India Punjab

ਆਹ ਖ਼ਬਰ ਪੜ੍ਹ ਕੇ ਹਰ ਸਿੱਖ ਦਾ ਖੌਲ੍ਹੇਗਾ ਖੂ ਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ੍ਰੀ ਮੁਕਤਸਰ ਸਾਹਿਬ ਦੇ ਸ਼ਹਿਰ ਮਲੋਟ ਵਿੱਚ ਇੱਕ ਬੇਹੱਦ ਦੁੱਖ ਦੇਣ ਵਾਲੀ ਘਟਨਾ ਵਾਪਰੀ ਹੈ ਜਦੋਂ ਇੱਕ ਸ਼ਰਾਬੀ ਪੁਲਿਸ ਕਰਮੀ ਵੱਲੋਂ ਇੱਕ ਸਿੱਖ ਦੀ ਦਾੜੀ ਪੁੱਟੀ ਗਈ ਹੈ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਾਫ-ਸਾਫ ਦਿਖ ਰਿਹਾ ਹੈ ਕਿ ਇੱਕ ਪੁਲਿਸ ਕਰਮੀ ਵੱਲੋਂ ਇੱਕ ਬਜ਼ੁਰਗ ਸਿੱਖ ਦੀ ਦਾੜੀ ਫੜੀ ਹੋਈ ਹੈ ਅਤੇ ਸਿੱਖ ਵੱਲੋਂ ਵਾਰ-ਵਾਰ ਆਪਣੀ ਦਾੜੀ ਛੱਡਣ ਲਈ ਪੁਲਿਸ ਕਰਮੀ ਨੂੰ ਕਿਹਾ ਜਾ ਰਿਹਾ ਹੈ ਪਰ ਪੁਲਿਸ ਵਾਲਾ ਬਜ਼ੁਰਗ ਦੀ ਦਾੜੀ ਨਹੀਂ ਛੱਡ ਰਿਹਾ। ਆਸ-ਪਾਸ ਇਕੱਠੇ ਹੋਏ ਲੋਕਾਂ ਵੱਲੋਂ ਬਜ਼ੁਰਗ ਸਿੱਖ ਦੀ ਮਦਦ ਕਰਕੇ ਉਨ੍ਹਾਂ ਦੀ ਦਾੜੀ ਛੁਡਾਈ ਗਈ।

ਵੀਡੀਓ ਵਿੱਚ ਦੋ ਬੀਬੀਆਂ ਵੀ ਪੁਲਿਸ ਕਰਮੀਆਂ ਨਾਲ ਮਿਲੀਆਂ ਹੋਈਆਂ ਦਿਖਾਈ ਦੇ ਰਹੀਆਂ ਸਨ ਕਿਉਂਕਿ ਸਥਾਨਕ ਲੋਕਾਂ ਦੇ ਮੂੰਹੋਂ ਇਹ ਗੱਲ ਸੁਣਨ ਨੂੰ ਮਿਲੀ ਹੈ ਕਿ ਬੀਬੀਆਂ ਵੱਲੋਂ ਆਪਣੇ ਕੱਪੜੇ ਪਾੜਨ ਦੀ ਗੱਲ ਕਹੀ ਜਾ ਰਹੀ ਸੀ ਤਾਂ ਜੋ ਬਜ਼ੁਰਗ ਸਿੱਖ ‘ਤੇ ਗਲਤ ਇਲਜ਼ਾਮ ਲਾ ਸਕਣ। ਸਥਾਨਕ ਲੋਕਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਦੇ ਡੀਜੀਪੀ ਅਤੇ ਮੁਕਤਸਰ ਸਾਹਿਬ ਦੇ ਐੱਸਐੱਸਪੀ ਤੋਂ ਉਕਤ ਮੁਲਾਜ਼ਮ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਅਤੇ ਉਸਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਗਈ ਹੈ।