Punjab

ਪਿਤਾ ਪਾਣੀ ਵਾਲੀ ਟੈਂਕੀ ‘ਤੇ ਚੜ੍ਹਿਆ! ਛਾਲ ਮਾਰਨ ਦੀ ਦਿੱਤੀ ਚੇਤਾਵਨੀ

ਬਿਊਰੋ ਰਿਪੋਰਟ – ਜਲਾਲਬਾਦ (Jalalabad) ਦੇ ਪਿੰਡ ਮੋਹਕਮ ਅਰਾਈਆਂ ਵਿੱਚ ਇਕ ਪਿਤਾ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਿਆ, ਜਿਸ ਤੋਂ ਬਾਅਦ ਉਸ ਵੱਲੋਂ ਛਾਲ ਮਾਰਨ ਦੀ ਚਿਤਾਵਨੀ ਦਿੱਤੀ ਗਈ। ਜਾਣਕਾਰੀ ਮੁਤਾਬਕ ਉਸ ਦਾ 23 ਸਾਲ ਬੱਚਾ ਪਿਛਲੇ 12 ਦਿਨਾਂ ਤੋਂ ਲਾਪਤਾ ਹੈ, ਉਸ ਦਾ ਕੋਈ ਵੀ ਸੁਰਾਗ ਨਹੀਂ ਮਿਲ ਰਿਹਾ ਹੈ। ਇਸ ਤੋਂ ਤੰਗ ਆ ਕੇ ਉਸ ਨੇ ਇਹ ਕਦਮ ਚੁੱਕਿਆ ਹੈ।

ਇਸ ਸਬੰਧੀ ਪਿੰਡ ਵਾਲੀਆਂ ਨੇ ਦੱਸਿਆ ਕਿ ਰੁਲਿਆ ਸਿੰਘ ਦਾ ਲੜਕਾ ਮੋਹਨ ਸਿੰਘ ਪਿਛਲੇ 12 ਦਿਨਾਂ ਤੋਂ ਲਾਪਤਾ ਹੈ। ਉਸ ਵੱਲੋਂ ਪੁਲਿਸ ਕੋਲ ਵੀ ਪਹੁੰਚ ਕੀਤੀ ਗਈ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਪੁਲਿਸ ਵੱਲੋਂ ਕਾਰਵਾਈ ਨਾ ਕਰਨ ਕਰਕੇ ਉਸ ਵੱਲੋਂ ਇਹ ਸਖਤ ਦਕਮ ਚੁੱਕਿਆ ਹੈ। ਉਸ ਵੱਲੋਂ ਮੰਗ ਕੀਤੀ ਜਾ ਰਹੀ ਹੈ ਉਸ ਦੇ ਬੱਚੇ ਨੂੰ ਲੱਭਿਆ ਜਾਵੇ।

ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਕੋਲ ਸ਼ਿਕਾਇਤ ਆ ਚੁੱਕੀ ਹੈ ਅਤੇ ਉਸ ਦੇ ਲੜਕੇ ਨੂੰ ਲੱਭਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ –  PGI ਚੰਡੀਗੜ੍ਹ ਦੇ ਡਾਕਟਰ ’ਤੇ ਮਹਿਲਾ ਮਰੀਜ਼ ਨੇ ਲਗਾਏ ਗੰਭੀਰ ਇਲਜ਼ਾਮ, PGI ਦੇ ਡਾਇਰੈਕਟਰ ਨੇ ਬਿਠਾਈ ਜਾਂਚ!