The Khalas Tv Blog Khetibadi ਅਗਲੇ 2 ਸਾਲਾਂ ‘ਚ ਪੰਜਾਬ ਵਿੱਚ ਸੇਬਾਂ ਦੇ ਬਾਗ ਲਗਾਉਣ ਦੀ ਹੋਵੇਗੀ ਤਿਆਰੀ : ਹਰਪਾਲ ਚੀਮਾ
Khetibadi Punjab

ਅਗਲੇ 2 ਸਾਲਾਂ ‘ਚ ਪੰਜਾਬ ਵਿੱਚ ਸੇਬਾਂ ਦੇ ਬਾਗ ਲਗਾਉਣ ਦੀ ਹੋਵੇਗੀ ਤਿਆਰੀ : ਹਰਪਾਲ ਚੀਮਾ

In the next 2 years preparations will be made to plant apple orchards in Punjab: Harpal Cheema

ਅਗਲੇ 2 ਸਾਲਾਂ 'ਚ ਪੰਜਾਬ ਵਿੱਚ ਸੇਬਾਂ ਦੇ ਬਾਗ ਲਗਾਉਣ ਦੀ ਹੋਵੇਗੀ ਤਿਆਰੀ : ਹਰਪਾਲ ਚੀਮਾ

ਚੰਡੀਗੜ੍ਹ : ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ( CM Bhagwant Singh Mann ) ਦੀ ਅਗਵਾਈ ਵਾਲੀ ਪੰਜਾਬ ਸਰਕਾਰ ( Punjab Government) ਅੱਜ ਬਜਟ ( Punjab Budget ) ਪੇਸ਼ ਕੀਤਾ। ਇਹ ਭਗਵੰਤ ਮਾਨ ਸਰਕਾਰ ਦਾ ਪਹਿਲਾ ਪੂਰਨ ਬਜਟ ਹੈ। ਵਿੱਤ ਮੰਤਰੀ ਹਰਪਾਲ ਚੀਮਾ ਨੇ ਪੰਜਾਬ ਦਾ ਬਜਟ ਪੇਸ਼ ਕੀਤਾ । ਚੀਮਾ ਨੇ ਸਪੱਸ਼ਟ ਕੀਤਾ ਕਿ ਬਜਟ ਦਾ ਕੇਂਦਰ ਸਿੱਖਿਆ, ਸਿਹਤ, ਰੁਜ਼ਗਾਰ ਅਤੇ ਖੇਤੀਬਾੜੀ ਹਨ।

ਚੀਮਾ ਨੇ ਕਿਹਾ ਕਿ ਅਗਲੇ 2 ਸਾਲਾਂ ‘ਚ ਪੰਜਾਬ ਵਿੱਚ ਸੇਬਾਂ ਦੇ ਬਾਗ ਲਗਾਉਣ ਦੀ ਹੋਵੇਗੀ ਤਿਆਰੀ ਅਤੇ GNDU ਅੰਮ੍ਰਿਤਸਰ ਨੇ ਪੰਜਾਬ ਦੇ ਜਲਵਾਯੂ ਅਨੁਕੂਲ ਸੇਬਾਂ ਦੀ ਕਿਸਮ ਤਿਆਰ ਕੀਤੀ ਹੈ। ਜਾਣਕਾਰੀ ਅਨੁਸਾਰ ਬਜਟ ਦੌਰਾਨ ਹਰਪਾਲ ਚੀਮਾ ਨੇ ਕਿਹਾ ਕਿ  ਗੁਰੂੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਨੇ ਟੀਸ਼ੂ ਕਲਚਰ ਰਾਹੀਂ ਸੇਬ ਦੀ ਇੱਕ ਕਿਸਮ ਤਿਆਰ ਕੀਤੀ ਹੈ, ਜੋ ਪੰਜਾਬ ਦੇ ਜਲਵਾਯੂ ਹਾਲਾਤਾਂ ਦੇ ਅਣਕੂਲ ਹੈ। ਚੀਮਾ ਨੇ ਕਿਹਾ ਕਿ ਅਗਲੇ ਦੋ ਸਾਲਾਂ ਵਿੱਚ ਅਸੀਂ ਇਹ ਉਮੀਦ ਕਰ ਸਕਦੇ ਹਾਂ ਕਿ ਪੰਜਾਬ ਦੇ ਆਪਣੇ ਸੇਬ ਦੇ ਬਗੀਚੇ ਹੋਣਗੇ ਜੋ ਕਿ ਕੇਵਲ ਪਹਾੜੀ ਇਲਾਕਿਆਂ ਵਿੱਚ ਹੀ ਨਜ਼ਰ ਆਉਂਦੇ ਹਨ।

Exit mobile version