India

ਘਰ ਬੈਠੇ ਲੱਗ ਗਿਆ 7 ਕਰੋੜ ਦਾ ਚੂਨਾ ! ਇਨਕਮ ਟੈਕਸ ਦਾ ਨੋਟਿਸ ਪਹੁੰਚਿਆ ! ਅਗਲਾ ਨੰਬਰ ਤੁਹਾਡਾ ਜੇਕਰ ਨਹੀਂ ਲਿਆ ਇਸ ਖਬਰ ਤੋਂ ਸਬਕ

ਬਿਉਰੋ ਰਿਪੋਰਟ : ਇੱਕ ਸ਼ਖ਼ਸ ਦੀ ਲਾਪਰਵਾਈ ਅਤੇ ਦੋਸਤੀ ਵਿੱਚ ਅੱਖ ਬੰਦ ਕਰਕੇ ਵਿਸ਼ਵਾਸ਼ ਨੇ ਉਸ ਨੂੰ ਮੁਸ਼ਕਿਲ ਵਿੱਚ ਪਾ ਦਿੱਤਾ ਹੈ । ਉਸ ਦੇ ਨਾਂ ਤੋਂ ਕੰਪਨੀ ਸ਼ੁਰੂ ਹੋਈ ਅਤੇ 7 ਕਰੋੜ ਦਾ ਲੈਣ-ਦੇਣ ਹੋ ਗਿਆ ਅਤੇ ਉਸ ਨੂੰ ਪਤਾ ਹੀ ਨਹੀਂ ਚਲਿਆ ਜਦੋਂ ਇਨਕਮ ਟੈਕਸ ਦਾ ਨੋਟਿਸ ਆਇਆ ਤਾਂ ਉਸ ਦੀਆਂ ਅੱਖਾਂ ਖੁਲਿਆ ਪਰ ਤਾਂ ਤੱਕ ਸਭ ਕੁਝ ਲੁਟਿਆ ਜਾ ਚੁੱਕਿਆ ਸੀ । ਧੋਖਾਧੜੀ ਦਾ ਖੇਡ ਉਸ ਦੇ ਦੋਸਤ ਨੇ ਹੀ ਖੇਡਿਆ ਸੀ ਉਸ ਦੇ ਪੈਨ ਕਾਰਡ ਦੇ ਜ਼ਰੀਏ। ਇਹ ਖ਼ਬਰ ਹਰ ਇੱਕ ਨੂੰ ਅਲਰਟ ਕਰਨ ਵਾਲੀ ਹੈ ।

ਇਨਕਮ ਟੈਕਸ ਦਾ ਨੋਟਿਸ ਵੇਖ ਕੇ ਹੈਰਾਨ ਹੋ ਗਿਆ

ਸੋਨੀਪਤ ਜ਼ਿਲ੍ਹੇ ਦਾ ਰਹਿਣ ਵਾਲਾ ਵੀਰੇਂਦਰ ਕੁਮਾਰ ਨੇ ਦੱਸਿਆ ਕਿ ਉਸ ਨੂੰ ਇਨਕਮ ਟੈਕਸ ਵਿਭਾਗ ਦਾ ਨੋਟਿਸ ਆਇਆ ਜਿਸ ਵਿੱਚ ਲਿਖੀਆਂ ਗੱਲਾਂ ਉਸ ਨੂੰ ਸਮਝ ਨਹੀਂ ਆ ਰਹੀਆਂ ਸਨ ਉਸ ਨੇ ਇਕ ਜਾਨਕਾਰ ਤੋਂ ਪੁਛਿਆ ਤਾਂ ਉਸ ਨੇ CA ਨਾਲ ਗੱਲ ਕਰਨ ਦੀ ਸਲਾਹ ਦਿੱਤੀ । ਜਦੋਂ ਵੀਰੇਂਦਰ CA ਨੂੰ ਮਿਲਿਆ ਤਾਂ ਉਸ ਨੇ ਦੱਸਿਆ ਕਿ ਤੁਹਾਡੇ ਪੈਨ ਕਾਰਡ ‘ਤੇ ਇੱਕ ਕੰਪਨੀ ਖੋਲੀ ਗਈ ਹੈ ਅਤੇ ਉਸ ਦੇ ਜ਼ਰੀਏ 7 ਕਰੋੜ ਦੀ ਲੈਣ-ਦੇਣ ਹੋਇਆ ਹੈ ਉਸ ਦਾ ਨੋਟਿਸ ਹੀ ਇਨਕਮ ਟੈਕਸ ਵਿਭਾਗ ਨੇ ਤੁਹਾਨੂੰ ਭੇਜਿਆ ਹੈ । ਇਹ ਸੁਣ ਕੇ ਵੀਰੇਂਦਰ ਦੇ ਪੈਰਾ ਹੇਠਾਂ ਤੋਂ ਜ਼ਮੀਨ ਖਿਸਕ । ਉਸ ਨੂੰ ਸਮਝ ਨਹੀਂ ਆਇਆ ਕਿ ਉਸ ਦੇ ਨਾਲ ਕੀ ਹੋ ਗਿਆ ਹੈ ? ਜਦੋਂ ਥੋੜ੍ਹਾ ਦਿਮਾਗ ‘ਤੇ ਜੋਰ ਪਾਇਆ ਤਾਂ ਹੋਲੀ-ਹੋਲੀ ਧੁੰਦਲੀ ਤਸਵੀਰ ਸਾਫ ਹੋਣੀ ਸ਼ੁਰੂ ਹੋਈ ਅਤੇ ਵੀਰੇਂਦਰ ਨੇ ਆਪਣੇ ਮੱਥੇ ਹੱਥ ਮਾਰਿਆ ।

ਵੀਰੇਂਦਰ ਨੂੰ ਦੋਸਤ ‘ਤੇ ਸ਼ੱਕ

ਵੀਰੇਂਦਰ ਨੇ ਦੱਸਿਆ ਕਿ ਉਹ ਬਿਜਲੀ ਦਾ ਕੰਮ ਕਰਦਾ ਹੈ ਉਸ ਦੇ ਕੋਲ ਜ਼ਿਆਦਾ ਜ਼ਮੀਨ ਵੀ ਨਹੀਂ ਹੈ । ਤਕਰੀਬਨ ਡੇਢ ਸਾਲ ਪਹਿਲਾਂ ਉਸ ਦੇ ਦੋਸਤ ਨੇ ਪੈਨ ਕਾਰਡ ਅਤੇ ਦੂਜੇ ਦਸਤਾਵੇਜ਼ ਮੰਗੇ ਸਨ । ਉਸ ਨੇ ਕਿਹਾ ਸੀ ਕਿ ਉਹ ਕੰਪਨੀ ਬਣਾ ਰਹੇ ਹਨ ਅਤੇ 10 ਤੋਂ 15 ਹਜ਼ਾਰ ਰੁਪਏ ਤੈਨੂੰ ਮਹੀਨੇ ਦਾ ਕੰਮ ਦੇਣਗੇ । ਤੈਨੂੰ ਕੈਸ਼ ਕੁਲੈਕਸ਼ਨ ਦਾ ਕੰਮ ਕਰਨਾ ਹੋਵੇਗਾ । ਇਸ ਤੋਂ ਬਾਅਦ ਦੋਸਤ ਨੇ ਕਾਗਜ਼ ਵਾਪਸ ਕਰ ਦਿੱਤੇ । ਕੁਝ ਮਹੀਨੇ ਬਾਅਦ ਉਸ ਨੇ ਕਿਹਾ ਕੰਮ ਸ਼ੁਰੂ ਨਹੀਂ ਹੋਇਆ ਹੈ । ਵੀਰੇਂਦਰ ਨੂੰ ਪੂਰਾ ਸ਼ੱਕ ਹੈ ਕਿ ਦੋਸਤ ਨੇ ਹੀ ਬੈਂਕ ਨਾਲ ਮਿਲਕੇ ਇਹ ਖੇਡ ਖੇਡਿਆ ਹੈ । ਇਸ ਤੋਂ ਇਲਾਵਾ ਉਸ ਨੇ ਕਿਸੇ ਨੂੰ ਕਾਗਜ਼ ਨਹੀਂ ਦਿੱਤੇ । ਵੀਰੇਂਦਰ ਨੇ ਸੋਨੀਪਤ ਪੁਲਿਸ ਨੂੰ ਇੱਕ ਨੌਜਵਾਨ ਦਾ ਨਾਂ ਦੱਸਿਆ ਹੈ । ਜਿਸ ਦੀ ਪੁਲਿਸ ਹੁਣ ਜਾਂਚ ਕਰ ਰਹੀ ਹੈ ।

ਪੁਲਿਸ ਨੇ ਮਾਮਲਾ ਦਰਜ ਕੀਤਾ

ਵੀਰੇਂਦਰ ਨੇ ਆਪਣੇ ਪੈਨ ਕਾਰਡ ਨੂੰ ਫਰਜ਼ੀ ਤਰੀਕੇ ਨਾਲ ਵਰਤਨ ਦੇ ਮਾਮਲੇ ਵਿੱਚ ਸੀਐੱਮ ਵਿੰਡੋ ਸੋਨੀਪਤ ਵਿੱਚ ਸ਼ਿਕਾਇਤ ਕੀਤਾ ਸੀ । ਜਾਂਚ ਦੇ ਬਾਅਦ ਮਾਮਲੇ ਦੀ ਕਾਰਵਾਈ ਦੇ ਲਈ ਥਾਣਾ ਸਦਰ ਪੁਲਿਸ ਕੋਲ ਭੇਜਿਆ ਗਿਆ । ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਅਣਪਛਾਤੇ ਖਿਲਾਫ਼ 420, 467, 468, 471 IPC ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ।

ਵੀਰੇਂਦਰ ਦੀ ਕਹਾਣੀ ਵੱਡਾ ਸਬਕ

ਵੀਰੇਂਦਰ ਨਾਲ ਜੋ ਕੁਝ ਹੋਇਆ ਉਹ ਸਾਰਿਆਂ ਦੇ ਲਈ ਵੱਡਾ ਸਬਕ ਹੈ। ਕੋਈ ਵੀ ਤੁਹਾਡਾ ਭਾਵੇ ਜਿੰਨਾਂ ਮਰਜ਼ੀ ਚੰਗਾ ਦੋਸਤ ਜਾਂ ਫਿਰ ਰਿਸ਼ਤੇਦਾਰ ਹੋਏ ਕਾਗਜ਼ਾਦ ਅਤੇ ਪੈਸਿਆਂ ਦੇ ਮਾਮਲੇ ਵਿੱਚ ਕਦੇ ਵੀ ਅੱਖ ਬੰਦ ਕਰਕੇ ਭਰੋਸਾ ਨਾ ਕਰੋ । ਆਪਣੇ ਦਸਤਾਵੇਜ਼ਾਂ ਨੂੰ ਹਮੇਸ਼ਾ ਸੰਭਾਲ ਕੇ ਰੱਖੋ, ਸਿਰਫ਼ ਦਸਤਾਵੇਜ਼ ਹੀ ਨਹੀਂ ਕਰੈਡਿਟ ਅਤੇ ਡਬਿਡ ਕਾਰਡ,OTP ਅਤੇ PIN ਨੰਬਰ ਵੀ ਕਿਸੇ ਨੂੰ ਸ਼ੇਅਰ ਨਾ ਕਰੋ ਨਹੀਂ ਤਾਂ ਨਤੀਜਾ ਖ਼ਤਰਨਾਕ ਸਾਹਿਬ ਹੋ ਸਕਦਾ ਹੈ । ਜਿਸ ਤਰ੍ਹਾਂ ਵੀਰੇਂਦਰ ਦੇ ਨਾਲ ਹੋਇਆ ।