The Khalas Tv Blog India ਭਾਰਤ-ਚੀਨ ਸਰਹੱਦ ’ਤੇ ਫੌਜੀਆਂ ਨੇ ਇੱਕ-ਦੂਜੇ ਨੂੰ ਵੰਡੀਆਂ ਮਠਿਆਈਆਂ
India International

ਭਾਰਤ-ਚੀਨ ਸਰਹੱਦ ’ਤੇ ਫੌਜੀਆਂ ਨੇ ਇੱਕ-ਦੂਜੇ ਨੂੰ ਵੰਡੀਆਂ ਮਠਿਆਈਆਂ

ਬਿਉਰੋ ਰਿਪੋਰਟ: ਅੱਜ ਵੀਰਵਾਰ ਨੂੰ ਦੀਵਾਲੀ ਦੇ ਮੌਕੇ ’ਤੇ ਭਾਰਤ ਅਤੇ ਚੀਨ ਦੀਆਂ ਫੌਜਾਂ ਨੇ ਇੱਕ ਦੂਜੇ ਨੂੰ ਮਠਿਆਈਆਂ ਵੰਡੀਆਂ। ਪੂਰਬੀ ਲੱਦਾਖ ਵਿੱਚ ਹਾਟ ਸਪ੍ਰਿੰਗਜ਼, ਕਾਰਾਕੋਰਮ ਦੱਰੇ, ਦੌਲਤ ਬੇਗ ਓਲਡੀ, ਕੋਂਗਕਲਾ ਅਤੇ ਚੁਸ਼ੁਲ-ਮੋਲਡੋ ਦੇ ਨਾਲ ਕੰਟਰੋਲ ਰੇਖਾ (LOC) ’ਤੇ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਇੱਕ ਦੂਜੇ ਨੂੰ ਮਠਿਆਈਆਂ ਖੁਆਈਆਂ ਅਤੇ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ।

ਇਸ ਤੋਂ ਪਹਿਲਾਂ 30 ਅਕਤੂਬਰ ਨੂੰ ਦੇਪਸਾਂਗ ਅਤੇ ਡੇਮਚੋਕ ਵਿਚ ਸਰਹੱਦ ’ਤੇ ਦੋਵੇਂ ਫ਼ੌਜਾਂ ਦੀ ਵਾਪਸੀ ਦੀ ਪ੍ਰਕਿਰਿਆ ਪੂਰੀ ਹੋ ਗਈ ਸੀ। ਗਸ਼ਤ ਨੂੰ ਲੈ ਕੇ ਜਲਦੀ ਹੀ ਗਰਾਊਂਡ ਕਮਾਂਡਰ ਦੇ ਅਧਿਕਾਰੀਆਂ ਨਾਲ ਗੱਲਬਾਤ ਹੋਵੇਗੀ। ਅਰੁਣਾਚਲ ਦੇ ਤਵਾਂਗ ’ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਸਾਡੀ ਕੋਸ਼ਿਸ਼ ਰਹੇਗੀ ਕਿ ਮਾਮਲੇ ਨੂੰ ਲਾਂਭੇ ਕਰਕੇ ਅੱਗੇ ਵਧਾਇਆ ਜਾਵੇ ਪਰ ਇਸ ਦੇ ਲਈ ਸਾਨੂੰ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਹੋਵੇਗਾ।

LAC ’ਤੇ ਗਸ਼ਤ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਾਲੇ ਹੋਏ ਸਮਝੌਤੇ ’ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ 27 ਅਕਤੂਬਰ ਨੂੰ ਕਿਹਾ ਸੀ ਕਿ ਫੌਜਾਂ ਦੀ ਵਾਪਸੀ ਪਹਿਲਾ ਕਦਮ ਹੈ। ਅਗਲਾ ਕਦਮ ਤਣਾਅ ਨੂੰ ਘਟਾਉਣਾ ਹੈ। ਇਹ ਤਣਾਅ ਉਦੋਂ ਹੀ ਘਟੇਗਾ ਜਦੋਂ ਭਾਰਤ ਨੂੰ ਯਕੀਨ ਹੋ ਜਾਵੇਗਾ ਕਿ ਚੀਨ ਵੀ ਅਜਿਹਾ ਹੀ ਚਾਹੁੰਦਾ ਹੈ। ਤਣਾਅ ਘੱਟ ਕਰਨ ਤੋਂ ਬਾਅਦ ਸਰਹੱਦ ਦਾ ਪ੍ਰਬੰਧ ਕਿਵੇਂ ਕਰਨਾ ਹੈ, ਇਸ ਬਾਰੇ ਚਰਚਾ ਕੀਤੀ ਜਾਵੇਗੀ।

Exit mobile version