦੀ ਅਗਵਾਈ ਕਰਦੇ ਹਨ । ਮੋਦੀ ਅਤੇ ਅਡਾਨੀ ਦੇ ਵਿੱਚ ਰਿਸ਼ਤੇ ਹਨ ਇਸੇ ਦੇ ਜ਼ਰੀਏ ਉਹ 1 ਅਰਬ ਡਾਲਰ ਦੇਸ਼ ਤੋਂ ਬਾਹਰ ਭੇਜ ਰਿਹਾ ਹੈ । ਰਾਹੁਲ ਨੇ ਕਿਹਾ ਗਠਜੋੜ ਨੇ ਇੱਕ ਤਾਲਮੇਲ ਕਮੇਟੀ ਬਣਾਈ ਹੈ ਦੂਜਾ ਸੀਟ ਸ਼ੇਅਰਿੰਗ ਦਾ ਮਤਾ ਲੈਕੇ ਆਈ ਹੈ । ਅਸੀਂ ਇੱਕ ਕਮੇਟੀ ਬਣਾ ਰਹੇ ਹਾਂ ਜੋ ਕਿਸਾਨ ਅਤੇ ਗਰੀਬਾਂ ਦੀਆਂ ਨੀਤੀਆਂ ਨੂੰ ਲੈਕੇ ਗੱਲ ਕਰੇਗੀ।