India Punjab

ਪੰਜਾਬ ਸਣੇ ਦੇਸ਼ ਦੇ ਇਹਨਾਂ ਸੂਬਿਆਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਹੋਇਆ ਵਾਧਾ,ਡੀਜ਼ਲ ਦੇ ਰੇਟ ਵੀ ਵਧੇ

ਚੰਡੀਗੜ੍ਹ : ਪਹਿਲਾਂ ਤੋਂ ਹੀ ਮਹਿੰਗਾਈ ਦੀ ਚੱਕੀ ਵਿੱਚ ਪਿਸਦੀ ਹੋਈ ਆਮ ਜਨਤਾ ਨੂੰ ਮਹਿੰਗਾਈ ਦੀ ਹੋਰ ਮਾਰ ਪਈ ਹੈ । ਪੰਜਾਬ ਤੇ ਇਸ ਦੇ ਗੁਆਂਢੀ ਸੂਬੇ ਹਰਿਆਣਾ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਹੋ ਗਿਆ ਹੈ ।

ਦੇਸ਼ ਵਿਚ ਤੇਲ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਸੋਧ ਕੀਤੀ ਹੈ।ਜਿਸ ਤੋਂ ਬਾਅਦ ਹੁਣ ਪੰਜਾਬ ਵਿੱਚ ਪੈਟਰੋਲ 38 ਪੈਸੇ ਮਹਿੰਗਾ ਹੋ ਕੇ 97.55 ਰੁਪਏ ਅਤੇ ਡੀਜ਼ਲ 36 ਪੈਸੇ ਮਹਿੰਗਾ ਹੋ ਕੇ 87.90 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਦੇਸ਼ ਦੇ ਕਈ ਹੋਰ ਸੂਬਿਆਂ ‘ਚ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਬਦਲਾਅ ਹੋਇਆ ਹੈ।ਅੱਜ ਜੰਮੂ-ਕਸ਼ਮੀਰ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ 89 ਪੈਸੇ ਤੇ ਡੀਜ਼ਲ ਵਿਚ 63 ਪੈਸੇ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਹਰਿਆਣਾ ਵਿਚ ਪੈਟਰੋਲ ਅਤੇ ਡੀਜ਼ਲ 21 ਪੈਸੇ ਦੇ ਵਾਧੇ ਨਾਲ ਕ੍ਰਮਵਾਰ 97.45 ਰੁਪਏ ਅਤੇ 90.29 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ।ਦੂਜੇ ਪਾਸੇ ਮਹਾਰਾਸ਼ਟਰ ‘ਚ ਪੈਟਰੋਲ 53 ਪੈਸੇ ਸਸਤਾ ਹੋ ਕੇ 106.32 ਰੁਪਏ ਪ੍ਰਤੀ ਲੀਟਰ ‘ਤੇ ਵਿਕ ਰਿਹਾ ਹੈ। ਇੱਥੇ ਡੀਜ਼ਲ ਵੀ 49 ਪੈਸੇ ਘਟ ਗਿਆ ਹੈ। ਇਸ ਤੋਂ ਇਲਾਵਾ ਰਾਜਸਥਾਨ, ਪੱਛਮੀ ਬੰਗਾਲ ਅਤੇ ਉੱਤਰ ਪ੍ਰਦੇਸ਼ ਵਿੱਚ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।