‘ਦ ਖ਼ਾਲਸ ਬਿਊਰੋ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਦੂਜੇ ਦਿਨ ਵੀ ਹੰਗਾਮਾ ਹੋਇਆ। ਗੈ ਰ ਕਾਨੂੰ ਨੀ ਮਾਈ ਨਿੰਗ ਦੇ ਖਿਲਾਫ਼ ਜਦੋਂ ਕਾਂਗਰਸ ਦੇ ਸਾਬਕਾ ਮਾਇਨਿੰਗ ਮੰਤਰੀ ਸੁੱਖ ਸਰਕਾਰੀਆ ਨੇ ਕੈਬਨਿਟ ਮੰਤਰੀ ਹਰਜੋਤ ਬੈਂਸ ਤੋਂ ਸਵਾਲ ਪੁੱਛੇ ਤਾਂ ਸਦਨ ਦਾ ਪਾਰਾ ਭਖਣਾ ਸ਼ੁਰੂ ਹੋ ਗਿਆ। ਸਰਕਾਰੀਆ ਨੇ ਪੁੱਛਿਆ ਕਿ ਰੇਤ ਤੇ ਬਜਰੀ ਕਿੰਨੇ ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਵਿਕ ਰਹੀ ਹੈ ? ਤਾਂ ਬੈਂਸ ਨੇ ਜਵਾਬ ਦਿੱਤਾ 28 ਰੁਪਏ ਰੇਤਾ ਅਤੇ 29 ਰੁਪਏ ਬਜਰੀ, ਸਾਬਕਾ ਮਾਈਨਿੰਗ ਮੰਤਰੀ ਸਰਕਾਰੀਆ ਨੇ ਕਿਹਾ ਤੁਸੀਂ ਕਿਹਾ ਸੀ 10 ਰੁਪਏ ਮਿਲੇਗੀ ਤਾਂ ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਜਵਾਬ ਸੀ ਜਲਦ ਹੀ ਉਹ ਬਾਰੇ ਸਦਨ ਨੂੰ ਜਾਣਕਾਰੀ ਦੇਣਗੇ ।
ਇਸ ਤੋਂ ਬਾਅਦ ਸਰਕਾਰੀਆ ਨੇ ਮੁੜ ਬੈਂਸ ਨੂੰ ਘੇਰਿਆ ਅਤੇ ਪੁੱਛਿਆ ਕੀ ਕੇਜਰੀਵਾਲ ਨੇ ਕਿਹਾ ਸੀ ਕਿ ਮਾਈਨਿੰਗ ਤੋਂ 20 ਹਜ਼ਾਰ ਕਰੋੜ ਆਵੇਗਾ ਤੁਸੀਂ ਦੱਸੋਂ ਇਸ ਅੰਕੜੇ ਤੱਕ ਪਹੁੰਚਣ ਲਈ ਭਗਵੰਤ ਮਾਨ ਸਰਕਾਰ ਨੂੰ ਕਿੰਨਾ ਸਮਾਂ ਲੱਗੇਗਾ ? ਬੈਂਸ ਨੇ ਕਿਹਾ ਜਲਦ ਹੀ ਇਸ ਦਾ ਪੂਰਾ ਜਵਾਬ ਪੇਸ਼ ਕਰਾਂਗੇ। ਬੈਂਸ ਨੂੰ ਘਿਰਦਾ ਵੇਖ ਆਪ ਦੇ ਵਿਧਾਇਕ ਅਮਨ ਅਰੋੜਾ ਖੜੇ ਹੋਏ ਅਤੇ ਇਸ ਤੋਂ ਬਾਅਦ ਮਾਈਨਿੰਗ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਦੀ ਐਂਟਰੀ ਹੋਈ ਅਤੇ ਅਮਨ ਅਰੋੜਾ ਦੇ ਸਾਹਮਣੇ ਖੜੇ ਹੋ ਗਏ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਫਿਰ ਦੋਵਾਂ ਨੇ ਇੱਕ ਦੂਜੇ ਨੂੰ ਚੁਣੌਤੀ ਦਿੱਤੀ।
ਅਮਨ ਅਰੋੜਾ ਦੀ ਚੁਣੌਤੀ ‘ਤੇ ਬਾਜਵਾ ਦਾ ਜਵਾਬ
ਅਮਨ ਅਰੋੜਾ ਨੇ ਕਾਂਗਰਸ ਨੂੰ ਪੁੱਛਿਆ ਕੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਉਨ੍ਹਾਂ ਕੋਲ ਗੈ ਰ ਕਾਨੂੰਨੀ ਮਾਈਨਿੰਗ ਕਰਨ ਵਾਲੇ ਕਾਂਗਰਸੀਆਂ ਦੀ 10 ਸਫ਼ਿਆਂ ਦੀ ਪੂਰੀ ਲਿਸਟ ਹੈ, ਇਸ ‘ਤੇ ਪ੍ਰਤਾਪ ਸਿੰਘ ਬਾਜਵਾ ਗੁੱਸੇ ਨਾਲ ਲਾਲ-ਪੀਲੇ ਹੋ ਗਏ ਅਤੇ ਚੁਣੌਤੀ ਦਿੱਤੀ ਕਿ ਮਾਨ ਸਰਕਾਰ ਕੈਪਟਨ ਅਮਰਿੰਦਰ ਸਿੰਘ ਖਿਲਾ ਫ਼ ਇੰਟੈਰੋਗੇਸ਼ਨ ਕਰਨ ਦੀ ਹਿੰਮਤ ਕਰੇ। ਇਸ ਤੋਂ ਬਾਅਦ ਵਾਰੀ ਸੀ ਮੁੱਖ ਮੰਤਰੀ ਭਗਵੰਤ ਮਾਨ ਦੀ ਰਾਜਪਾਲ ਦੇ ਭਾਸ਼ਣ ‘ਤੇ ਬੋਲਣ ਦੀ, ਪਰ ਭਾਸ਼ਣ ਤੋਂ ਪਹਿਲਾਂ ਹੀ ਕਾਂਗਰਸ ਨੇ ਵਾਅਕਾਊਟ ਕਰ ਦਿੱਤਾ। ਮਾਨ ਨੇ ਤੰਜ ਕਸਦੇ ਹੋਏ ਕਿਹਾ ਕਾਂਗਰਸ ਨੂੰ ਸੁਣਨ ਦੀ ਆਦਤ ਹੀ ਨਹੀਂ ਹੈ।
ਰਾਜਪਾਲ ਦੇ ਭਾਸ਼ਣ ‘ਤੇ ਭਗਵੰਤ ਮਾਨ ਕੀ ਬੋਲੇ ?
ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ‘ਆਪ’ ਸਰਕਾਰ ਦੇ 100 ਦਿਨ ਪੂਰੇ ਹੋ ਚੁੱਕੇ ਹਨ ਤੇ ਇਸ ਦੌਰਾਨ 3 ਮਹੀਨਿਆਂ ਦੇ ਕਾਰਜਕਾਲ ਦੌਰਾਨ ਸਰਕਾਰ ਨੇ ਭ੍ਰਿ ਸ਼ਟਾਚਾਰ ‘ਤੇ ਨਕੇਲ ਕੱਸੀ ਹੈ।ਇਸ ਤੋਂ ਇਲਾਵਾ ਸੀਐੱਮ ਮਾਨ ਨੇ ਵਿਧਾਇਕਾਂ ਦੀ ਇੱਕ ਪੈਨਸ਼ਨ ਕਰਨ ਦੇ ਫੈਸਲੇ ਨੂੰ ਵੀ ਆਪਣੀ ਵੱਡੀ ਉਪਲਬਧੀ ਦੱਸਿਆ। ਮੁੱਖ ਮੰਤਰੀ ਨੇ ਕਿਹਾ ਪੰਜਾਬ ਸਰਕਾਰ ਨੇ ਦਿੱਲੀ ਏਅਰਪੋਰਟ ਤੱਕ ਸਰਕਾਰੀ ਬੱਸ ਸੇਵਾ ਸ਼ੁਰੂ ਕਰਨ ਦਾ ਆਪਣਾ ਵਾਅਦਾ ਵੀ ਪੂਰਾ ਕਰ ਦਿੱਤਾ ਹੈ।
ਇਸ ਤੋਂ ਇਲਾਵਾ ਸੀਐੱਮ ਮਾਨ ਨੇ ਐਂਟੀ ਗੈਂ ਗਸਟਰ ਟਾਸਕ ਫੋਰਸ ਦੇ ਗਠਨ ‘ਤੇ ਵੀ ਆਪਣੀ ਸਰਕਾਰ ਦੀ ਪਿੱਠ ਥਾਪੜੀ। ਨ ਸ਼ੇ ਖਿਲਾਫ਼ ਸਰਕਾਰੀ ਦੀ ਮੁਹਿੰਮ ਦਾ ਜ਼ਿਕਰ ਕਰਦੇ ਹੋਏ ਭਗਵੰਤ ਮਾਨ ਦੱਸਿਆ ਕਿ ਸਰਕਾਰ ਨੇ 500 ਸੈਂਟਰ ਤਿਆਰ ਕੀਤੇ ਨੇ। ਇਸ ਤੋਂ ਇਲਾਵਾ ਨ ਸ਼ੇ ਦੇ ਖਿ ਲਾਫ਼ ਪੁ ਲਿਸ ਨੂੰ ਸਖ਼ ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੇਕਰ ਨਿੱਜੀ ਸਕੂਲ ਆਪਣੀ ਮਰਜ਼ੀ ਨਾਲ ਫੀਸ ਵਧਾਉਂਦੇ ਨੇ ਤਾਂ NOC ਰੱਦ ਕਰਾਂਗੇ। ਇਸ ਤੋਂ ਇਲਾਵਾ ਅਧਿਆਪਕਾਂ ਤੋਂ ਪੜਾਈ ਕਰਵਾਉਣ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਲਿਆ ਜਾਵੇਗਾ,।ਮੁੱਖ ਮੰਤਰੀ ਦੇ ਭਾਸ਼ਣ ਤੋਂ ਬਾਅਦ ਵਿਧਾਨਸਭਾ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਗਈ।