ਬਿਉਰੋ ਰਿਪੋਰਟ : BBC ਦੇ ਦਿੱਲੀ ਅਤੇ ਮੁੰਬਈ ਦਫਤਰ ਵਿੱਚ ਇਨਕਮ ਟੈਕਸ ਵਿਭਾਗ ਨੇ ਰੇਡ ਮਾਰੀ ਹੈ । ਜਾਣਕਾਰੀ ਦੇ ਮੁਤਾਬਿਕ ਦਿੱਲੀ ਦੇ ਕਸਤੂਬਰਬਾ ਗਾਂਧੀ ਮਾਰਗ ਵਿੱਚ HT ਟਾਵਰ ਦੀ ਪੰਜਵੀਂ ਅਤੇ ਛੇਵੀਂ ਮੰਜ਼ਿਲ ‘ਤੇ BBC ਦਾ ਦਫਤਰ ਹੈ। ਇੱਥੇ IT ਦੀ 24 ਮੈਂਬਰੀ ਟੀਮ ਰੇਡ ਕਰ ਰਹੀ ਹੈ । ਦੱਸਿਆ ਜਾ ਰਿਹਾ ਹੈ ਵਿਭਾਗ ਨੇ ਸਾਰੇ ਸਟਾਫ ਦੇ ਫੋਨ ਵੀ ਜ਼ਬਤ ਕਰ ਲਏ ਹਨ । ਸਾਰਿਆਂ ਨੂੰ ਮੀਟਿੰਗ ਰੂਮ ਵਿੱਚ ਬੈਠਣ ਨੂੰ ਕਿਹਾ ਗਿਆ ਹੈ। ਉਧਰ ਮੁੰਬਈ ਦੇ ਸਾਂਤਾਕਰੂਜ ਇਲਾਕੇ ਵਿੱਚ BBC ਸਟੂਡੀਓ ਵਿੱਚ ਵੀ ਇਨਕਮ ਟੈਕਸ ਵਿਭਾਗ ਦੀ ਟੀਮ ਪਹੁੰਚੀ ਹੈ । ਇਨਕਮ ਟੈਕਸ ਵਿਭਾਗ ਦੇ ਸੂਤਰਾਂ ਮੁਤਾਬਿਕ BBC ‘ਤੇ ਕੌਮਾਂਤਰੀ ਟੈਕਸ ਵਿੱਚ ਗੜਬੜੀ ਦਾ ਇਲਜ਼ਾਮ ਹੈ । ਇਸੇ ਨੂੰ ਲੈਕੇ ਇਨਕਮ ਟੈਕਸ ਵਿਭਾਗ ਵੱਲੋਂ ਸਰਵੇਂ ਕੀਤਾ ਜਾ ਰਿਹਾ ਹੈ । ਇਨਕਮ ਟੈਕਸ ਵਿਭਾਗ ਨੇ BBC ਵੱਲੋਂ ਹੁਣ ਤੱਕ ਇਸ ਰੇਡ ਨੂੰ ਲੈਕੇ ਅਧਿਕਾਰਿਕ ਜਾਣਕਾਰੀ ਨਹੀਂ ਦਿੱਤੀ ਹੈ ।
ਕਾਂਗਰਸ ਨੇ ਕਿਹਾ ਅਣਐਲਾਨੀ ਐਮਰਜੈਂਸੀ
BBC ਦੇ ਦਫਤਰ ‘ਤੇ ਕਾਰਵਾਈ ਨੂੰ ਲੈਕੇ ਕਾਂਗਰਸ ਨੇ PM ਮੋਦੀ ‘ਤੇ ਬਣੀ ਡਾਕੂਮੈਂਟਰੀ ਨਾਲ ਜੋੜਿਆ ਹੈ । ਪਾਰਟੀ ਨੇ ਟਵੀਟ ਕਰਕੇ ਇਸ ਨੂੰ ਅਣਐਲਾਨੀ ਐਮਰਜੈਂਸੀ ਦੱਸਿਆ ਹੈ ਪਾਰਟੀ ਨੇ ਟਵੀਟ ਕਰਕੇ ਲਿਖਿਆ ‘ਪਹਿਲਾ BBC ਦਾ ਡਾਕੂਮੈਂਟਰੀ ਆਈ,ਉਸ ਨੂੰ ਬੈਨ ਕੀਤਾ ਗਿਆ,ਹੁਣ BBC ‘ਤੇ IT ਦਾ ਛਾਪਾ ਪੈ ਗਿਆ,ਅਣਐਲਾਨੀ ਐਮਰਜੈਂਸੀ ।
ਬੀਜੀਪੇ ਨੇ ਕਿਹਾ ਕਾਂਗਰਸ ਸ਼ੀਸ਼ੇ ਵਿੱਚ ਮੂੰਹ ਵੇਖੇ
ਕਾਂਗਰਸ ਦੇ ਬਾਅਦ ਹੁਣ ਬੀਜੇਪੀ ਦੇ ਐੱਮਪੀ ਰਾਜਵਰਧਨ ਸਿੰਘ ਰਾਠੌਰ ਨੇ ਕਿਹਾ ਕਾਂਗਰਸ ਐਮਰਜੈਂਸੀ ਦੀ ਗੱਲ ਨਾ ਕਰੇ। ਪ੍ਰੈਸ ਦੀ ਆਜ਼ਾਦੀ ਦੀ ਗੱਲ ਕਰਨ ਵਾਲੇ ਪਹਿਲਾਂ ਆਪਣਾ ਮੂੰਹ ਵੇਖਣ । ਕਾਂਗਰਸ ਦੀ ਚਾਲ,ਚਰਿਤਰ ਹੁਣ ਵੀ ਬ੍ਰਿਟਿਸ਼ ਹੈ,ਲੱਗ ਦਾ ਹੈ ਅੰਗਰੇਜ਼ਾਂ ਦੇ 1947 ਵਿੱਚ ਭਾਰਤ ਛੱਡੋ ਦੇ ਬਾਅਦ BBC ਲੁੱਕੇ ਹੋਏ ਏਜੰਡੇ ਨੂੰ ਦੇਸ਼ ਵਿੱਚ ਅੱਗੇ ਵਧਾਉਣ ਦਾ ਕੰਮ ਕਾਂਗਰਸ ਨੂੰ ਸੌਂਪਿਆ ਗਿਆ ਸੀ । ਖੈਰ ਐਮਰਜੈਂਸੀ ਅਤੇ ਪ੍ਰੈਸ ਦੀ ਆਜ਼ਾਦੀ ਵਾਲਿਆਂ ਨੂੰ ਆਪਣਾ ਮੂੰਹ ਸ਼ੀਸ਼ੇ ਵਿੱਚ ਜ਼ਰੂਰ ਵੇਖਣਾ ਚਾਹੀਦਾ ਹੈ।
ਜੈਰਾਮ ਰਮੇਸ਼ ਦਾ ਰੇਡ ਤੇ ਬਿਆਨ
BBC ਦੇ ਦਫਤਰ ‘ਤੇ ਰੇਡ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਇੱਥੇ ਅਸੀਂ ਅਡਾਨੀ ਦੇ ਮਾਮਲੇ ਵਿੱਚ JPC ਦੀ ਮੰਗ ਕਰ ਰਹੇ ਹਾਂ ਉਧਰ ਸਰਕਾਰ BBC ਦੇ ਪਿੱਛੇ ਪੈ ਗਈ ਹੈ। ਰਮੇਸ਼ ਨੇ ਇਲਜ਼ਾਮ ਲਗਾਇਆ ਕਿ ਕੇਂਦਰ ਸਰਕਾਰ ਅਡਾਨੀ ਅਤੇ ਹਿੰਡਰਨਬਰਗ ਮਾਮਲੇ ਵਿੱਚ JPC ਜਾਂਚ ਤੋਂ ਭੱਜ ਕਿਉਂ ਰਹੀ ਹੈ । ਜੈਰਾਮ ਰਮੇਸ਼ ਦਾ ਇਹ ਬਿਆਨ ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਇੱਕ ਇੰਟਰਵਿਉ ਤੋਂ ਬਾਅਦ ਆਇਆ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਬੀਜੇਪੀ ਦੇ ਕੋਲ ਲੁਕਾਉਣ ਅਤੇ ਡਰਨ ਵਰਗਾ ਕੁਝ ਨਹੀਂ ਹੈ ।
BBC ਵਰਲਡ ਸਰਵਿਸ ਦੇ ਤਹਿਤ ਆਪਰੇਟ ਹੁੰਦਾ ਹੈ
BBC ਯਾਨੀ ਬ੍ਰਿਟਿਸ਼ ਬਰਾਡਕਾਸਟਿੰਗ ਕਾਰਪੋਰੇਸ਼ਨ ਬ੍ਰਿਟਿਸ਼ ਸਰਕਾਰ ਦਾ ਅਧਾਰਾ ਹੈ । ਇਹ 40 ਭਾਸ਼ਾਵਾਂ ਵਿੱਚ ਖਬਰਾਂ ਦਿੰਦਾ ਹੈ । ਬ੍ਰਿਟੇਨ ਦੇ ਐੱਮਪੀਜ਼ ਦੀ ਗਰਾਂਟ ਦੇ ਜ਼ਰੀਏ ਇਸ ਦੀ ਫੰਡਿੰਗ ਕੀਤੀ ਜਾਂਦੀ ਹੈ । ਇਸ ਦਾ ਮੈਨੇਜਮੈਂਟ ਫਾਰੇਨ ਐਂਡ ਕਾਮਨਵੈਲਥ ਦਫਤਰ ਦੇ ਜ਼ਰੀਏ ਹੁੰਦਾ ਹੈ । ਇਹ ਡਿਜਿਟਲ,ਕਲਚਰ,ਮੀਡੀਆ ਅਤੇ ਸਪੋਰਟ ਵਿਭਾਗ ਦੇ ਤਹਿਤ ਕੰਮ ਕਰਦੇ ਹਨ । BBC ਦੀ ਇੱਕ ਰਾਇਲ ਚਾਰਟ ਦੇ ਤਹਿਤ ਇਸ ਨੂੰ 1927 ਵਿੱਚ ਸ਼ੂਰੂ ਕੀਤਾ ਗਿਆ ਸੀ ।