‘ਦ ਖ਼ਾਲਸ ਬਿਊਰੋ :- ਕਿਸਾਨਾਂ ਵੱਲੋਂ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਤਹਿਤ ਪੀਆਰਟੀਸੀ ਨੂੰ 85 ਲੱਖ ਦਾ ਘਾਟਾ ਹੋਇਆ ਹੈ। ਭਾਰਤ ਬੰਦ ਦੌਰਾਨ ਪੀਆਰਟੀਸੀ ਦੀਆਂ 1100 ਤੋਂ ਵੱਧ ਬੱਸਾਂ ਬੱਸ ਅੱਡਿਆਂ ਅਤੇ ਹੋਰਨਾਂ ਥਾਂਵਾਂ ‘ਤੇ ਹੀ ਖੜ੍ਹੀਆਂ ਰਹੀਆਂ। ਪੀਆਰਟੀਸੀ ਦੇ ਹੈੱਡਕੁਆਰਟਰ ਪਟਿਆਲਾ ਵਿਚਲੇ ਮੁੱਖ ਬੱਸ ਅੱਡੇ ਦੇ ਮੁੱਖ ਗੇਟ ਨੂੰ ਤਾਲਾ ਜੜਿਆ ਰਿਹਾ। ਇਸ ਤਰ੍ਹਾਂ ਪਹਿਲਾਂ ਹੀ ਆਰਥਿਕ ਸੰਕਟ ਨਾਲ ਜੂਝ ਰਹੀ ਪੀਆਰਟੀਸੀ ਨੂੰ ਭਾਰਤ ਬੰਦ ਦੌਰਾਨ ਤਕਰੀਬਨ 85 ਲੱਖ ਰੁਪਏ ਦਾ ਘਾਟਾ ਪਿਆ। ਕਰੋਨਾ ਮਹਾਂਮਾਰੀ ਦੌਰਾਨ ਲੱਗੇ ਕਰਫਿਊ ਦੌਰਾਨ ਕੁੱਝ ਮਹੀਨੇ ਤਾਂ ਪੀਆਰਟੀਸੀ ਦੀਆਂ ਬੱਸਾਂ ਮੁਕੰਮਲ ਰੂਪ ’ਚ ਹੀ ਬੰਦ ਰਹੀਆਂ ਸਨ। ਪੀਆਰਟੀਸੀ ਦੀ ਰੋਜ਼ਾਨਾ ਆਮਦਨ 1.30 ਕਰੋੜ ਰੁਪਏ ਹੈ। ਇਸ ਦੌਰਾਨ ਕਰੀਬ 45 ਲੱਖ ਦੇ ਡੀਜ਼ਲ ਦੀ ਖਪਤ ਹੁੰਦੀ ਹੈ।