ਬਿਉਰੋ ਰਿਪੋਰਟ – ਭਾਰਤ ਅਤੇ ਆਸਟਰੇਲੀਆ (India and Australia Test Match) ਵਿਚਕਾਰ ਗਾਬਾ ‘ਚ ਖੇਡਿਆ ਗਿਆ ਤੀਜਾ ਟੈਸਟ ਮੈਚ ਡਰਾਅ ਹੋ ਗਿਆ ਹੈ। ਦੱਸ ਦੇਈਏ ਕਿ ਇਹ ਮੈਚ ਮੀਂਹ ਕਾਰਨ ਪ੍ਰਭਾਵਿਤ ਹੋਇਆ, ਜਿਸ ਕਰਕੇ ਇਸ ਨੂੰ ਡਰਾਅ ਐਲਾਨ ਦਿੱਤਾ। ਭਾਰਤ ਵੱਲੋਂ 275 ਦੌੜਾਂ ਦਾ ਪਿੱਛਾਂ ਕਰਦੇ ਹੋਏ 8 ਦੌੜਾਂ ਬਣਾ ਲਈਆਂਂ ਸਨ ਪਰ ਜਦੋਂ ਮੀਂਹ ਪਿਆ ਤਾਂ ਮੈਚ ਰੋਕਣਾ ਪਿਆ। ਇਸ ਤੋਂ ਪਹਿਲਾਂ ਭਾਰਤ ਅਤੇ ਆਸਟਰੇਲੀਆ ਦੋਵੇਂ ਇਕ-ਇਕ ਮੈਚ ਜਿੱਤ ਚੁੱਕੇ ਹਨ ਅਤੇ ਹੁਣ ਲੜੀ ਇਕ-ਇਕ ਨਾਲ ਬਰਾਬਰ ਚੱਲ ਰਹੀ ਹੈ। ਆਸਟ੍ਰੇਲੀਆ ਨੇ ਦੂਜੀ ਪਾਰੀ ਸੱਤ ਵਿਕਟਾਂ ‘ਤੇ 89 ਦੌੜਾਂ ‘ਤੇ ਘੋਸ਼ਿਤ ਕਰਨ ਦਾ ਫ਼ੈਸਲਾ ਲੈਂਦਿਆਂ ਭਾਰਤ ਨੂੰ 275 ਦੌੜਾਂ ਦਾ ਟੀਚਾ ਦਿਤਾ। ਦੱਸ ਦੇਈਏ ਕਿ ਆਸਟਰੇਲੀਆ ਨੇ ਪਹਿਲਾ ਪਾਰੀ ਦੇ ਵਿਚ ਆਲ ਆਊਟ ਹੋ ਕੇ 445 ਦੌੜਾ ਬਣਾਈਆਂ ਸਨ ਅਤੇ ਇਸ ਦੇ ਜਵਾਬ ਵਿਚ ਭਾਰਤ ਨੇ 260 ਦੌੜਾ ਬਣਾਈਆਂ ਅਤੇ ਦੂਜੀ ਪਾਰੀ ਵਿਚ ਆਸਟਰੇਲੀਆ ਨੇ 89-7 ਤੇ ਪਾਰੀ ਘੋਸ਼ਿਤ ਕਰ ਦਿੱਤੀ ਅਤੇ ਭਾਰਤ ਨੂੰ ਆਖ਼ਰੀ ਦਿਨ ਜਿੱਤ ਲਈ 275 ਦੌੜਾਂ ਬਣਾਉਣੀਆਂ ਸਨ। ਦੂਜੇ ਪਾਸੇ ਆਸਟ੍ਰੇਲੀਆ ਨੂੰ ਇਹ ਮੈਚ ਜਿੱਤਣ ਲਈ 10 ਵਿਕਟਾਂ ਦੀ ਲੋੜ ਸੀ। ਹਾਲਾਂਕਿ ਮੈਚ ‘ਚ ਮੀਂਹ ਦੀ ਸੰਭਾਵਨਾ ਪਹਿਲਾਂ ਹੀ ਪ੍ਰਗਟਾਈ ਜਾ ਰਹੀ ਸੀ।
ਇਹ ਵੀ ਪੜ੍ਹੋ – ਬੀਬੀ ਜਗੀਰ ਕੌਰ ਨੇ ਮਹਿਲਾ ਕਮਿਸ਼ਨ ਕੋਲੋਂ ਧਾਮੀ ਖਿਲਾਫ਼ ਕਾਰਵਾਈ ਦੀ ਕੀਤੀ ਮੰਗ