India

ਨਵੀਂ ਦਿੱਲੀ ਅਤੇ ਮੁੰਬਈ ਵਿੱਚ ਬੀਬੀਸੀ ਦਫਤਰਾਂ ਵਿੱਚ ਛਾਪੇਮਾਰੀ ਖ਼ਤਮ,ਟਵੀਟ ਕਰ ਕੇ ਦਿੱਤੀ ਗਈ ਜਾਣਕਾਰੀ

ਦਿੱਲੀ :  ਤਿੰਨ ਦਿਨਾਂ ਦੇ ਸਰਵੇਖਣ ਤੋਂ ਬਾਅਦ, ਆਮਦਨ ਕਰ ਅਧਿਕਾਰੀਆਂ ਨੇ ਵੀਰਵਾਰ ਰਾਤ ਨੂੰ ਨਵੀਂ ਦਿੱਲੀ ਅਤੇ ਮੁੰਬਈ ਵਿੱਚ ਬੀਬੀਸੀ ਦਫਤਰਾਂ ਵਿੱਚ ਆਪਣੀ ਛਾਪੇਮਾਰੀ ਨੂੰ ਖ਼ਤਮ ਕਰ ਦਿੱਤਾ ਹੈ ।

ਇਨਕਮ ਟੈਕਸ ਵਿਭਾਗ ਨੇ ਇਸ ਨੂੰ ਆਮਦਨ ਕਰ ਸਰਵੇਖਣ ਦਾ ਨਾਂ ਦਿੱਤਾ ਸੀ ਤੇ ਬੀਬੀਸੀ ਦੇ ਮੁੰਬਈ ਤੇ ਦਿੱਲੀ ਸਥਿਤ ਦਫਤਰਾਂ ‘ਚ ਤਿੰਨ ਦਿਨਾਂ ਤੱਕ ਛਾਣਬੀਣ ਕੀਤੀ ਸੀ। ਬੀਬੀਸੀ ਨੇ ਟਵਿੱਟਰ ‘ਤੇ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਆਮਦਨ ਕਰ ਅਧਿਕਾਰੀਆਂ ਨਾਲ ਸਹਿਯੋਗ ਕਰਨਾ ਜਾਰੀ ਰੱਖਣਗੇ।

ਇਨਕਮ ਟੈਕਸ ‘ਸਰਵੇਖਣ’ ਖਤਮ ਹੋਣ ਤੋਂ ਬਾਅਦ ਬੀਬੀਸੀ ਦੁਆਰਾ ਕੀਤੇ ਗਏ ਟਵੀਟ ਵਿੱਚ ਦਿੱਤੇ ਬਿਆਨ ਰਾਹੀਂ ਕਿਹਾ ਗਿਆ ਗਿਆ ਗਿਆ ਹੈ ਕਿ “ਸਰਵੇਖਣ ਬੰਦ ਹੋ ਗਿਆ ਹੈ। ਇਨਕਮ ਟੈਕਸ ਅਧਿਕਾਰੀਆਂ ਨੇ ਦਿੱਲੀ ਅਤੇ ਮੁੰਬਈ ਵਿੱਚ ਸਾਡੇ ਦਫ਼ਤਰ ਛੱਡ ਦਿੱਤੇ ਹਨ। ਅਸੀਂ ਅਧਿਕਾਰੀਆਂ ਨਾਲ ਸਹਿਯੋਗ ਜਾਰੀ ਰੱਖਾਂਗੇ ਅਤੇ ਉਮੀਦ ਕਰਦੇ ਹਾਂ ਕਿ ਮਾਮਲੇ ਨੂੰ ਜਲਦੀ ਤੋਂ ਜਲਦੀ ਹੱਲ ਕਰ ਲਿਆ ਜਾਵੇਗਾ। ਅਸੀਂ ਸਟਾਫ਼ ਦਾ ਸਮਰਥਨ ਕਰਦੇ ਹਾਂ। ਕੁਝ ਸਟਾਫ਼ ਨੂੰ ਲੰਮਾ ਸਮਾਂ ਪੁੱਛ-ਗਿੱਛ ਦਾ ਸਾਹਮਣਾ ਕੀਤਾ ਹੈ ਤੇ ਰਾਤ ਭਰ ਰਹਿਣਾ ਪਿਆ ਅਤੇ ਉਨ੍ਹਾਂ ਦੀ ਭਲਾਈ ਸਾਡੀ ਤਰਜੀਹ ਹੈ। ਸਾਡੀ OUTPUT ਆਮ ਵਾਂਗ ਵਾਪਸ ਆ ਗਈ ਹੈ ਅਤੇ ਅਸੀਂ ਭਾਰਤ ਅਤੇ ਇਸ ਤੋਂ ਬਾਹਰ ਦੇ ਆਪਣੇ ਦਰਸ਼ਕਾਂ ਦੀ ਸੇਵਾ ਕਰਨ ਲਈ ਵਚਨਬੱਧ ਹਾਂ। ਬੀਬੀਸੀ ਵਨ ਅਸੀਂ ਇੱਕ ਭਰੋਸੇਯੋਗ, ਸੁਤੰਤਰ ਮੀਡੀਆ ਸੰਸਥਾ ਹਾਂ ਅਤੇ ਅਸੀਂ ਆਪਣੇ ਸਾਥੀਆਂ ਅਤੇ ਪੱਤਰਕਾਰਾਂ ਦੇ ਨਾਲ ਖੜੇ ਹਾਂ ਜੋ ਬਿਨਾਂ ਕਿਸੇ ਡਰ ਜਾਂ ਪੱਖ ਦੇ ਰਿਪੋਰਟ ਕਰਨਾ ਜਾਰੀ ਰੱਖਣਗੇ।”