ਬਿਉਰੋ ਰਿਪੋਰਟ : ਭਾਰਤ-ਕੈਨੇਡਾ ਦੇ ਵਿਚਾਲੇ ਤਣਾਅ ਦਾ ਅਸਰ ਹੁਣ ਹਵਾਈ ਕਿਰਾਏ ਅਤੇ ਯਾਤਰੀਆਂ ਦੀ ਗਿਣਤੀ ‘ਤੇ ਵੀ ਪੈਣ ਲਗਿਆ ਹੈ । ਭਾਰਤ ਅਤੇ ਕੈਨੇਡਾ ਦੇ ਵਿਚਾਲੇ ਫਲਾਇਟਾਂ ਦੇ ਕਿਰਾਏ ਅਸਮਾਨ ‘ਤੇ ਪਹੁੰਚ ਗਏ ਹਨ,ਇਸ ਨਾਲ ਯਾਤਰੀਆਂ ਦੀ ਮੁਸ਼ਕਿਲਾਂ ਵੱਧ ਗਈਆਂ ਹਨ। ਦੋਵਾਂ ਦੇਸ਼ਾਂ ਦੇ ਵਿਚਾਲੇ ਵਿਵਾਦ ਦੀ ਵਜ੍ਹਾ ਕਰਕੇ ਅਚਾਨਕ ਹਵਾਈ ਕਿਰਾਏ ਵਿੱਚ ਉਛਾਲ ਵੇਖਣ ਨੂੰ ਮਿਲਿਆ ਹੈ । ਭਾਰਤ ਅਤੇ ਕੈਨੇਡਾ ਦੇ ਵਿਚਾਲੇ ਸਿੱਧੀ ਉਡਾਨ ਦਾ ਕਿਰਾਇਆ ਡੇਢ ਲੱਖ ਰੁਪਏ ਤੱਕ ਪਹੁੰਚ ਗਿਆ ਹੈ । ਟੋਰੰਟੋ ਅਤੇ ਦਿੱਲੀ ਦੇ ਰਿਕਾਏ ਵਿੱਚ 1.01 ਲੱਖ ਰੁਪਏ ਤੱਕ ਪਹੁੰਚ ਗਿਆ ਹੈ ।
ਉਧਰ ਆਉਣ ਜਾਣ ਵਾਲੇ ਯਾਤਰੀਆਂ ਦੀ ਗਿਣਤੀ 45 ਫੀਸਦੀ ਘੱਟ ਹੋ ਗਈ ਹੈ । ਅੰਮਿਤਸਰ ਵਿੱਚ ਹਫਤੇ ਅੰਦਰ ਇੱਕ ਫਲਾਇਟ ਸਿੱਧੇ ਕੈਨੇਡਾ ਆਉਂਦੀ ਅਤੇ ਜਾਂਦੀ ਸੀ । ਜ਼ਿਆਦਾਤਰ ਫਲਾਇਟ ਦਿੱਲੀ ਤੋਂ ਹਨ । ਭਾਰਤ ਸਰਕਾਰ ਸਿਰਫ ਕੈਨੇਡਾ ਦੇ ਨਾਗਰਿਕਾਂ ਅਤੇ ਪਾਸਪੋਰਟਾਂ ਨੂੰ ਵੀਜ਼ਾ ਨਹੀਂ ਦੇ ਰਹੀ ਹੈ । ਉਧਰ ਕੈਨੇਡਾ ਗਏ ਭਾਰਤੀ ਨਾਗਰਿਕਾਂ ਦੇ ਆਉਣ ਜਾਣ ‘ਤੇ ਵੀ ਰੋਕ ਨਹੀਂ ਹੈ । ਇਸ ਤੋਂ ਇਲਾਵਾ ਜਿੰਨਾਂ ਦੇ ਕੋਲ OCI ਕਾਰਡ ਹੈ ਉਨ੍ਹਾਂ ਵਿਦਿਆਰਥੀਆਂ ਨੂੰ ਪਹਿਲਾਂ ਹੀ ਵੀਜ਼ਾ ਮਿਲ ਚੁੱਕਿਆ ਹੈ । ਉਨ੍ਹਾਂ ਨੂੰ ਯਾਤਰਾ ਦੇ ਲਈ ਕੋਈ ਮੁਸ਼ਕਿਲ ਨਹੀਂ ਹੈ ।
ਨਵੀਂ ਦਿੱਲੀ ਤੋਂ ਮਾਂਟ੍ਰਿਅਲ ਜਾਣ ਵਾਲੇ ਯਾਤਰੀਆਂ ਨੂੰ 1.55 ਲੱਖ ਰੁਪਏ ਜ਼ਿਆਦਾ ਦੇਣੇ ਹੋਣਗੇ ਅਤੇ ਵਾਪਸੀ ਦਾ ਕਿਰਾਇਆ ਵੀ ਪਹਿਲਾਂ ਤੋਂ ਕਾਫੀ ਜ਼ਿਆਦਾ ਹੈ । ਹੁਣ ਯਾਤਰੀਆਂ ਨੂੰ ਦੋਵੇ ਪਾਸੇ ਦਾ ਕਿਰਾਇਆ ਮਿਲਾਕੇ 1.16 ਲੱਖ ਜ਼ਿਆਦਾ ਦੇਣਾ ਹੋਵੇਗਾ । ਨਵੀਂ ਦਿੱਲੀ ਤੋਂ ਵੈਨਕੂਅਰ ਜਾਣ ਵਾਲੇ ਯਾਤਰੀਆਂ ਨੂੰ ਅਖੀਰਲੇ ਮਿੰਟ ਟਿਕਟ ਬੁੱਕ ਕਰਵਾਉਣ ‘ਤੇ 1.33 ਲੱਖ ਰੁਪਏ ਜ਼ਿਆਦਾ ਖਰਚ ਕਰਨੇ ਪੈ ਸਕਦੇ ਹਨ । ਟਰੈਵਲ ਪ੍ਰੋਰਟਲ ਨੇ ਅਖੀਰਲੇ ਮਿੰਟ ਕਿਰਾਏ ਵਿੱਚ 25 ਫੀਸਦੀ ਦਾ ਵਾਧਾ ਕਰ ਦਿੱਤਾ ਹੈ ।
ਏਅਰ ਇੰਡੀਆ ਅਤੇ ਏਅਰ ਕੈਨੇਡਾ ਦੀ ਹਰ ਹਫਤੇ 48 ਫਲਾਇਟਾਂ ਚੱਲ ਦੀਆਂ ਹਨ
ਕੈਨੇਡਾ ਅਤੇ ਭਾਰਤ ਦੀ ਅਹਿਮ ਥਾਵਾਂ ‘ਤੇ ਏਅਰ ਇੰਡੀਆ ਅਤੇ ਏਅਰ ਕੈਨੇਡਾ ਦੀਆਂ ਉਡਾਨਾਂ ਚੱਲ ਦੀਆਂ ਹਨ । ਦੋਵੇ ਕੰਪਨੀਆਂ ਮਿਲਕੇ ਹਰ ਹਫਤੇ 48 ਉਡਾਨਾਂ ਚਲਾਉਂਦੀਆਂ ਹਨ । ਏਅਰ ਇੰਡੀਆ ਦੀ ਨਵੀਂ ਦਿੱਲੀ ਤੋਂ ਟੋਰੰਟੋ ਅਤੇ ਨਵੀਂ ਤੋਂ ਵੈਂਕੂਵਰ ਦੇ ਵਿਚਾਲੇ ਰੋਜ਼ਾਨਾ ਫਲਾਇਟ ਜਾਂਦੀਆਂ ਹਨ । ਜਦਕਿ ਏਅਰ ਕੈਨੇਡਾ ਨਵੀਂ ਦਿੱਲੀ ਅਤੇ ਟੋਰੰਟੋ ਦੇ ਵਿਚਾਲੇ ਰੋਜ਼ਾਨਾ ਉਡਾਨਾ ਜਾਂਦੀਆਂ ਹਨ ਅਤੇ ਨਵੀਂ ਦਿੱਲੀ ਅਤੇ ਮੋਂਟੀਅਲ ਦੇ ਵਿਚਾਲੇ ਹਫਤੇ ਵਿੱਚ 3 ਉਡਾਨਾਂ ਚੱਲਦੀਆਂ ਹਨ । ਕੈਨੇਡਾ ਹਵਾਈ ਯਾਤਰਾ ਦਾ ਬਾਜ਼ਾਰ ਕੁੱਲ ਕੌਮਾਂਤਰੀ ਉਡਾਨਾਂ ਦਾ 1.2 ਫੀਸਦੀ ਹਿੱਸਾ ਹੈ । 2023 ਵਿੱਚ ਹੁਣ ਤੱਕ ਦੋਵਾਂ ਦੇਸ਼ਾਂ ਦੇ ਵਿਚਾਲੇ 6,78,614 ਯਾਤਰੀਆਂ ਨੇ ਸਫਰ ਕੀਤਾ ਹੈ ।