India Punjab Sports

ਓਲੰਪਿਕ ਤੋਂ ਬਾਅਦ ਏਸ਼ੀਅਨ ਚੈਂਪੀਅਨਸ਼ਿੱਪ ‘ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ! ਜਾਪਾਨ ਨੂੰ ਬੂਰੀ ਤਰ੍ਹਾਂ ਹਰਾਇਆ

ਬਿਉਰੋ ਰਿਪੋਰਟ – ਪੈਰਿਸ ਓਲੰਪਿਕ (PARIS OLYMPIC) ਵਿੱਚ ਲਗਾਤਾਰ ਦੂਜੀ ਵਾਰੀ ਕਾਂਸੇ ਦਾ ਤਗਮਾ ਜੇਤੂ ਭਾਰਤੀ ਹਾਕੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ । ਸੋਮਵਾਰ ਨੂੰ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ (ASIAN HOCKEY CHAPION TROPHY) ਵਿੱਚ ਭਾਰਤ ਨੇ ਜਾਪਾਨ ਨੂੰ 5-1 ((INDIA HOCKEY TEAM BEAT JAPAN) ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ ਹੈ । ਖਾਸ ਗੱਲ ਇਹ ਰਹੀ ਕਿ ਪਹਿਲੇ ਦੂਜੇ ਅਤੇ ਅਖੀਰਲੇ ਮਿੰਟ ਵਿੱਚ 3 ਗੋਲ ਹੋਏ । ਸੁਖਜੀਤ ਸਿੰਘ ਨੇ (ਪਹਿਲੇ ਮਿੰਟ, ਆਖਰੀ ਮਿੰਟ), ਅਭਿਸ਼ੇਕ (ਦੂਜੇ ਮਿੰਟ), ਸੰਜੇ (17ਵੇਂ ਮਿੰਟ) ਅਤੇ ਉੱਤਮ ਸਿੰਘ (54ਵੇਂ ਮਿੰਟ) ਨੇ ਗੋਲ ਕੀਤੇ। ਇਸ ਦੇ ਜਵਾਬ ਵਿੱਚ ਜਾਪਾਨ ਸਿਰਫ਼ 41ਵੇਂ ਮਿੰਟ ਵਿੱਚ ਇਕਲੌਤਾ ਗੋਲ ਕਰ ਸਕਿਆ ।

ਭਾਰਤੀ ਹਾਕੀ ਟੀਮ ਨੇ ਦੂਜੇ ਕੁਆਟਰ ਫਾਈਨਲ ਤੱਕ ਦਮਦਾਰ ਖੇਡ ਜਾਰੀ ਰੱਖਿਆ । 17ਵੇਂ ਮਿੰਟ ‘ਚ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ ਜਿਸ ‘ਤੇ ਸੰਜੇ ਨੇ ਸ਼ਾਨਦਾਰ ਗੋਲ ਕਰਕੇ ਭਾਰਤ ਨੂੰ 3-0 ਨਾਲ ਅੱਗੇ ਕਰ ਦਿੱਤਾ। ਹਾਲਾਂਕਿ ਚੌਥੇ ਕੁਆਟਰ ਵਿੱਚ ਭਾਰਤ ਅਤੇ ਜਾਪਾਨ ਵਿੱਚ ਮੁਕਾਬਲਾ ਬਰਾਬਰ ਦਾ ਰਿਹਾ । ਉੱਤਮ ਸਿੰਘ ਨੇ 54ਵੇਂ ਮਿੰਟ ਵਿੱਚ ਸ਼ਾਨਦਾਰ ਮੈਦਾਨੀ ਗੋਲ ਕੀਤਾ । ਇਸ ਤੋਂ ਬਾਅਦ ਮੈਚ ਦੇ ਆਖਰੀ ਮਿੰਟਾਂ ‘ਚ ਸੁਖਜੀਤ ਸਿੰਘ ਨੇ ਇੱਕ ਹੋਰ ਗੋਲ ਕਰਕੇ ਜਾਪਾਨ ‘ਤੇ ਭਾਰਤ ਦੀ 5-1 ਨਾਲ ਜਿੱਤ ਯਕੀਨੀ ਬਣਾਈ।

ਜਾਪਾਨ ਦੇ ਖਿਲਾਫ਼ ਟੀਮ ਇੰਡੀਆ ਦੇ ਹੀਰੋ ਫਾਰਵਰਡ ਖਿਡਾਰੀ ਅਭਿਸ਼ੇਕ ਰਹੇ । ਉਨ੍ਹਾਂ ਨੇ ਦੂਜੇ ਮਿੰਟ ‘ਚ ਸ਼ਾਨਦਾਰ ਫੀਲਡ ਗੋਲ ਕੀਤਾ । ਜਿਸ ਲਈ ਉਸ ਨੂੰ ਹੀਰੋ ਪਲੇਅਰ ਆਫ ਦ ਮੈਚ ਦਾ ਐਵਾਰਡ ਦਿੱਤਾ ਗਿਆ।