ਨਵੀਂ ਦਿੱਲੀ : ਭਾਰਤੀ ਮੌਸਮ ਵਿਭਾਗ (IMD) ਨੇ ਭਾਰਤ ਵਿੱਚ ਜੂਨ ਵਿੱਚ ਆਮ ਨਾਲੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ। ਆਈਐਮਡੀ (IMD ) ਨੇ ਸ਼ੁੱਕਰਵਾਰ ਨੂੰ ਦੱਖਣ-ਪੱਛਮੀ ਮੌਨਸੂਨ ਦੇ ਸਬੰਧ ਵਿੱਚ ਆਪਣੀ ਭਵਿੱਖਬਾਣੀ ਵਿੱਚ ਪ੍ਰਗਟਾਵਾ ਕੀਤਾ ਹੈ।
ਮੌਸਮ ਵਿਭਾਗ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਇੱਕ ਵਾਰ ਮੌਨਸੂਨ ਦੇ ਮਜ਼ਬੂਤ ਹੋਣ ਤੋਂ ਬਾਅਦ ਅਸੀਂ ਉਮੀਦ ਕਰ ਰਹੇ ਹਾਂ ਕਿ ਇਹ 4 ਜੂਨ ਦੇ ਆਸਪਾਸ ਕੇਰਲ ਪਹੁੰਚ ਜਾਵੇਗਾ। 1 ਜੂਨ ਤੋਂ ਪਹਿਲਾਂ ਮੌਨਸੂਨ ਦੇ ਆਉਣ ਦੀ ਉਮੀਦ ਨਹੀਂ ਹੈ। ਇਸ ਸਾਲ ਮੌਨਸੂਨ ਆਮ ਵਾਂਗ ਰਹਿਣ ਦੀ ਸੰਭਾਵਨਾ ਹੈ।
ਇਨ੍ਹਾਂ ਸੂਬਿਆਂ ਵਿੱਚ ਮੀਂਹ ਘੱਟ ਪੈਣ ਦੀ ਸੰਭਾਵਨਾ
ਮੌਸਮ ਵਿਭਾਗ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਆਮ ਨਾਲੋਂ 96 ਫੀਸਦੀ ਮੀਂਹ ਪੈਣ ਦੀ ਉਮੀਦ ਹੈ। ਆਈਐਮਡੀ ਨੇ ਕਿਹਾ ਕਿ ਪੰਜਾਬ, ਹਰਿਆਣਾ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਾਲੇ ਇਸ ਖੇਤਰ ਵਿੱਚ ਪੂਰੇ ਸੀਜ਼ਨ ਦੌਰਾਨ 92 ਫੀਸਦੀ ਤੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਦੂਜੇ ਖੇਤਰਾਂ ਵਿਚ ਆਮ ਜਾਂ ਆਮ ਤੋਂ ਵੱਧ ਬਾਰਸ਼ ਹੋਣ ਦੀ ਉਮੀਦ ਹੈ। ਆਈਐਮਡੀ ਨੇ ਕਿਹਾ ਕਿ ਜੂਨ ਤੋਂ ਸਤੰਬਰ ਤੱਕ ਭਾਰਤ ਵਿੱਚ ਦੱਖਣ-ਪੱਛਮੀ ਮੌਨਸੂਨ ਆਮ ਵਾਂਗ ਰਹਿ ਸਕਦਾ ਹੈ।
Monsoon 2023 update : ਮੌਨਸੂਨ ਬਾਰੇ ਆਈ ਵੱਡੀ ਖੁਸ਼ਖ਼ਬਰੀ, IMD ਨੇ ਕੀਤਾ ਐਲਾਨ
ਜੂਨ ਮਹੀਨਾ ਆਮ ਨਾਲੋਂ ਵੱਧ ਰਹੇਗਾ ਗਰਮ
ਪੂਰੇ ਦੇਸ਼ ਵਿੱਚ ਜੂਨ ਦੇ ਮਹੀਨੇ ਵਿੱਚ ਬਾਰਸ਼ ਥੋੜੀ ਘੱਟ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਜੂਨ ਵਿੱਚ ਆਮ ਨਾਲੋਂ 92 ਫੀਸਦੀ ਤੋਂ ਘੱਟ ਮੀਂਹ ਪੈਣ ਦੀ ਉਮੀਦ ਹੈ। ਜੂਨ ਵਿੱਚ ਵੀ ਆਮ ਨਾਲੋਂ ਵੱਧ ਗਰਮ ਰਹਿਣ ਦੀ ਸੰਭਾਵਨਾ ਸੀ। ਆਈਐਮਡੀ ਮੁਤਾਬਕ ਜੂਨ ਵਿੱਚ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ। ਸੀਜ਼ਨ ਦੇ ਹੋਰ ਤਿੰਨ ਮਹੀਨਿਆਂ ਲਈ ਪੂਰਵ-ਅਨੁਮਾਨ ਬਾਅਦ ਵਿੱਚ ਜਾਰੀ ਕੀਤੇ ਜਾਣਗੇ।
ਅਲ ਨੀਨੋ ਦੇ ਹਾਲਾਤ ਬਣਨ ਦੀ ਜ਼ਿਆਦਾ ਸੰਭਾਵਨਾ
ਪ੍ਰੈੱਸ ਕਾਨਫਰੰਸ ਦੌਰਾਨ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਤਾਜ਼ਾ ਪੂਰਵ ਅਨੁਮਾਨ ਮੁਤਾਬਕ ਆਉਣ ਵਾਲੇ ਮੌਨਸੂਨ ਸੀਜ਼ਨ ਦੌਰਾਨ ਅਲ ਨੀਨੋ ਦੇ ਹਾਲਾਤ ਬਣਨ ਦੀ ਜ਼ਿਆਦਾ ਸੰਭਾਵਨਾ ਹੈ। ਆਈਐਮਡੀ ਨੇ ਕਿਹਾ ਕਿ ਮੌਨਸੂਨ ਵਿੱਚ ਐਲ ਨੀਨੋ ਦੇ ਵਿਕਾਸ ਦੀ 90 ਪ੍ਰਤੀਸ਼ਤ ਤੋਂ ਵੱਧ ਸੰਭਾਵਨਾ ਹੈ। ਹਾਲਾਂਕਿ ਇਹ ਵੀ ਦੱਸਿਆ ਕਿ ਮਾਨਸੂਨ ਸੀਜ਼ਨ ਦੌਰਾਨ ਹਿੰਦ ਮਹਾਸਾਗਰ ਉੱਤੇ ਸਕਾਰਾਤਮਕ ਆਈਓਡੀ ਸਥਿਤੀਆਂ ਦੇ ਵੀ ਸੰਕੇਤ ਹਨ, ਜਿਸ ਕਾਰਨ ਐਲ ਨੀਨੋ ਦਾ ਪ੍ਰਭਾਵ ਘੱਟ ਹੋ ਸਕਦਾ ਹੈ।
ਐਲ ਨੀਨੋ ਕੀ ਹੈ?
ਅਲ ਨੀਨੋ ਪ੍ਰਸ਼ਾਂਤ ਮਹਾਸਾਗਰ ਦੇ ਭੂਮੱਧ ਖੇਤਰ ਵਿੱਚ ਵਾਪਰਨ ਵਾਲੀ ਇੱਕ ਸਮੁੰਦਰੀ ਘਟਨਾ ਹੈ, ਜੋ ਕਿ ਦੱਖਣੀ ਅਮਰੀਕਾ ਦੇ ਪੱਛਮੀ ਤੱਟ ਤੋਂ ਦੂਰ, ਇਕਵਾਡੋਰ ਅਤੇ ਪੇਰੂ ਦੇ ਦੇਸ਼ਾਂ ਦੇ ਤੱਟਵਰਤੀ ਪਾਣੀਆਂ ਵਿੱਚ ਹਰ ਕੁਝ ਸਾਲਾਂ ਬਾਅਦ ਵਾਪਰਦੀ ਹੈ। ਇਹ ਸਮੁੰਦਰ ਵਿੱਚ ਉਥਲ-ਪੁਥਲ ਹੈ ਅਤੇ ਇਸ ਕਾਰਨ ਸਮੁੰਦਰ ਦੀ ਸਤ੍ਹਾ ਦੇ ਪਾਣੀ ਦਾ ਤਾਪਮਾਨ ਆਮ ਨਾਲੋਂ ਵੱਧ ਹੋ ਜਾਂਦਾ ਹੈ। ਜਦੋਂ ਸਮੁੰਦਰ ਦੀ ਸਤਹ ਦਾ ਪਾਣੀ ਗਰਮ ਹੋਣਾ ਸ਼ੁਰੂ ਹੋ ਜਾਂਦਾ ਹੈ, ਇਹ ਸਤ੍ਹਾ ‘ਤੇ ਰਹਿੰਦਾ ਹੈ। ਇਸ ਵਰਤਾਰੇ ਦੇ ਤਹਿਤ ਸਮੁੰਦਰ ਦੇ ਹੇਠਾਂ ਪਾਣੀ ਦੇ ਉੱਪਰ ਆਉਣ ਦੀ ਰੁਕਾਵਟ ਹੈ।
ਐਲ ਨੀਨੋ ਦੇ ਸਭ ਤੋਂ ਵੱਡੇ ਪ੍ਰਭਾਵਾਂ ਵਿੱਚੋਂ ਇੱਕ ਇਹ ਹੈ ਕਿ ਮੀਂਹ ਦੇ ਮੁੱਖ ਖੇਤਰਾਂ ਵਿੱਚ ਬਦਲਾਵ. ਇਸ ਦਾ ਮਤਲਬ ਹੈ ਕਿ ਜ਼ਿਆਦਾ ਵਰਖਾ ਵਾਲੇ ਖੇਤਰਾਂ ਵਿੱਚ ਘੱਟ ਮੀਂਹ ਅਤੇ ਘੱਟ ਵਰਖਾ ਵਾਲੇ ਖੇਤਰਾਂ ਵਿੱਚ ਜ਼ਿਆਦਾ ਮੀਂਹ ਹੁੰਦਾ ਹੈ। ਕਈ ਵਾਰ ਇਸ ਦੇ ਉਲਟ ਵੀ ਹੋ ਜਾਂਦਾ ਹੈ। ਇਸ ਦਾ ਸਿੱਧਾ ਅਸਰ ਖੇਤੀ ‘ਤੇ ਪੈਂਦਾ ਹੈ।