India Punjab

ਆਜ਼ਾਦ ਉਮੀਦਵਾਰ ਬਣਿਆ ਪੀਯੂ ਵਿਦਿਆਰਥੀ ਕੌਂਸਲ ਦਾ ਨਵਾਂ ਪ੍ਰਧਾਨ, ਅਰਚਿਤ ਗਰਗ ਮੀਤ ਪ੍ਰਧਾਨ

ਬਿਉਰੋ ਰਿਪੋਰਟ: ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਦਾ ਨਤੀਜਾ ਸਾਹਮਣੇ ਆ ਗਿਆ ਹੈ। CYSS ਦੇ ਪ੍ਰਿੰਸ ਚੌਧਰੀ ਨੂੰ ਹਰਾ ਕੇ ਆਜ਼ਾਦ ਉਮੀਦਵਾਰ ਅਨੁਰਾਗ ਦਲਾਲ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਅਨੁਰਾਗ ਦਲਾਲ ਨੇ 3434 ਵੋਟਾਂ ਦੀ ਜਿੱਤ ਨਾਲ ਪ੍ਰਧਾਨਗੀ ਹਾਸਿਲ ਕੀਤੀ ਹੈ।

ਐਨਐਸਯੂਆਈ ਦੇ ਅਰਚਿਤ ਗਰਗ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਹੈ।