Punjab

‘INDIA’ ਗਠਜੋੜ ਤੋਂ ਬਾਅਦ ਪੰਜਾਬ ਕਾਂਗਰਸ ਨੇ ਆਪ ਖਿਲਾਫ ਰਣਨੀਤੀ ਬਦਲੀ ! 1 ਤੀਰ ਨਾਲ 2 ਸ਼ਿਕਾਰ ਖੇਡਣ ਦੀ ਤਿਆਰੀ !

ਬਿਊਰੋ ਰਿਪੋਰਟ : 2024 ਦੇ ਲਈ ਕੌਮੀ ਪੱਧਰ ‘ਤੇ ਬਣੇ ‘INDIA’ ਗਠਜੋੜ ਵਿੱਚ ਆਪ ਅਤੇ ਕਾਂਗਰਸ ਦੇ ਸਿਰ ਜੁੜਨ ਨਾਲ ਪੰਜਾਬ ਕਾਂਗਰਸ ਦਾ ਸਿਰਦਰਦ ਸ਼ੁਰੂ ਹੋ ਗਿਆ ਹੈ। ਸੂਬਾ ਦੇ ਕਾਂਗਰਸੀ ਆਗੂਆਂ ਨੂੰ ਵਿਰੋਧੀ ਧਿਰ ਬੀਜੇਪੀ ਅਤੇ ਅਕਾਲੀ ਦਲ ਮੇੜੇ ਮਾਰ ਕੇ ਹੋਏ ਇਸ ਨੂੰ ਸੱਪਾਂ ਦਾ ਗਠਜੋੜ ਦੱਸ ਰਿਹਾ ਹੈ । ਪਰ ਇਸ ਤੋਂ ਨਿਕਲਣ ਦੇ ਲਈ ਕਾਂਗਰਸ ਦੇ ਪਹਿਲੀ ਕਤਾਰ ਦੇ ਆਗੂਆਂ ਨੇ ਨਵਾਂ ਰਸਤਾ ਤਲਾਸ਼ ਲਿਆ ਹੈ । ਸਭ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਦਾਅਵਾ ਕੀਤਾ ਕਿ ਅਸੀਂ ਸੂਬਾ ਪੱਧਰ ‘ਤੇ ਆਪ ਨਾਲ ਕੋਈ ਸਮਝੌਤਾ ਨਹੀਂ ਕੀਤਾ ਹੈ । ਸਾਡੇ ਆਗੂਆਂ ਨੂੰ ਸਭ ਤੋਂ ਵੱਧ ਪਰੇਸ਼ਾਨ ਕੀਤਾ ਹੈ ਅਸੀਂ ਆਪ ਨੂੰ ਹਰ ਮੋਰਚੇ ‘ਤੇ ਘੇਰਾਗੇ ਅਤੇ ਸੂਬੇ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੇ ਰਹਾਂਗੇ। ਹਾਲਾਂਕਿ ਨਾਲ ਉਨ੍ਹਾਂ ਨੇ ਕਿਹਾ ਅਸੀਂ ਹਾਈਕਮਾਨ ਦੇ ਫੈਸਲੇ ਨਾਲ ਖੜੇ ਹਾਂ ਪਰ ਸੂਬੇ ਵਿੱਚ ਸਾਡਾ ਵਿਰੋਧ ਹੈ । ਰਾਜਾ ਵੜਿੰਗ ਦਾ ਬਿਆਨ ਹਾਲਾਂਕਿ ਦੁਬਿੱਧਾ ਵਾਲਾ ਹੈ । ਜਦਕਿ ਸੁਖਜਿੰਦਰ ਸਿੰਘ ਰੰਧਾਵਾ ਅਤੇ ਆਗੂ ਵਿਰੋਧ ਧਿਰ ਪ੍ਰਤਾਪ ਸਿੰਘ ਬਾਜਵਾ ਦੂਜੀ ਰਣਨੀਤ ‘ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ‘ਤੇ ਹਮਲੇ ਤੇਜ਼ ਕਰ ਦਿੱਤੇ ਹਨ ਤਾਂਕੀ ਅਕਾਲੀ ਦਲ ਅਤੇ ਬੀਜੇਪੀ ਤੋਂ ਬਚਿਆ ਜਾ ਸਕੇ ।

ਰੰਧਾਵਾ ਦੀ ਕਟਾਰੂਚੱਕ ਦੇ ਮੁੱਦੇ ‘ਤੇ ਮਾਨ ਨੂੰ ਚਿਤਾਵਨੀ

ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਟਾਰੂਚੱਕ ਦੇ ਮੁੱਦੇ ‘ਤੇ ਸਿੱਧਾ ਮੁੱਖ ਮੰਤਰੀ ਮਾਨ ਨੂੰ ਘੇਰਿਆ ਉਨ੍ਹਾਂ ਕਿਹਾ ‘ਮਾਨ ਸਾਹਿਬ ਇਹ ਨਾਂ ਸਮਝਿਓ ਕਿ ਕਟਾਰੂਚੱਕ ਦੀ ਗੱਲ ਮੁੱਕ ਗਈ ਹੈ, ਜੋ ਉਸਨੇ ਅਪਰਾਧ ਕੀਤਾ ਹੈ ਉਸ ਦੇ ਪੁਖ਼ਤਾ ਸਬੂਤ ਹਨ ਜੋ ਵਕਤ ਆਉਣ ਤੇ ਫ਼ਿਰ ਵਰਤੇ ਜਾਣਗੇ,ਪਰ ਅਫਸੋਸ ਤੁਹਾਡੇ ਤੇ ਹੈ ਜੋ ਇਕ ਘਿਨਾਉਣੇ ਅਪਰਾਧੀ ਨੂੰ ਬਚਾਉਣ ਲਈ ਤੁਸੀਂ ਸ਼ਡਯੰਤਰ ਰਚਿਆ। ਤੁਹਾਡੇ ਸਾਰੇ ਕਾਨੂੰਨੀ ਦਾਅ-ਪੇਚ ਧਰੇ ਰਹਿ ਜਾਣਗੇ ਵਕਤ ਆਉਣ ਦਿਓ’। ਉਧਰ ਪ੍ਰਤਾਪ ਸਿੰਘ ਬਾਜਵਾ ਨੇ CM ਮਾਨ ਦੇ ਸਪੈਸ਼ਲ ਵਿਧਾਨਸਭਾ ਸੈਸ਼ਨ ‘ਤੇ ਰਾਜਪਾਲ ਵੱਲੋਂ ਚੁੱਕੇ ਗਏ ਸਵਾਲਾਂ ਤੇ ਚੁਣੌਤੀ ਦਿੱਤੀ ।

ਬਾਜਵਾ ਦੀ ਮਾਨ ਨੂੰ ਚੁਣੌਤੀ

ਆਗੂ ਵਿਰੋਠਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਮੋਢਿਆਂ ‘ਤੇ ਬੰਦੂਕ ਰੱਖ ਕੇ ਮੁੱਖ ਮੰਤਰੀ ਮਾਨ ਨੂੰ ਚੁਣੌਤੀ ਦਿੱਤ। ਉਨ੍ਹਾਂ ਕਿਹਾ ਰਾਜਪਾਲ ਨੇ ਜਿਸ ਤਰ੍ਹਾਂ ਨਾਲ ਵਿਧਾਨਸਭਾ ਦੇ 2 ਦਿਨਾਂ ਦੇ ਸਪੈਸ਼ਲ ਸੈਸ਼ਨ ਨੂੰ ਗੈਰ ਕਾਨੂੰਨੀ ਦੱਸਿਆ ਹੈ ਜੇਕਰ ਇਹ ਸਾਬਿਤ ਹੋ ਜਾਂਦਾ ਹੈ ਤਾਂ ਕਿ ਆਪ ਸਰਕਾਰ ਲੋਕਾਂ ਦੇ ਬਰਬਾਦ ਕੀਤੇ ਕਰੋੜਾਂ ਰੁਪਏ ਜਮਾ ਕਰਵਾਏਗੀ। ਬਾਜਵਾ ਨੇ ਕਿਹਾ ਮਾਨ ਸਰਕਾਰ ਨੇ ਸਿਰਫ਼ ਆਪਣੇ ਹੰਕਾਰ ਦੇ ਚੱਲਦਿਆਂ ਲੋਕਾਂ ਦੇ ਕਰੋੜਾਂ ਰੁਪਏ ਰੋੜ ਦਿੱਤੇ । ਉਨ੍ਹਾਂ ਕਿਹਾ ਪਿਛਲੇ ਸਾਲ ਵੀ ਬਹੁਮਤ ਸਾਬਿਤ ਕਰਨ ਦੇ ਲਈ ਆਪਰੇਸ਼ਨ ਲੋਟਸ ਦਾ ਡਰਾਮਾ ਕੀਤਾ ਗਿਆ ਸੀ ਪਰ ਹੁਣ ਤੱਕ FIR ਸਬੰਧੀ ਕੋਈ ਕਾਰਵਾਈ ਨਹੀਂ ਹੋਈ ਹੈ । ਬਾਜਵਾ ਦੇ ਇਸ ਇਲਜ਼ਾਮ ਦਾ ਜਵਾਬ ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਦਿੱਤਾ।

ਬਾਜਵਾ ਬੀਜੇਪੀ ਦੀ ਕਠਪੁਤਲੀ

ਆਪ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਰਾਜਪਾਲ ਦਾ ਸੈਸ਼ਨ ‘ਤੇ ਸਵਾਲ ਚੁੱਕਣਾ ਹਾਸੋਹੀਨ ਹੈ । ਉਹ ਬੀਜੇਪੀ ਦੇ ਕਹਿਣ ‘ਤੇ ਦਖਲ ਅੰਦਾਜੀ ਕਰ ਰਹੇ ਹਨ । ਜਦੋਂ ਸੈਸ਼ਨ ਪਹਿਲਾਂ ਹੀ ਵਜੂਦ ਵਿੱਚ ਹੋਵੇ ਤਾਂ ਉਸ ਨੂੰ ਮੁੜ ਸ਼ੁਰੂ ਕਰਨ ਦੇ ਲਈ ਰਾਜਪਾਲ ਦੀ ਇਜਾਜ਼ਤ ਨਹੀਂ ਚਾਹੀਦੀ ਹੈ । ਹੁਣ ਪ੍ਰਤਾਪ ਸਿੰਘ ਬਾਜਵਾ ਵੀ BJP ਦੀ ਕੁਠਪੁਤਲੀ ਵਾਂਗ ਅਜਿਹੇ ਸਵਾਲ ਚੁੱਕ ਰਹੇ ਹਨ,ਤੁਹਾਡੀ ਭਾਸ਼ਾ ਭਾਜਵਾ ਦੇ ਪ੍ਰਭਾਵ ਨੂੰ ਦਰਸਾਉਂਦੀ ਹੈ । ਸਾਡੇ ਸੰਘੀ ਢਾਂਚੇ ਨੂੰ ਕਮਜ਼ੋਰ ਕਰਨ ਵਾਲੀ ਹੈ । ਸਾਡੇ ਸਿਆਸੀ ਮਤਭੇਦ ਹੋ ਸਕਦੇ ਹਨ ਪਰ ਸਾਨੂੰ ਇੱਕ ਆਵਾਜ਼ ਵਿੱਚ ਰਾਜਪਾਲ ਵੱਲੋਂ ਲੋਕਤੰਤਰੀ ਤੌਰ ‘ਤੇ ਚੁਣੀ ਗਈ ਸਰਕਾਰ ਵਿੱਚ ਗੈਰ ਸੰਵਿਧਾਨਕ ਪਹੁੰਚ ਅਤੇ ਦਖਲ ਅੰਦਾਜੀ ‘ਤੇ ਸਵਾਲ ਅਤੇ ਨਿੰਦਾ ਕਰਨੀ ਚਾਹੀਦੀ ਹੈ।