India Punjab

ਪੰਜਾਬ ਸਣੇ ਇਨ੍ਹਾਂ ਸੂਬਿਆਂ ‘ਚ ਮੌਸਮ ਵਿਭਾਗ ਨੇ ਪ੍ਰਗਟਾਈ ਮੀਂਹ ਦੀ ਸੰਭਾਵਨਾ….

Weather Update

ਵੈਸਟਰਨ ਡਿਸਟਰਬੈਂਸ (WD) ਦਾ ਅਸਰ ਅੱਜ (3 ਮਾਰਚ) ਨੂੰ ਵੀ ਉੱਤਰੀ ਭਾਰਤ ਵਿੱਚ ਦੇਖਣ ਨੂੰ ਮਿਲੇਗਾ। ਮੌਸਮ ਵਿਭਾਗ ਨੇ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਹੈ ਪਰ ਅੱਜ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਹਿਮਾਚਲ ਦੇ ਉਪਰਲੇ ਇਲਾਕਿਆਂ ‘ਚ ਅੱਜ ਵੀ ਬਰਫਬਾਰੀ ਹੋ ਸਕਦੀ ਹੈ। ਨੀਵੇਂ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

ਹਰਿਆਣਾ ਦੇ ਕੈਥਲ, ਜੀਂਦ, ਕਰਨਾਲ, ਪਾਣੀਪਤ, ਸੋਨੀਪਤ, ਰੋਹਤਕ, ਪੰਚਕੂਲਾ, ਅੰਬਾਲਾ, ਯਮੁਨਾਨਗਰ ਅਤੇ ਕੁਰੂਕਸ਼ੇਤਰ ‘ਚ ਮੀਂਹ ਪੈਣ ਦੀ ਜ਼ਿਆਦਾ ਸੰਭਾਵਨਾ ਹੈ। ਇੱਥੇ ਮੀਂਹ ਦੇ ਆਮ ਹੋਣ ਦੀ ਉਮੀਦ ਹੈ। ਸ਼ਨੀਵਾਰ ਸ਼ਾਮ 5.30 ਵਜੇ ਤੱਕ ਅੰਬਾਲਾ ‘ਚ 24 ਮਿਲੀਮੀਟਰ, ਹਿਸਾਰ ‘ਚ 26 ਅਤੇ ਰੋਹਤਕ ‘ਚ 47 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।

ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਪਟਿਆਲਾ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ, ਫਤਿਹਗੜ੍ਹ ਸਾਹਿਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਸ਼ਨੀਵਾਰ ਸ਼ਾਮ 5.30 ਵਜੇ ਤੱਕ ਅੰਮ੍ਰਿਤਸਰ ‘ਚ 11, ਲੁਧਿਆਣਾ ‘ਚ 6, ਪਟਿਆਲਾ ‘ਚ 7 ਅਤੇ ਜਲੰਧਰ ‘ਚ 17 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਚੰਡੀਗੜ੍ਹ ਵਿੱਚ ਵੀ ਅੱਜ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ।

ਮੌਸਮ ਵਿਗਿਆਨੀ ਸੰਦੀਪ ਸ਼ਰਮਾ ਨੇ ਦੱਸਿਆ ਕਿ ਲਾਹੌਲ-ਸਪੀਤੀ, ਕੁੱਲੂ ਅਤੇ ਕਿਨੌਰ ‘ਚ ਬਰਫਬਾਰੀ ਦੇਖੀ ਗਈ ਹੈ। ਅੱਜ ਵੀ ਇਨ੍ਹਾਂ ਇਲਾਕਿਆਂ ‘ਚ ਬਰਫਬਾਰੀ ਜਾਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਊਨਾ, ਮੰਡੀ, ਸ਼ਿਮਲਾ, ਕਾਂਗੜਾ ‘ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।