‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਇਨਕਮ ਟੈਕਸ ਮਾਮਲੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਹਾਈਕੋਰਟ ਨੇ ਇਨਕਮ ਟੈਕਸ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਇਨਕਮ ਟੈਕਸ ਵਿਭਾਗ ਹੀ ਸਿੱਧੂ ਦੀ ਅਪੀਲ ਸੁਣੇਗਾ। ਦਰਅਸਲ, ਵਿਭਾਗ ਨੇ ਸਿੱਧੂ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਸੀ।
ਜਾਣਕਾਰੀ ਮੁਤਾਬਕ ਸਿੱਧੂ ਨੇ 2018 ਵਿੱਚ 9 ਕਰੋੜ ਦਾ ਟੈਕਸ ਭਰਿਆ ਸੀ ਜਦਕਿ ਇਨਕਮ ਵਿਭਾਗ ਦੇ ਮੁਤਾਬਕ ਸਿੱਧੂ ਦਾ 12 ਕਰੋੜ ਰੁਪਏ ਦਾ ਟੈਕਸ ਬਣਦਾ ਸੀ। ਸਿੱਧੂ ਨੇ ਇਸਦੇ ਖਿਲਾਫ ਇਨਕਮ ਟੈਕਸ ਵਿਭਾਗ ਵਿੱਚ ਅਪੀਲ ਕੀਤੀ ਸੀ ਜਿਸਨੂੰ ਵਿਭਾਗ ਨੇ ਬਿਨਾਂ ਸੁਣੇ ਹੀ ਖਾਰਜ ਕਰ ਦਿੱਤਾ। ਇਸਦੇ ਖਿਲਾਫ ਸਿੱਧੂ ਨੇ ਹਾਈਕੋਰਟ ਦਾ ਰੁਖ ਕੀਤਾ ਸੀ।