‘ਦ ਖ਼ਾਲਸ ਬਿਊਰੋ :- ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆਂ ਵਿੱਚ ਅਜੀਬੋ ਗਰੀਬ ਮਾਮਲਾ ਸਾਹਮਣੇ ਆਈਆ ਹੈ, ਜਿਸ ਵਿੱਚ ਕੋਰੋਨਾ ਦੇ ਇੱਕ ਮਰੀਜ਼ ਨੇ ਦੂਸਰੇ ਮਰੀਜ਼ ਦਾ ਕਤਲ ਕਰ ਦਿੱਤਾ ਹੈ। ਦੱਸਣਯੋਗ ਹੈ ਕਿ 37 ਸਾਲਾ ਕੋਰੋਨਾ ਦੇ ਮਰੀਜ਼ ਜੇਸ ਮਾਰਟੀਨੇਜ਼ ਨੇ 82 ਸਾਲਾ ਦੂਜੇ ਕੋਰੋਨਾ ਮਰੀਜ਼ ਨੂੰ ਆਕਸੀਜ਼ਨ ਸਿਲੰਡਰ ਮਾਰ ਕੇ ਕਤਲ ਕਰ ਦਿੱਤਾ ਹੈ।
ਲਾਸਏਂਜਲਸ ਦੀ ਪੁਲਿਸ ਦੀ ਪ੍ਰਾਪਤ ਜਾਣਕਾਰੀ ਮੁਤਾਬਿਕ ਦੋਨੋ ਹੀ ਮਰੀਜ਼ਾਂ ਦਾ ਕਮਰੇ ਵਿੱਚ ਇੱਕ ਦੂਜੇ ਨੂੰ ਨਹੀਂ ਜਾਣਦੇ ਸਨ ਅਤੇ ਦੋਨਾਂ ਦਾ ਹੀ ਕੋਰੋਨਾ ਇਲਾਜ ਚੱਲ ਰਿਹਾ ਸੀ। ਬੁਜ਼ੂਰਗ ਮਰੀਜ਼ ਨੇ ਜਦੋਂ ਕਮਰੇ ਵਿੱਚ ਪੂਜਾ ਕਰਨੀ ਸ਼ੁਰੂ ਕੀਤੀ ਤਾਂ ਜੇਸ ਨੂੰ ਇਹ ਪਸੰਦ ਨਹੀਂ ਲੱਗਿਆ ਅਤੇ ਇਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਬੁਜੂਰਗ ਮਰੀਜ਼ ‘ਤੇ ਆਕਸੀਜ਼ਨ ਸਿਲੰਡਰਰ ਚੁੱਕ ਕੇ ਮਾਰ ਦਿੱਤਾ, ਜਿਸ ਨਾਲ ਬੁਜੂਰਗ ਮਰੀਜ਼ ਦੀ ਅਗਲੇ ਦਿਨ ਉਸ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਇਹ ਘਟਨਾ ਪਿਛਲੇ ਹਫਤੇ ਦੀ ਹੈ। ਪੁਲਿਸ ਨੇ ਜੇਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਕੈਲੀਫੋਰਨੀਆ ਵਿੱਚ ਪਿਛਲੇ ਛੇ ਹਫਤਿਆ ਦੌਰਾਨ ਕੋਰੋਨਾ ਦੇ ਇੱਕ ਲੱਖ ਨਵੇਂ ਮਾਮਲੇ ਸਾਹਮਣੇ ਹਨ। ਜਿਸ ਨਾਲ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਵੱਧਣ ਕਾਰਨ ਬਿਸਤਰਿਆ ਵਿੱਚ ਕਮੀ ਆਈ ਹੈ।