India

ਮਮਤਾ ਬੈਨਰਜੀ ਦਾ ਵੱਡਾ ਦਾਅਵਾ, ਇੰਡੀਆ ਗਠਜੋੜ ਜ਼ਰੂਰੀ ਸਰਕਾਰ ਬਣਾਏਗਾ

ਪੱਛਮੀ ਬੰਗਾਲ (West Bengal) ਦੀ ਮੁੱਖ ਮੰਤਰੀ ਮਮਤਾ ਬੈਨਰਜੀ (Mamta Benarji) ਨੇ ਕਿਹਾ ਕਿ ਭਾਵੇਂ ਇੰਡੀਆ ਗਠਜੋੜ (India Alliance) ਨੇ ਅਜੇ ਤੱਕ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਨਹੀਂ ਕੀਤਾ ਹੈ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਭਵਿੱਖ ਵਿੱਚ ਅਜਿਹਾ ਨਹੀਂ ਕਰੇਗਾ।

ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਤੋਂ ਬਾਅਦ ਮਮਤਾ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੁੰਵੇਗੀ ਕਿ ਜੇਕਰ ਕਮਜ਼ੋਰ ਅਤੇ ਅਸਥਾਈ ਐਨਡੀਏ ਸਰਕਾਰ ਨੂੰ ਸੱਤਾ ਤੋਂ ਹਟਾ ਦਿੱਤਾ ਜਾਂਦਾ ਹੈ। ਭਾਜਪਾ ਅੱਜ ਗੈਰ-ਜਮਹੂਰੀ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਸਰਕਾਰ ਬਣਾ ਰਹੀ ਹੈ। ਕੁਝ ਸਮਾਂ ਉਡੀਕ ਕਰੀਏ, ਜਦੋਂ ਸਹੀ ਸਮਾਂ ਆਵੇਗਾ,ਇੰਡੀਆ ਗਠਜੋੜ ਜ਼ਰੂਰੀ ਸਰਕਾਰ ਬਣਾਏਗਾ। ਤ੍ਰਿਣਮੂਲ ਕਾਂਗਰਸ ਜਨਵਰੀ ਵਿਚ ਪੱਛਮੀ ਬੰਗਾਲ ਵਿਚ ਇੰਡੀਆ ਗਠਜੋੜ ਤੋਂ ਬਾਹਰ ਹੋ ਗਈ ਸੀ, ਪਰ ਮਮਤਾ ਨੇ ਕਿਹਾ ਸੀ ਕਿ ਪਾਰਟੀ ਰਾਸ਼ਟਰੀ ਪੱਧਰ ‘ਤੇ ਵਿਰੋਧੀ ਧੜੇ ਦਾ ਹਿੱਸਾ ਬਣੇਗੀ।

ਬੈਨਰਜੀ ਪੀਐਮ ਮੋਦੀ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਨਹੀਂ ਹੋਣਗੇ

ਸਹੁੰ ਚੁੱਕ ਸਮਾਗਮ ‘ਤੇ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਲਈ ਸੱਦਾ ਨਹੀਂ ਮਿਲਿਆ ਹੈ। ਮਮਤਾ ਨੇ ਕਿਹਾ ਕਿ ਉਨ੍ਹਾਂ ਦਾ ਰਾਸ਼ਟਰਪਤੀ ਭਵਨ ‘ਚ ਆਯੋਜਿਤ ਇਸ ਸਮਾਰੋਹ ‘ਚ ਜਾਣ ਦਾ ਇਰਾਦਾ ਵੀ ਨਹੀਂ ਹੈ।

ਇਹ ਵੀ ਪੜ੍ਹੋ –  ਲੁਧਿਆਣਾ ‘ਚ ਬੱਦੋਵਾਲ ਕਤਲ ਕਾਂਡ ਦੇ 3 ਦੋਸ਼ੀ ਗ੍ਰਿਫਤਾਰ