The Khalas Tv Blog India ਇੰਡੀਆ ਗਠਜੋੜ ਦੀ ਕੇਜਰੀਵਾਲ ਦੇ ਹੱਕ ‘ਚ ਵੱਡੀ ਲਲਕਾਰ, ਕੇਜਰੀਵਾਲ ਪਿਛਲੇ 25 ਸਾਲਾਂ ਤੋਂ ਡਾਇਬਟਿਜ ਦੇ ਮਰੀਜ ਹੋਣ ਦੇ ਬਾਵਜੂਦ ਲੜ ਰਹੇ!
India Punjab

ਇੰਡੀਆ ਗਠਜੋੜ ਦੀ ਕੇਜਰੀਵਾਲ ਦੇ ਹੱਕ ‘ਚ ਵੱਡੀ ਲਲਕਾਰ, ਕੇਜਰੀਵਾਲ ਪਿਛਲੇ 25 ਸਾਲਾਂ ਤੋਂ ਡਾਇਬਟਿਜ ਦੇ ਮਰੀਜ ਹੋਣ ਦੇ ਬਾਵਜੂਦ ਲੜ ਰਹੇ!

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ(Arvind Kejriwal) ਦੀ ਗ੍ਰਿਫਤਾਰ ਦੇ ਵਿਰੋਧ ਵਿੱਚ ਇੰਡੀਆ ਗਠਜੋੜ (India Alliance) ਵੱਲੋਂ ਕੀਤੇ ਗਏ ਪ੍ਰਦਰਸ਼ਨ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਨੇ ਕੇਂਦਰ ਸਰਕਾਰ ‘ਤੇ ਜੰਮ ਕੇ ਨਿਸ਼ਾਨੇ ਸਾਧੇ ਹਨ। ਭਗਵੰਤ ਮਾਨ ਨੇ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਦੇ ਸਰਕਾਰੀ ਸਕੂਲ, ਹਸਪਤਾਲਾਂ ਦੀ ਹਾਲਾਤ ਸੁਧਾਰ ਦਿੱਤੀ ਹੈ, ਜਿਸ ਕਰਕੇ ਭਾਜਪਾ ਨੂੰ ਪ੍ਰਾਈਵੇਟ ਸਕੂਲਾਂ ਅਤੇ ਹਸਪਤਾਲਾਂ ਤੋਂ ਆਉਣ ਵਾਲਾ ਕਮਿਸ਼ਨ ਬੰਦ ਹੋ ਗਿਆ ਹੈ, ਜਿਸ ਤੋਂ ਤੰਗ ਹੋ ਕੇ ਪ੍ਰਧਾਨ ਮੰਤਰੀ ਨੇ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਨੂੰ ਜੇਲ੍ਹ ਡੱਕਿਆ ਹੋਇਆ ਹੈ।

ਮੁੱਖ ਮੰਤਰੀ ਨੇ ਕਿਹਾ ਕੇਜਰੀਵਾਲ ਦੇਸ਼ ਦੇ ਕਈ ਸੂਬਿਆਂ ਵਿੱਚ ਜਾ ਕੇ ਆਮ ਆਦਮੀ ਪਾਰਟੀ ਨੂੰ ਵਧਾ ਰਹੇ ਹਨ, ਜਿਸ ਤੋਂ ਤੰਗ ਆ ਕੇ ਉਨ੍ਹਾਂ ਨੂੰ ਜੇਲ ਵਿੱਚ ਸੁੱਟ ਦਿੱਤਾ ਹੈ। ਜਦੋਂ ਵੀ ਉਨ੍ਹਾਂ ਦੀ ਜ਼ਮਾਨਤ ਹੋਣ ਵਾਲੀ ਹੁੰਦੀ ਹੈ, ਉਸ ਸਮੇ ਕੋਈ ਨਾ ਕੋਈ ਨਵਾਂ ਪਰਚਾ ਉਨ੍ਹਾਂ ਤੇ ਪਾ ਦਿੱਤਾ ਜਾਂਦਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਜਰੀਵਾਲ ਦੀ ਹਾਲਤ ਠੀਕ ਨਹੀਂ ਹੈ। ਕੇਜਰੀਵਾਲ ਪਿਛਲੇ 25 ਸਾਲਾਂ ਤੋਂ ਡਾਇਬਟਿਜ ਦੇ ਮਰੀਜ ਹਨ। ਕੇਜਰੀਵਾਲ ਆਪਣੀ ਹਾਲਤ ਨੂੰ ਮਸ਼ੀਨ ਨਾਲ ਚੈਕ ਕਰਕੇ ਫਿਰ ਖਾਣਾ ਖਾਦੇ ਹਨ, ਜੇਕਰ ਉਹ ਸਹੀ ਨਹੀ ਹੁੰਦੇ ਤਾਂ ਉਨ੍ਹਾਂ ਨੂੰ ਆਪਣੇ ਟਿੱਡ ਵਿੱਚ ਟੀਕਾ ਲਗਾਉਣਾ ਪੈਦਾਂ ਹੈ।ਕੇਜਰੀਵਾਲ ਦੇ ਟਿੱਡ ਵਿੱਚ ਮਹਿੰਦੀ ਲਗਾਉਣੀ ਪੈਂਦੀ ਹੈ। ਇਸ ਦੇ ਬਾਵਜੂਦ ਵੀ ਕੇਜਰੀਵਾਲ ਫਿਰ ਲੜ ਰਿਹਾ ਹੈ। 

ਉਨ੍ਹਾਂ ਕਿਹਾ ਕਿ ਰਾਜ ਸਭਾ ਮੈਂਬਰ ਸੰਜੇ ਸਿੰਘ 6 ਮਹੀਨੇ ਜੇਲ੍ਹ ਵਿੱਚ ਰਹੇ ਹਨ ਅਤੇ ਉਨ੍ਹਾਂ ਛੱਡਣ ਵੇਲੇ ਸੀਬੀਆਈ ਨੇ ਕਿਹਾ ਸੀ ਕਿ ਸਾਡੇ ਕੋਲ ਕੋਈ ਸਬੂਤ ਨਹੀਂ ਹੈ। ਉਨ੍ਹਾਂ ਨਵੇਂ ਲਾਗੂ ਕੀਤੇ ਕਾਨੂੰਨ ‘ਤੇ ਤੰਜ ਕੱਸਦਿਆਂ ਕਿਹਾ ਕਿ ਇਸ ਕਾਨੂੰਨ ਵਿੱਚ ਜੇਕਰ ਕੋਈ ਬੇਕਸੂਰ ਹੈ ਤਾਂ ਉਸਨੂੰ ਤਿੰਨ ਮਹੀਨੇ ਅੰਦਰ ਰਹਿ ਕੇ ਖੁਦ ਨੂੰ ਬੇਕਸੂਰ ਸਾਬਤ ਕਰਨਾ ਪਵੇਗਾ। ਮੋਦੀ ਸਰਕਾਰ ਵੱਲੋਂ ਗਲਤ ਕਾਨੂੰਨ ਲਾਗੂ ਕੀਤਾ ਗਿਆ ਹੈ।

ਇਹ ਵੀ ਪੜ੍ਹੋ –   ਚੰਡੀਗੜ੍ਹ ਅਤੇ ਮੋਹਾਲੀ ਦੇ ਕਈ ਇਲਾਕਿਆਂ ‘ਚ ਪਿਆ ਮੀਂਹ

 

Exit mobile version