ਮਹਾਰਾਸ਼ਟਰ ਵਿਚ 15 ਅਕਤੂਬਰ ਤੋਂ 4 ਨਵੰਬਰ ਤੱਕ ਨਗਦੀ ਸਮੇਤ 252 ਕਰੋੜ ਰੁਪਏ ਦੀ ਸ਼ਰਾਬ, ਨਸ਼ੀਲੇ ਪਦਾਰਥ ਅਤੇ ਕੀਮਤੀ ਧਾਤੂਆਂ ਜ਼ਬਤ ਕੀਤੀਆਂ ਗਈਆਂ ਹਨ। ਇਕ ਉੱਚ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਬੇ ਵਿੱਚ 20 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਜ਼ਾਬਤਾ 15 ਅਕਤੂਬਰ ਤੋਂ ਲਾਗੂ ਹੋ ਗਿਆ ਹੈ।
ਰਾਜ ਦੇ ਮੁੱਖ ਚੋਣ ਅਧਿਕਾਰੀ ਐਸ. ਚੋਕਲਿੰਗਮ ਨੇ ਦੱਸਿਆ ਕਿ ਪਿਛਲੇ ਤਿੰਨ ਹਫਤਿਆਂ ਦੌਰਾਨ 63.47 ਕਰੋੜ ਰੁਪਏ ਦੀ ਨਕਦੀ, 33.73 ਕਰੋੜ ਰੁਪਏ ਦੀ ਸ਼ਰਾਬ, 32.67 ਕਰੋੜ ਰੁਪਏ ਨਸ਼ੀਲੇ ਪਦਾਰਥ, 83.12 ਕਰੋੜ ਰੁਪਏ ਦੀਆਂ ਸੋਨੇ ਅਤੇ ਚਾਂਦੀ ਵਰਗੀਆਂ ਕੀਮਤੀ ਧਾਤਾਂ ਅਤੇ (ਵੋਟਰਾਂ ਨੂੰ ਭਰਮਾਉਣ ਨਾਲ ਸਬੰਧਤ) 36.62 ਕਰੋੜ ਰੁਪਏ ਦੀਆਂ ਮੁਫ਼ਤ ਵਸਤਾਂ ਜ਼ਬਤ ਕਰ ਲਈਆਂ ਗਈਆਂ ਹਨ।
ਇਹ ਵੀ ਪੜ੍ਹੋ – 50 ਵਿੱਚੋਂ 28 ਰਾਜਾਂ ਦੇ ਨਤੀਜੇ ਆਏ: ਟਰੰਪ 19 ਵਿੱਚ ਜਿੱਤੇ, ਕਮਲਾ ਨੇ 9 ਵਿੱਚ ਕੀਤੀ ਜਿੱਤ ਪ੍ਰਾਪਤ