India

ਤੀਜੇ ਪੜਾਅ ਦੌਰਾਨ ਉੱਤਰ ਪ੍ਰਦੇਸ਼ ਵਿੱਚ ਚੋਣਾਂ ਖ਼ਤਮ,ਕੁੱਲ 57.58% ਵੋਟਿੰਗ

‘ਦ ਖ਼ਾਲਸ ਬਿਊਰੋ :ਵਿਧਾਨ ਸਭਾ ਚੋਣਾਂ ਦੇ ਤੀਜੇ ਪੜਾਅ ਲਈ ਉੱਤਰ ਪ੍ਰਦੇਸ਼ ਵਿੱਚ ਵੋਟਿੰਗ ਖ਼ਤਮ ਹੋ ਚੁੱਕੀ ਹੈ ਤੇ ਉੱਤਰ ਪ੍ਰਦੇਸ਼ ਦੇ 16 ਜ਼ਿਲਿਆਂ ਹਾਥਰਸ, ਫ਼ਿਰੋਜ਼ਾਬਾਦ, ਏਟਾ, ਕਾਸਗੰਜ, ਮੈਨਪੁਰੀ, ਫਾਰੂਖਾਬਾਦ, ਕਨੌਜ, ਇਟਾਵਾ, ਔਰੈਯਾ, ਕਾਨਪੁਰ ਦੇਹਤ, ਕਾਨਪੁਰ ਨਗਰ, ਜਾਲੌਨ, ਝਾਂਸੀ, ਲਲਿਤਪੁਰ, ਹਮੀਰਪੁਰ ਅਤੇ ਮਹੋਬਾ ਵਿੱਚ ਸਵੇਰੇ 7:00 ਵੱਜੇ ਸ਼ੁਰੂ ਹੋ ਕੇ ਸ਼ਾਮ 6:00 ਵੱਜੇ ਤੱਕ 57.58 ਪ੍ਰਤੀਸ਼ਤ ਵੋਟਿੰਗ ਹੋਈ ਹੈ। ਇਥੇ 59 ਸੀਟਾਂ ਲਈ 627 ਉਮੀਦਵਾਰ ਮੈਦਾਨ ਵਿੱਚ ਸਨ ਤੇ 2.15 ਕਰੋੜ ਤੋਂ ਵੱਧ ਮਤਦਾਤਾਵਾਂ ਦੀ ਸੰਖਿਆ ਸੀ।
ਉੱਤਰ ਪ੍ਰਦੇਸ਼ ਵਿੱਚ ਕੁੱਝ ਥਾਵਾਂ ਤੇ ਗੜਬੜੀ ਦੀਆਂ ਖਬਰਾਂ ਵੀ ਮਿਲੀਆਂ ਤੇ ਕੁੱਝ ਪਾਰਟੀ ਲੀਡਰਾਂ ਵੱਲੋਂ ਚੋਣ ਕਮਿਸ਼ਨ ਤੋਂ ਜਾਂਚ ਦੀ ਮੰਗ ਵੀ ਕੀਤੀ ਗਈ। ਵਿਧਾਨ ਸਭਾ ਚੋਣਾਂ ਦੇ ਤੀਜੇ ਗੇੜ ਲਈ ਚੱਲ ਰਹੀ ਵੋਟਿੰਗ ਦੇ ਦੌਰਾਨ ਹਾਥਰਸ ਨਿਊਜ਼ ‘ਚ ਭਾਜਪਾ ਨੇਤਾ ਦੀ ਹੱਤਿ ਆ ਦੀ ਖ਼ਬਰ ਵੀ ਆਈ ਹੈ। ਹਾਥਰਸ ਜ਼ਿਲ੍ਹੇ ਦੇ ਸਿਕੰਦਰਰਾਊ ਵਿਧਾਨ ਸਭਾ ਵਿੱਚ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਕ੍ਰਿਸ਼ਨਾ ਯਾਦਵ ਦੀ ਗੋ ਲੀ ਲੱਗਣ ਕਾਰਨ ਮੌ ਤ ਹੋ ਗਈ ਹੈ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਭਾਜਪਾ ਨੇਤਾ ਨੂੰ ਕਿਸੇ ਨੇ ਗੋ ਲੀ ਮਾਰੀ ਹੈ ਜਾਂ ਖੁਦ ਕੁਸ਼ੀ ਕੀਤੀ ਹੈ।
ਉੱਤਰ ਪ੍ਰਦੇਸ਼ ਵਿੱਚ ਹਾਲੇ ਰਹਿੰਦੀਆਂ ਸੀਟਾਂ ਸੀਟਾਂ ਲਈ ਵੋਟਿੰਗ ਹੋਣੀ ਹਾਲੇ ਬਾਕਿ ਹੈ। ਇਹਨਾਂ ਚੋਣਾਂ ਦਾ ਨਤੀਜਾ 10 ਮਾਰਚ ਨੂੰ ਐਲਾਨਿਆ ਜਾਵੇਗਾ।