India

ਪ੍ਰੋ.ਭੁੱਲਰ ਦੀ ਰਿਹਾਈ ਮਾਮਲੇ ‘ਚ ਮਨਜਿੰਦਰ ਸਿਰਸਾ ਵਰੇ ਆਪ ‘ਤੇ

‘ਦ ਖ਼ਾਲਸ ਬਿਊਰੋ :ਮਨਜਿੰਦਰ ਸਿਰਸਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਜਾਰੀ ਇੱਕ ਵੀਡਿਓ ਵਿੱਚ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਪ੍ਰਧਾਨ ਅਰਵਿੰਦ ਕੇਜ਼ਰੀਵਾਲ ਤੇ ਵਰਦਿਆਂ  ਕਿਹਾ ਹੈ ਕਿ ਕੇਜਰੀਵਾਲ ਇੱਕ ਝੂਠਾ ਹੈ ਅਤੇ ਧੋਖੇਬਾਜ ਇਨਸਾਨ ਹੈ। ਸਿਰਸਾ ਨੇ ਦਿੱਲੀ ਦੇ ਇੱਕ ਮੰਤਰੀ ਸਤਿੰਦਰ ਜੈਨ ਦੇ ਉਸ ਬਿਆਨ ਦੀ ਆਲੋਚਨਾ ਕੀਤੀ ਹੈ,ਜਿਸ ਵਿੱਚ ਉਸ ਨੇ ਕਿਹਾ ਹੈ ਕਿ ਪ੍ਰੋ.ਭੁੱਲਰ ਨੂੰ ਕੇਂਦਰ ਸਰਕਾਰ ਦੇ ਅਧਿਕਾਰੀਆਂ ਨੇ ਨਹੀਂ ਰਿਹਾ ਹੋਣ ਦਿਤਾ ਹੈ।

ਸਤਿੰਦਰ ਜੈਨ ਦੇ ਇਸ ਬਿਆਨ ਨੂੰ ਝੂਠਾ ਦਸਦੇ ਹੋਏ ਸਬੂਤ ਵੱਜੋਂ ਇਸ ਸੰਬੰਧੀ ਕੁਝ ਦਸਤਾਵੇਜ ਦਿਖਾਉਂਦੇ ਹੋਏ ਸਿਰਸਾ ਨੇ ਕਿਹਾ ਕਿ ਸਜ਼ਾ ਸਮੀਖਿਆ ਬੋਰਡ ਦਾ ਹਰ ਮੈਂਬਰ ਦਿੱਲੀ ਸਰਕਾਰ ਦਾ ਹਿੱਸਾ ਹੈ ਪਰ ਅਜੇ ਵੀ ਕਹਿੰਦੇ ਹਨ ਕਿ ਕੇਂਦਰੀ ਸਰਕਾਰ ਦੇ ਅਧਿਕਾਰੀਆਂ ਨੇ ਦਿੱਲੀ ਸਰਕਾਰ ਨੂੰ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾਅ ਨਹੀਂ ਕਰਨ ਦਿੱਤਾ।ਇਹ ਇਹਨਾਂ ਵੱਲੋਂ ਬੋਲਿਆ ਗਿਆ ਸਿਰੇ ਦਾ ਝੂਠ ਹੈ।