ਸੰਗਰੂਰ : ਸੰਗਰੂਰ ‘ਚ ਵਾਪਰੇ ਸ਼ਰਾਬ ਕਾਂਡ ‘ਤੇ ਕੇਂਦਰ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰ ਰਹੀ ਹੈ | ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਪੰਜਾਬ ਸਰਕਾਰ ਸੁੱਤੀ ਪਈ ਹੈ, ਜਿਸ ਸੂਬੇ ‘ਚ 21 ਲੋਕਾਂ ਦੀ ਜਾਨ ਚਲੀ ਗਈ, ਉਸ ਸੂਬੇ ਦੇ ਮੁੱਖ ਮੰਤਰੀ ਦਿੱਲੀ ‘ਚ ਸੌਂ ਰਹੇ ਹਨ ਅਤੇ ਉਨ੍ਹਾਂ ਨੇ ਇਸ ਘਟਨਾ ਬਾਰੇ ਇਕ ਸ਼ਬਦ ਵੀ ਨਹੀਂ ਬੋਲਿਆ ਅਤੇ ਨਾ ਹੀ ਜਾਂਚ ਸ਼ੁਰੂ ਕੀਤੀ ਹੈ।
ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਪੰਜਾਬ ਸਰਕਾਰ ਸੁੱਤੀ ਪਈ ਹੈ, ਜਿਸ ਸੂਬੇ ‘ਚ 21 ਲੋਕਾਂ ਦੀ ਜਾਨ ਚਲੀ ਗਈ, ਉਸ ਸੂਬੇ ਦੇ ਮੁੱਖ ਮੰਤਰੀ ਦਿੱਲੀ ‘ਚ ਸੌਂ ਰਹੇ ਹਨ ਅਤੇ ਉਨ੍ਹਾਂ ਨੇ ਇਸ ਘਟਨਾ ਬਾਰੇ ਇਕ ਸ਼ਬਦ ਵੀ ਨਹੀਂ ਬੋਲਿਆ ਅਤੇ ਨਾ ਹੀ ਜਾਂਚ ਸ਼ੁਰੂ ਕੀਤੀ ਹੈ। ਸ਼ਰਾਬ ਪਾਲਿਸੀ ਕੇਸ ਵਿਚ ਮਨੀਸ਼ ਸਿਸੋਦੀਆ, ਸੰਜੇ ਸਿੰਘ ਤੇ ਹੁਣ ਅਰਵਿੰਦ ਕੇਜਰੀਵਾਲ ਜੇਲ ਚਲੇ ਗਏ ਹਨ, ਉਥੇ ਪੰਜਾਬ ਦੇ ਸੀ.ਐਮ. ਦਿੱਲੀ ਪਹੁੰਚ ਚੁੱਕੇ ਹਨ ਪਰ ਜਦੋਂ ਉਨ੍ਹਾਂ ਦੇ ਹਲਕੇ ਵਿਚ 21 ਲੋਕ ਨਾਜਾਇਜ਼ ਸ਼ਰਾਬ ਪੀਣ ਨਾਲ ਮਰਦੇ ਹਨ।
ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸ਼ਰਾਬ ਦੇ ਵਪਾਰੀਆਂ ਨੂੰ ਸੁਰੱਖਿਆ ਦਿੰਦੀ ਹੈ, ਕੀ ਭਾਰਤ ਦੇ ਲੋਕ ਸੁੱਤੇ ਹੋਏ ਪੰਜਾਬ ਨੂੰ ਮਨਜ਼ੂਰੀ ਦਿੰਦੇ ਹਨ? ਦਿੱਲੀ ਸਰਕਾਰ ਜੇਲ ਤੋਂ ਚੱਲ ਰਹੀ ਹੈ। ਅਸੀਂ ਹਮੇਸ਼ਾ ਕਿਹਾ ਕਿ ਅਰਵਿੰਦ ਕੇਜਰੀਵਾਲ ਕਿੰਗਪਿਨ ਹਨ ਅਤੇ ਹੁਣ ਈ.ਡੀ. ਵੀ ਅਜਿਹਾ ਕਹਿੰਦੀ ਹੈ।
#WATCH | Union Minister Anurag Thakur says, "The state where 21 people lost their lives, the CM of that state is sleeping in Delhi and didn't utter a word about the incident, nor initiated an investigation. To fight for the jailed accused in the Excise Policy case Manish Sisodia,… pic.twitter.com/kyDD06NrxS
— ANI (@ANI) March 24, 2024
ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪੀੜਤ ਪਰਿਵਾਰਾਂ ਨੂੰ ਭਰੋਸਾ ਦਿੱਤਾ ਹੈ ਕਿ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਇਹ ਮੌਤਾਂ ਨਹੀਂ ਕਤਲ ਨੇ, ਮਾਸੂਮ ਲੋਕਾਂ ਦੇ ਕਾਤਲਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਦੋਸ਼ੀਆਂ ਨੂੰ ਕਾਨੂੰਨ ਮੁਤਾਬਕ ਸਖਤ ਸਜ਼ਾ ਦਿੱਤੀ ਜਾਵੇਗੀ। ਸਰਕਾਰ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕਰੇਗੀ।
ਪਿਛਲੇ ਦਿਨੀਂ ਸੰਗਰੂਰ ਜ਼ਿਲ੍ਹੇ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਕਈ ਮੌਤਾਂ ਹੋਈਆਂ ਸੀ…ਅੱਜ ਮੌਕੇ 'ਤੇ ਜਾਕੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਤੇ ਹਰ ਸਮੇਂ ਇਹਨਾਂ ਪਰਿਵਾਰਾਂ ਦੀ ਮਦਦ ਦਾ ਭਰੋਸਾ ਦਿੱਤਾ…
ਮਾਸੂਮ ਲੋਕਾਂ ਦੇ ਇਹਨਾਂ ਕਾਤਲਾਂ ਨੂੰ ਬਖਸ਼ਿਆ ਨਹੀਂ ਜਾਵੇਗਾ…ਇਹ ਮੌਤਾਂ ਨਹੀਂ ਕਤਲ ਨੇ…ਕਾਨੂੰਨ ਮੁਤਾਬਕ ਸਖਤ ਸਜ਼ਾ… pic.twitter.com/6r1y2LayGm
— Bhagwant Mann (@BhagwantMann) March 24, 2024
ਇਸ ਤੋਂ ਇਲਾਵਾ ਬੀਜੇਪੀ ਪੰਜਾਬ ਪ੍ਰਧਾਨ ਸੁਨੀਲਜਕਹਰ ਪੀੜਤ ਪਰਿਵਾਰਾਂ ਨੂੰ ਮਿਲਣ ਗਏ | ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਨੌਜਵਾਨਾਂ ਨੂੰ ਸੰਭਾਲਣਾ ਸੀ ਕੇਜਰੀਵਾਲ ਨੂੰ ਬਾਅਦ ਵਿਚ ਵੇਖ ਲੈਂਦੇ।
ਉਹਨਾਂ ਕਿਹਾ ਕਿ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਆਏ ਤਾਂ ਉਹਨਾਂ ਨੇ ਐਸਆਈਟੀ ਦਾ ਗਠਨ ਕੀਤਾ ਹੈ। STI ਪੰਜਾਬ ਸਰਕਾਰ ਨੇ ਨਹੀਂ ਬਣਾਈ, ਅਸੀਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਤਾਂ ਉਹਨਾਂ ਨੇ SIT ਦਾ ਗਠਨ ਹੋਇਆ | ਅਸੀਂ ਸੀਬੀਂਨ ਸੀ ਕੋਲ ਗਏ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਰਿਪੋਰਟ ਦਿਓ , ਜ਼ਹਿਰੀਲੀ ਸ਼ਰਾਬ ਕਾਂਡ ਦੀ | ਸੁਨੀਲ ਜਾਹਕਾਰ ਇਹ ਵੀ ਕਿਹਾ ਕਿ ਸ਼ਰਾਬ ਮਾਫ਼ੀਆ ਜੇਲ੍ਹਾਂ ‘ਚੋ ਚਲ ਰਿਹਾ, ਉਸ ਉੱਤੇ ਮੁੱਖ ਮੰਤਰੀ ਕੋਈ ਐਕਸ਼ਨ ਲੈਣ।
ਸੁਨੀਲ ਜਾਖੜ ਨੇ ਅਮਨ ਅਰੋੜਾ ਦੇ ਬਿਆਨ ਨੂੰ ਸ਼ਰਮਨਾਕ ਵੀ ਦੱਸਿਆ |ਜਿਸ ਚ ਅਮਨ ਅਰੋੜਾ ਨੇ ਕਿਹਾ ਸੀ ਕਿ ਨਿੱਜੀ ਤੌਰ ‘ਤੇ ਵਿਕ ਰਹੀ ਸ਼ਰਾਬ ‘ਤੇ ਸਰਕਾਰ ਦੀ ਜਿੰਮੇਵਾਰੀ ਨਹੀਂ ਹੈ, ਜਾਖੜ ਨੇ ਕਿਹਾ ਕਿ ਜੇਕਰ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ ਤਾਂ ਛੱਡ ਦਿਓ ਕੁਰਸੀਆਂ| ਜਾਖੜ ਨੇ ਕਿਹਾ ਕਿ ਸ਼ਰਮਨਾਕ ਗੱਲ ਹੈ ਕਿ ਇਨ੍ਹਾਂ ਪਰਿਵਾਰਾਂ ਦੇ ਮਲਮ ਲਾਉਣ ਦੀ ਬਜਾਏ ਨਮਕ ਛਿੜਕ ਰਿਹਾ ਹੈ।
ਪੀੜਤ ਪਰਿਵਾਰ ਨੂੰ ਅੱਜ ਮਿਲਣ ਆਏ ਵਿਤ ਮੰਤਰੀ ਹਰਪਾਲ ਚੀਮਾ ਨੂੰ ਘਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਚੀਮਾ ਸਾਬ ਦਾ ਨੰਬਰ ਵੀ ਲੱਗਣ ਵਾਲਾ ਹੈ | ਇਹ ਇਸ਼ਾਰਾ ਹੁਣ ਜਾਖੜ ਕਿਸ ਕਾਰਵਾਈ ਵੱਲ ਕਰ ਗਏ ਇਹ ਆਉਣ ਵਾਲਾ ਸਮਾਂ ਦੱਸੇਗਾ |