Punjab

ਦੋ ਲੋਕਾਂ ਨੇ ਨਹਿੰਗ ਬਾਣੇ ਨੂੰ ਲਾਇਆ ਦਾਗ, ਕੀਤੀ ਘਟੀਆ ਕਰਤੂਤ

ਪੰਜਾਬ ਵਿੱਚ ਚੋਰੀ, ਲੁੱਟ ਖੋਹ ਦੀਆਂ ਘਟਨਾਵਾਂ ਆਏ ਦਿਨ ਹੋ ਰਹੀਆਂ ਹਨ। ਚੋਰਾਂ ਨੂੰ ਪੰਜਾਬ ਪੁਲਿਸ ਦਾ ਕੋਈ ਖੌਫ ਤੱਕ ਨਹੀਂ ਰਿਹਾ। ਅਜਿਹਾ ਹੀ ਇਕ ਮਾਮਲਾ ਜਲੰਧਰ (Jalandhar) ਤੋਂ ਸਾਹਮਣੇ ਆਇਆ ਹੈ, ਜਿੱਥੇ ਸੈਂਟਰਲ ਟਾਊਨ (Central town) ਇਲਾਕੇ ਵਿੱਚ ਨਹਿੰਗ ਬਾਣੇ ਵਿੱਚ ਆਏ ਦੋ ਲੋਕ ਐਕਟੀਵਾ ਚੋਰੀ ਕਰਕੇ ਲੈ ਗਏ। ਦੱਸ ਦੇਈਏ ਕਿ ਘਰ ਦੇ ਬਾਹਰ ਇਹ ਐਕਟਿਵਾ ਲੱਗੀ ਹੋਈ ਸੀ। ਦੋਵੇਂ ਵਿਅਕਤੀ ਐਕਟੀਵਾ ਨੂੰ ਚੋਰੀ ਕਰਕੇ ਫਰਾਰ ਹੋ ਗਏ। ਇਸ ਦੀ ਸਾਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।

ਪੀੜਤ ਔਰਤ ਸੀਮਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਸ ਦੀ ਐਕਟੀਵਾ ਨੰਬਰ PB 08 DD 3161 ਘਰ ਦੇ ਬਾਹਰ ਖੜ੍ਹੀ ਸੀ, ਜੋ ਨਹਿੰਗ ਬਾਣੇ ਵਿੱਚ ਆਏ ਦੋ ਲੋਕਾਂ ਵੱਲੋਂ ਚੋਰੀ ਕਰ ਲਈ ਗਈ। ਉਨ੍ਹਾਂ ਕਿਹਾ ਕਿ ਇਸ ਦੀ ਉਨ੍ਹਾਂ ਕੋਲ ਸੀਸੀਟੀਵੀ ਵੀ ਮੌਜੂਦ ਹੈ। ਪੀੜਤ ਵੱਲੋਂ ਸਾਰੀ ਜਾਣਕਾਰੀ ਥਾਣਾ 3 ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਕੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ।

ਇਹ ਵੀ ਪੜ੍ਹੋ –  ਪ੍ਰਿਅੰਕਾ ਗਾਂਧੀ ਦੀ ਚੋਣ ਮੈਦਾਨ ਵਿੱਚ ਹੋਈ ਐਂਟਰੀ! ਇਸ ਲੋਕ ਸਭਾ ਹਲਕੇ ਤੋਂ ਜ਼ਿਮਨੀ ਚੋਣ ਲੜਨਗੇ!