ਬਿਉਰੋ ਰਿਪੋਰਟ : ਭਾਰਤ ਨੇ ਕੈਨੇਡਾ ਦੇ ਉਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਭਾਰਤ ਉਨ੍ਹਾਂ ਦੀ ਚੋਣਾਂ ਵਿੱਚ ਦਖਲਅੰਦਾਜ਼ੀ ਕਰ ਰਿਹਾ ਹੈ । ਭਾਰਤ ਨੇ ਉਲਟਾ ਕੈਨੇਡਾ ‘ਤੇ ਇਲਜ਼ਾਮ ਲਗਾਇਆ ਕਿ ਉਹ ਸਾਡੇ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਅੰਦਾ਼ਜੀ ਕਰਦਾ ਹੈ ।
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਉਨ੍ਹਾਂ ਨੇ ਵਿਦੇਸ਼ੀ ਦਖਲ ਅੰਦਾਜੀ ਦੀ ਜਾਂਚ ਕਰ ਰਹੇ ਕੈਨੇਡੀਅਨ ਕਮਿਸ਼ਨਰ ਬਾਰੇ ਮੀਡੀਆ ਰਿਪੋਰਟਾਂ ਨੂੰ ਵੇਖਿਆ ਹੈ । ਵਿਦੇਸ਼ ਮੰਤਰਾਲਾ ਨੇ ਕਿਹਾ ਅਸੀਂ ਕੈਨੇਡਾ ਦੇ ਦਖਲ ਅੰਦਾਜੀ ਦੇ ਇੰਨਾਂ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰਦੇ ਹਾਂ। ਕੈਨੇਡਾ ਵੱਲੋਂ ਸਾਡੇ ਮਾਮਲਿਆਂ ਵਿੱਚ ਦਖਲ ਅੰਦਾਜੀ ਕਰਨ ਦੀ ਸ਼ਿਕਾਇਤ ਅਸੀਂ ਕਈ ਵਾਰ ਕੈਨੇਡਾ ਦੇ ਹਾਈ ਕਮਿਸ਼ਨ ਨੂੰ ਕੀਤੀ ਹੈ।
ਦਰਅਸਲ ਪਿਛਲੇ ਸਾਲ ਸਤੰਬਰ ਵਿੱਚ ਇੱਕ ਰਿਪੋਰਟ ਸਾਹਮਣੇ ਆਈ ਸੀ । ਜਿਸ ਵਿੱਚ ਕਿਹਾ ਗਿਆ ਸੀ ਕਿ ਕੈਨੈਡਾ ਵਿੱਚ 2019 ਅਤੇ 2021 ਵਿੱਚ ਹੋਇਆਂ 2 ਸੰਘੀ ਚੋਣਾਂ ਵਿੱਚ ਚੀਨ ਦਾ ਦਖਲ ਸੀ। ਚੀਨ ਨੇ ਜਸਟਿਨ ਟਰੂਡੋ ਨੂੰ ਜਿੱਤ ਦਿਆਉਣ ਵਿੱਚ ਮਦਦ ਕੀਤੀ ਸੀ । ਹਾਲਾਂਕਿ ਚੀਨ ਨੇ ਇੰਨਾਂ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਸੀ। ਇਸ ਮਾਮਲੇ ਦੀ ਜਾਂਚ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਕਮਿਸ਼ਨ ਦਾ ਗਠਨ ਕੀਤਾ ਸੀ। ਕਮਿਸ਼ਨ ਦੇ ਸਾਹਮਣੇ ਭਾਰਤ ਵੱਲੋਂ ਕਥਿੱਤ ਦਖ਼ਲ ਅੰਦਾਜ਼ੀ ਨੂੰ ਲੈਕੇ ਦਸਤਾਵੇਜ਼ ਪੇਸ਼ ਕਰਨ ਨੂੰ ਕਿਹਾ ਗਿਆ ਸੀ ਹੈ । ਇਸ ਦੇ ਇਲਾਵਾ ਕਮੀਸ਼ਨ ਇਸ ਗੱਲ ਦੀ ਵੀ ਜਾਂਚ ਕਰੇਗਾ ਕਿ ਪੂਰੇ ਮਾਮਲੇ ਵਿੱਚ ਸਰਕਾਰ ਦੀ ਕਿੰਨੀ ਜਾਣਕਾਰੀ ਸੀ,ਇਸ ‘ਤੇ ਕੀ ਕਦਮ ਚੁੱਕੇ ਗਏ ।
ਕਮਿਸ਼ਨ 3 ਮਈ ਨੰ ਆਪਣੀ ਰਿਪੋਰਟ ਦੇਵੇਗਾ
ਇਸ ਕਮਿਸ਼ਨ ਦੇ ਪ੍ਰਧਾਨ ਯਯੂਬੇਕ ਦੀ ਜੱਜ ਮੈਰੀ ਹੋਸੇ ਹੋਗ ਹੈ । ਚੋਣ ਵਿੱਚ ਦਖਲ ਦੇ ਮਾਮਲੇ ਵਿੱਚ ਭਾਰਤ ਅਤੇ ਚੀਨ ਦੇ ਇਲਾਵਾ ਰੂਸ ਦਾ ਨਾਂ ਵੀ ਸ਼ਾਮਲ ਹੈ । ਕੈਨੇਡਾ ਦੇ ਮੀਡੀਆ ਦੇ ਮੁਤਾਬਿਕ ਕਮਿਸ਼ਨ ਮਾਮਲੇ ਵਿੱਚ ਆਪਣੀ ਰਿਪੋਰਟ 3 ਮਈ ਨੂੰ ਪੇਸ਼ ਕਰ ਸਕਦਾ ਹੈ । ਉਧਰ ਇਸ ਦੀ ਫਾਈਨਲ ਰਿਪੋਰਟ ਸਾਲ ਦੇ ਅਖੀਰ ਤੱਕ ਸਾਹਮਣੇ ਆਏਗੀ। ਇਸ ਮਾਮਲੇ ਵਿੱਚ ਸਿੱਖ ਜਥੇਬੰਦੀਆਂ ਨੇ ਵੀ ਅੱਗੇ ਆਕੇ ਭਾਰਤ ਖਿਲਾਫ ਸਬੂਤ ਪੇਸ਼ ਕਰਨ ਦੀ ਪੇਸ਼ਕਸ਼ ਰੱਖੀ ਸੀ । ਜਿਸ ਵਿੱਚ ਕਿਹਾ ਗਿਆ ਸੀ ਕਿ ਭਾਰਤੀ ਖੁਫਿਆ ਅਫਸਰ ਉਨ੍ਹਾਂ ਦੇ ਗੁਰੂ ਘਰਾਂ ਦੇ ਆਲੇ-ਦੁਆਲੇ ਘੁੰਮ ਦੇ ਹਨ ਅਤੇ ਉਨ੍ਹਾਂ ਦੀ ਰੇਕੀ ਕਰਦੇ ਹਨ ।