India

ਡੀਐਸਪੀ ਕ ਤਲ ਕੇਸ ਵਿੱਚ ਹਰਿਆਣਾ ਪੁਲੀਸ ਨੇ ਕੀਤਾ ਇੱਕ ਮੁਲ ਜ਼ਮ ਨੂੰ ਗ੍ਰਿਫ ਤਾਰ

‘ਦ ਖ਼ਾਲਸ ਬਿਊਰੋ :- ਡੀਐਸਪੀ ਕਤਲ ਕੇਸ ਵਿੱਚ ਹਰਿਆਣਾ ਪੁਲੀਸ ਨੇ ਤੇਜੀ ਨਾਲ ਕਾਰਵਾਈ ਕਰਦਿਆਂ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਹਰਿਆਣਾ ਦੇ ਨੂਹ ਵਿੱਚ ਡਿਪਟੀ ਐਸਪੀ ਸੁਰਿੰਦਰ ਸਿੰਘ ਬਿਸ਼ਨੋਈ ਦੀ ਹੱਤਿਆ ਕਰਨ ਵਾਲੇ ਮੁਲਜ਼ਮਾਂ ਨੂੰ ਪੁਲੀਸ ਨੇ ਘੇਰ ਲਿਆ ਤਾਂ ਇਹਨਾਂ ਦੋਸ਼ੀਆਂ ਨੇ ਉਲਟਾ ਪੁਲੀਸ ਟੀਮ ’ਤੇ ਹੀ ਗੋਲੀਆਂ ਚਲਾਈਆਂ।ਇਸ ਦੋਰਾਨ ਪੁਲਿਸ ਦੀ ਕਾਰ ਤੇ ਵੀ ਕਈ ਗੋਲੀਆਂ ਲੱਗੀਆਂ। ਜਵਾਬੀ ਕਾਰਵਾਈ ਵਿੱਚ ਪੁਲਿਸ ਵਲੋਂ ਚਲਾਈ ਗੋਲੀ ਡੰਪਰ ਦੇ ਕਲੀਨਰ ਨੂੰ ਲੱਗੀ ਤੇ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮੁਲਜ਼ਮ ਦਾ ਨਾਂ ਇਕਰ ਦੱਸਿਆ ਜਾ ਰਿਹਾ ਹੈ।
ਬਾਕੀ ਦੋਸ਼ੀਆਂ ਦੀ ਭਾਲ ਲਈ ਐਸਪੀ ਨੂਹ ਅਤੇ ਐਸਡੀਐਮ ਅਤੇ ਤਹਿਸੀਲਦਾਰ ਤਵਾਡੂ ਦੀ ਅਗਵਾਈ ਵਿੱਚ ਭਾਰੀ ਪੁਲੀਸ ਬਲ ਮੌਕੇ ’ਤੇ ਤਾਇਨਾਤ ਹੈ। ਪੁਲਿਸ ਵੱਲੋਂ ਪਿੰਡ ਅਤੇ ਅਰਾਵਲੀ ਦੀਆਂ ਪਹਾੜੀਆਂ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਆਈਜੀ ਸਾਊਥ ਰੇਂਜ ਤੋਂ ਇਲਾਵਾ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਰਹੇ ਹਨ।ਮ੍ਰਿਤਕ ਡਿਪਟੀ ਐਸਪੀ ਦਾ ਪੋਸਟਮਾਰਟਮ ਹੋ ਗਿਆ ਹੈ, ਕੁਝ ਹੀ ਦੇਰ ਵਿੱਚ ਮ੍ਰਿਤਕ ਦੇਹ ਨੂੰ ਅੰਤਿਮ ਸੰਸਕਾਰ ਲਈ ਉਸਦੇ ਜੱਦੀ ਪਿੰਡ ਹਿਸਾਰ ਲਿਜਾਇਆ ਜਾ ਰਿਹਾ ਹੈ। ਸੰਸਕਾਰ ਭਲਕੇ ਉਨ੍ਹਾਂ ਦੇ ਜੱਦੀ ਪਿੰਡ ਜ਼ਿਲ੍ਹਾ ਹਿਸਾਰ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਤਵਾਡੂ ਉਪ ਮੰਡਲ ਦੇ ਅਰਾਵਲੀ ਖੇਤਰ ਦੀਆਂ ਪਹਾੜੀਆਂ ‘ਚ ਮਾਈਨਿੰਗ ਮਾਫੀਆ ਵੱਡੀ ਮਾਤਰਾ ‘ਚ ਨਾਜਾਇਜ਼ ਮਾਈਨਿੰਗ ‘ਚ ਲੱਗਾ ਹੋਇਆ ਹੈ। ਅੱਜ ਸਵੇਰੇ ਸੂਚਨਾ ਦੇ ਆਧਾਰ ’ਤੇ ਡੀਐਸਪੀ ਸੁਰਿੰਦਰ ਸਿੰਘ ਮਾਈਨਿੰਗ ਰੋਕਣ ਗਏ। ਪੁਲੀਸ ਟੀਮ ਨੂੰ ਦੇਖ ਕੇ ਉਨ੍ਹਾਂ ਦਾ ਡਰਾਈਵਰ ਅਤੇ ਮਾਈਨਿੰਗ ਵਿੱਚ ਲੱਗੇ ਲੋਕ ਪਹਾੜੀ ਕੋਲ ਖੜ੍ਹੇ ਡੰਪਰ ਨੂੰ ਲੈ ਕੇ ਭੱਜਣ ਲੱਗੇ। ਜਦੋਂ ਡੀਐਸਪੀ ਗੱਡੀ ਨੂੰ ਰੋਕਣ ਲਈ ਅੱਗੇ ਆਏ ਤਾਂ ਡੰਪਰ ਚਾਲਕ ਉਸ ਨੂੰ ਟੱਕਰ ਮਾਰ ਕੇ ਫ਼ਰਾਰ ਹੋ ਗਿਆ। ਟਾਇਰ ਹੇਠਾਂ ਆਉਣ ਨਾਲ ਡੀਐਸਪੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।